ਰਾਬੜੀ ਵੱਲੋਂ ਸਮਝਾਏ ਜਾਣ ਤੋਂ ਬਾਅਦ ਵਾਪਸ ਆ ਸਕਦੇ ਹਨ ਤੇਜਪ੍ਰਤਾਪ
Published : Nov 16, 2018, 3:52 pm IST
Updated : Nov 16, 2018, 3:52 pm IST
SHARE ARTICLE
Rabri Devi
Rabri Devi

ਮਾਂ-ਬੇਟੇ ਵਿਚਕਾਰ ਹੋਈ ਇਸ ਲੰਮੀ ਗੱਲਬਾਤ ਤੋਂ ਬਾਅਦ ਵੀ ਤੇਜਪ੍ਰਤਾਪ ਦੇ ਪਟਨਾ ਵਾਪਸ ਆਉਣ ਦੀ ਤਰੀਕ ਪਤਾ ਨਹੀਂ ਲਗ ਸਕੀ ਹੈ।

ਪਟਨਾ,  ( ਭਾਸ਼ਾ ) : ਦੀਵਾਲੀ ਅਤੇ ਛਠ ਪੂਜਾ ਵਿਚ ਪਹਿਲੀ ਵਾਰ ਅਪਣੇ ਤੋਂ ਦੂਰ ਰਹਿ ਰਹੇ ਬੇਟੇ ਤੇਜਪ੍ਰਤਾਪ ਨੂੰ ਮਨਾਉਣ ਲਈ ਮਾਂ ਰਾਬੜੀ ਦੇਵੀ ਨੇ ਫੋਨ ਕਰ ਕੇ ਉਸ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੋਹਾਂ ਵਿਚਕਾਰ ਲੰਮੀ ਗੱਲਬਤ ਹੋਈ। ਇਸ ਦੌਰਾਨ ਰਾਬੜੀ ਨੇ ਰੁੱਸੇ ਹੋਏ ਬੇਟੇ ਨੂੰ ਮਨਾਉਂਦੇ ਹੋਏ ਵਾਪਸ ਆਉਣ ਲਈ ਕਿਹਾ ਹੈ। ਮਾਂ-ਬੇਟੇ ਵਿਚਕਾਰ ਹੋਈ ਇਸ ਲੰਮੀ ਗੱਲਬਾਤ ਤੋਂ ਬਾਅਦ ਵੀ ਤੇਜਪ੍ਰਤਾਪ ਦੇ ਪਟਨਾ ਵਾਪਸ ਆਉਣ ਦੀ ਤਰੀਕ ਪਤਾ ਨਹੀਂ ਲਗ ਸਕੀ ਹੈ। ਪਤਨੀ ਐਸ਼ਵਰਿਆ ਤੋਂ ਤਲਾਕ ਦੀ ਅਰਜ਼ੀ ਕੋਰਟ ਵਿਚ ਦਾਖਲ ਕਰਨ ਤੋਂ ਬਾਅਦ

Tej PartapTej Partap Yadav

ਤੇਜਪ੍ਰਤਾਪ ਭਗਵਾਨ ਕ੍ਰਿਸ਼ਨ ਨਾਲ ਜੁੜੀਆਂ ਧਾਰਮਿਕ ਥਾਵਾਂ ਤੇ ਗਏ ਹੋਏ ਹਨ। ਇਸ ਤੋਂ ਪਹਿਲਾ ਗੋਵਰਧਨ ਪਰਿਕਰਮਾ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਤੇਜਪ੍ਰਤਾਪ ਦੇ ਦੋਸਤਾਂ ਦਾ ਕਹਿਣਾ ਹੈ ਕਿ ਕੱਤਕ ਦੀ ਪੂਰਨਮਾਸੀ ਤੋਂ ਬਾਅਦ ਉਹ ਘਰ ਵਾਪਸ ਆ ਸਕਦੇ ਹਨ। ਸੂਤਰਾਂ ਮੁਤਾਬਕ ਮਥੂਰਾ-ਵ੍ਰਿੰਦਾਵਨ, ਬਰਸਾਨਾ ਦੇ ਨਾਲ ਹੀ ਉਨ੍ਹਾਂ ਨੇ ਅਪਣੀ ਯਾਤਰਾ ਦੌਰਾਨ ਹਰਿਆਣਾ ਵਿਚ ਪੈਣ ਵਾਲੇ ਬ੍ਰਿਜ ਮੰਦਰਾਂ ਦੇ ਵੀ ਦਰਸ਼ਨ ਕੀਤੇ। ਇਸ ਤੋਂ ਇਲਾਵਾ ਤੇਜਪ੍ਰਤਾਪ ਯਾਦਵ ਮਥੂਰਾ ਦੇ ਮੰਦਰਾਂ ਵਿਚ ਵੀ ਗਏ।


Tej Pratap Yadav with MotherTej Pratap Yadav with Mother

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਤੇਜ ਪ੍ਰਤਾਪ ਦੀਵਾਲੀ ਅਤੇ ਛਠ ਪੂਜਾ ਜਿਹੇ ਮੁਖ ਤਿਉਹਾਰਾਂ ਤੇ ਅਪਣੇ ਘਰ ਮੌਜੂਦ ਨਹੀਂ ਸਨ। ਹਾਲਾਂਕਿ ਬੀਤੇ ਦਿਨ ਹੀ ਬਰਸਾਨਾ ਦੇ ਰਾਧਾ ਰਾਣੀ ਮੰਦਰ ਵਿਖੇ ਵੀਹ ਮਿੰਟ ਬਿਤਾਉਣ ਤੋਂ ਬਾਅਦ ਉਹ ਉਥੋਂ ਨਿਕਲ ਗਏ। ਦੱਸ ਦਈਏ ਕਿ ਲਾਲੂ ਦੇ ਵੱਡੇ ਬੇਟੇ ਤੇਜਪ੍ਰਤਾਪ ਯਾਦਵ ਨੇ ਅਪਣੀ ਪਤਨੀ ਐਸ਼ਵਰਿਆ 'ਤੇ ਕਈ ਗੰਭੀਰ ਦੋਸ਼ ਲਗਾਏ ਹਨ ਅਤੇ ਵਿਆਹ ਤੋਂ

Tej Pratap-Aishwarya Rai MarriageTej Pratap-Aishwarya Rai Marriage

6 ਮਹੀਨੇ ਬਾਅਦ ਹੀ ਕੋਰਟ ਵਿਚ ਤਲਾਕ ਦੀ ਅਰਜੀ ਦੇ ਦਿਤੀ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਘੁਟ-ਘੁਟ ਕੇ ਜ਼ਿੰਦਗੀ ਬਿਤਾ ਰਹੇ ਹਨ। ਅਪਣੇ ਵਿਆਹ ਬਾਰੇ ਉਨ੍ਹਾਂ ਕਿਹਾ ਸੀ ਕਿ ਵਿਆਹ ਕਰਵਾ ਕੇ ਉਨ੍ਹਾਂ ਨੂੰ ਫਸਾਇਆ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਵੀ ਆ ਜਾਣ ਤਾਂ ਵੀ ਉਹ ਅਪਣੇ ਫੈਸਲੇ ਨੂੰ ਨਹੀਂ ਬਦਲਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement