
ਪੂਨੇ ਪੁਲਿਸ ਨੇ ਐਲਗਾਰ ਪ੍ਰੀਸ਼ਦ ਮਾਮਲੇ ਵਿਚ ਯੂਏਪੀਏ ਕੋਰਟ ਵਿਚ ਵੀਰਵਾਰ ਨੂੰ ਦਰਜ ਅਪਣੇ ਇਲਜ਼ਾਮ ਪੱਤਰ ਵਿਚ ਦਾਅਵਾ ਕੀਤਾ ਹੈ ਕਿ ਕੁੱਝ ਮਾਓਵਾਦੀ ....
ਪੂਨੇ (ਭਾਸ਼ਾ): ਪੂਨੇ ਪੁਲਿਸ ਨੇ ਐਲਗਾਰ ਪ੍ਰੀਸ਼ਦ ਮਾਮਲੇ ਵਿਚ ਯੂਏਪੀਏ ਕੋਰਟ ਵਿਚ ਵੀਰਵਾਰ ਨੂੰ ਦਰਜ ਅਪਣੇ ਇਲਜ਼ਾਮ ਪੱਤਰ ਵਿਚ ਦਾਅਵਾ ਕੀਤਾ ਹੈ ਕਿ ਕੁੱਝ ਮਾਓਵਾਦੀ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਯੋਜਨਾ ਦੇਸ਼ ਦੇ ਖਿਲਾਫ਼ ਲੜਾਈ ਕਰਨ, ਹਥਿਆਰ ਅਤੇ ਅਸਲਾ ਦੀ ਖਰੀਦ ਕਰਨ ਦੀ ਸੀ।
Modi
ਪੁਲਿਸ ਨੇ ਇਹ ਵੀ ਕਿਹਾ ਹੈ ਕਿ ਮਾਓਵਾਦੀ ਦਲਿਤਾਂ ਨੂੰ ਲਾਮਬੰਦ ਕਰਨ ਅਤੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਿਛਲੇ ਸਾਲ ਦਸੰਬਰ ਵਿਚ ਐਲਗਾਰ ਪ੍ਰੀਸ਼ਦ ਦਾ ਸਮਾਰੋਹ ਇਸ ਚਾਲ ਦਾ ਹਿੱਸਾ ਸੀ। ਇਲਜ਼ਾਮ ਪੱਤਰ ਵਿਚ ਕਿਹਾ ਗਿਆ ਹੈ ਕਿ ਮਾਓਵਾਦੀ ਸਹਿਯੋਗੀ ਕਾਨਫਰੰਸ ਦੇ ਕਾਰਨ ਹੀ 1 ਜਨਵਰੀ ਨੂੰ ਕੋਰੇਗਾਂਵ ਭੀਮਾ ਵਿਚ ਹਿੰਸਾ ਭੜਕ ਗਈ ਸੀ।
Modi
5000 ਸਫ਼ੇ ਦੇ ਇਲਜ਼ਾਮ ਪੱਤਰ ਵਿਚ ਕਰਮਚਾਰੀ ਦੁਰਰਿੰਦਰ ਗਾਡਲਿੰਗ, ਮਹੇਸ਼ ਰਾਉਤ, ਸ਼ੋਮਾ ਸੇਨ, ਰੋਣਾ ਵਿਲਸਨ ਅਤੇ ਸੁਧੀਰ ਧਵਲ ਸਹਿਤ 10 ਲੋਕਾਂ ਦੇ ਨਾਮ ਸ਼ਾਮਿਲ ਹਨ। ਦੱਸ ਦਈਏ ਕਿ ਇਨ੍ਹਾਂ ਸਾਰਿਆ ਨੂੰ 6 ਜੂਨ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ 5 ਮਾਓਵਾਦੀ ਨੇਤਾਵਾਂ ਦੀਵਾ ਉਰਫ ਭੌਰਾ ਤੇਲਤੁੰਬਡੇ, ਕਿਸ਼ਨ ਦਾ ਉਰਫ ਪ੍ਰਸ਼ਾਂਤ ਬੋਸ, ਪ੍ਰਕਾਸ਼ ਉਰਫ ਰਿਤੁਪਰਣ ਗੋਸਵਾਮੀ, ਦੀਪੂ ਅਤੇ ਮੰਗਲੂ ਦੇ ਨਾਮ ਵੀ ਇਸ ਵਿਚ ਹਨ
Modi
ਜਿਨ੍ਹਾਂ ਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਅੰਡਰਗਰਾਊਂਡ ਹੈ। ਦੱਸ ਦਈਏ ਕਿ ਕਿ ਪੁਣੇ ਦੇ ਰਿਆਲਟਰ ਤੁਸ਼ਾਰ ਦਾਮਗੁਡੇ ਨੇ 8 ਜਨਵਰੀ ਨੂੰ ਇਕ ਐਫਆਈਆਰ ਦਰਜ ਕਰਵਾਈ ਸੀ। ਪੁਲਿਸ ਦੀ ਚਾਰਜਸ਼ੀਟ ਦੇ ਮੁਤਾਬਕ, ਐਲਗਾਰ ਪ੍ਰੀਸ਼ਦ ਦਾ ਪ੍ਰਬੰਧ ਸੀਪੀਆਈ (ਐਮ) ਦੀਆਂ ਕਮਿਊਨਿਟੀਆਂ ਨੂੰ ਆਪਸ ਵਿਚ ਵੰਡਣ ਅਤੇ ਇਤਹਾਸ ਨਾਲ ਛੇੜਛਾੜ ਕਰ ਸਰਕਾਰ ਦੇ ਖਿਲਾਫ ਲੋਕਾਂ ਵਿਚ ਤਣਾਅ ਪੈਦਾ ਕਰਨ ਲਈ ਇਕ ਸਾਜ਼ਿਸ਼ ਦਾ ਹਿੱਸਾ ਸੀ।
ਇਸ ਲਈ ਉਨ੍ਹਾਂ ਨੇ ਦਲਿਤ, ਘੱਟ ਗਿਣਤੀ, ਔਰਤਾਂ, ਵਿਦਿਆਰਥੀਆਂ ਅਤੇ ਉਤਪੀੜਤ ਵਰਗ ਨੂੰ ਅਪਣਾ ਲਕਸ਼ ਬਣਾਇਆ ਅਤੇ ਉਨ੍ਹਾਂ ਨੂੰ ਸਰਕਾਰ ਦੇ ਵਿਰੁਧ ਭੜਕਾਉਣ ਦੀ ਸਾਜਿਸ਼ ਰਚੀ ਸੀ। ਦੱਸ ਦਈਏ ਕਿ ਚਾਰਜਸ਼ੀਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਧਵਲ ਕਬੀਰ ਕਲਾ ਰੰਗ ਮੰਚ ਦੇ ਜ਼ਰੀਏ ਮਾਓਵਾਦੀ ਟੀਚੇ ਨੂੰ ਪੂਰਾ ਕਰ ਰਹੇ ਸਨ। ਪ੍ਰੀਸ਼ਦ ਤੋਂ ਮਾਓਵਾਦੀ ਲਿੰਕ ਜੁੜੇ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੁੰਬਈ, ਨਾਗਪੁਰ, ਦਿੱਲੀ ਅਤੇ ਵੱਖਰੀਆਂ ਥਾਵਾਂ 'ਤੇ 17 ਅਪ੍ਰੈਲ
ਨੂੰ ਇਕੱਠੇ ਛਾਪੇ ਮਾਰੇ ਸਨ ਅਤੇ ਕਈ ਸਮਾਗਰੀਆਂ ਜ਼ਬਤ ਕੀਤੀਆਂ ਸਨ। ਇਸ ਤੋਂ ਇਲਾਵਾ ਪੰਜੇ ਕਰਮਚਾਰੀਆਂ ਦੇ ਘਰ ਤੋਂ ਕਈ ਇਲੈਕਟ੍ਰੋਨਿਕ ਉਪਕਰਣ ਜਿਵੇਂ ਲੈਪਟਾਪ, ਕੰਪਿਊਟਰ, ਹਾਰਡ ਡਿਸਕ, ਪੈਨ ਡਰਾਇਵ, ਅਤੇ ਮੋਬਾਇਲ ਫੋਨ ਜ਼ਬਤ ਕੀਤੇ ਸਨ।