
ਆਰਜੇਡੀ ਚੀਫ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਅਪਣੀ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਮੰਗਿਆ ਹੈ। ਖਬਰ ਦੇ ਮੁਤਾਬਕ...
ਨਵੀਂ ਦਿੱਲੀ : (ਭਾਸ਼ਾ) ਆਰਜੇਡੀ ਚੀਫ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਅਪਣੀ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਮੰਗਿਆ ਹੈ। ਖਬਰ ਦੇ ਮੁਤਾਬਕ ਤੇਜ ਪ੍ਰਤਾਪ ਨੇ ਪਟਨਾ ਦੇ ਸਿਵਲ ਕੋਰਟ ਵਿਚ ਤਲਾਕ ਲਈ ਅਰਜ਼ੀ ਦਰਜ ਕੀਤੀ ਹੈ। ਹਾਲਾਂਕਿ ਲਾਲੂ ਦਾ ਪਰਵਾਰ ਤੇਜ ਪ੍ਰਤਾਪ ਦੇ ਇਸ ਫੈਸਲੇ ਵਿਰੁਧ ਦੱਸਿਆ ਜਾ ਰਿਹਾ ਹੈ। ਖਬਰ ਇਹ ਵੀ ਹੈ ਕਿ ਤੇਜ ਪ੍ਰਤਾਪ ਨੇ ਤਲਾਕ ਦੀ ਅਰਜ਼ੀ ਦੇਣ ਤੋਂ ਬਾਅਦ ਰਾਂਚੀ ਰਵਾਨਾ ਹੋ ਗਏ ਹਨ। ਰਾਂਚੀ ਦੇ ਬਿਰਸਾ ਮੁੰਡਿਆ ਜੇਲ੍ਹ ਵਿਚ ਲਾਲੂ ਯਾਦਵ ਬੰਦ ਹਨ। ਤੇਜ ਪ੍ਰਤਾਪ ਅਤੇ ਐਸ਼ਵਰਿਆ ਦਾ ਵਿਆਹ ਛੇ ਮਹੀਨੇ ਪਹਿਲਾਂ ਹੋਇਆ ਸੀ।
Tej Pratap Yadav marriage
ਮੀਡੀਆ ਰਿਪੋਰਟ ਦੇ ਮੁਤਾਬਿਤ ਤੇਜ ਪ੍ਰਸਾਦ ਵਲੋਂ ਦਰਜ ਕੀਤੀ ਗਈ ਅਰਜੀ ਵਿਚ ਵਿਆਹ ਦੀ ਤਸਵੀਰ ਅਤੇ ਵਿਆਹ ਦਾ ਕਾਰਡ ਵੀ ਲਗਾਇਆ ਗਿਆ ਹੈ। ਖਬਰ ਹੈ ਕਿ ਇਸ ਵਿਆਹ ਤੋਂ 15 ਦਿਨ ਬਾਅਦ ਹੀ ਪਰਵਾਰ ਵਿਚ ਵਿਵਾਦ ਸ਼ੁਰੂ ਹੋ ਗਿਆ ਸੀ। ਤੇਜ ਪ੍ਰਤਾਪ ਵਿਆਹ ਤੋਂ ਬਾਅਦ ਐਸ਼ਵਰਿਆ ਦੇ ਨਾਲ ਨਾ ਰਹਿ ਕੇ ਵਰਿੰਦਾਵਨ ਅਤੇ ਕਈ ਹੋਰ ਧਾਰਮਿਕ ਥਾਵਾਂ ਦਾ ਦੌਰਾ ਕਰਨ ਲੱਗੇ ਸਨ। ਬਿਹਾਰ ਦੀ ਇਸ ਹਾਈ ਪ੍ਰੋਫਾਈਲ ਵਿਆਹ ਵਿਚ ਰਾਜਨੀਤੀ ਦੇ ਕਈ ਵੱਡੇ ਦਿੱਗਜ ਸ਼ਾਮਿਲ ਹੋਏ ਸਨ। ਇਸ ਵਿਆਹ ਦੇ ਬਹਾਨੇ ਲਗਭੱਗ 10 ਮਹੀਨੇ ਬਾਅਦ ਲਾਲੂ ਅਤੇ ਨੀਤੀਸ਼ ਦੀ ਵੀ ਮੁਲਾਕਾਤ ਹੋਈ ਸੀ।
Tej Pratap Yadav and Wife
ਤੇਜ - ਐਸ਼ਵਰਿਆ ਦੇ ਵਿਆਹ ਵਿਚ ਬਿਹਾਰ ਦੇ ਉਸ ਸਮੇਂ ਦੇ ਗਵਰਨਰ ਸਤਿਅਪਾਲ ਮਲਿਕ, ਮੁੱਖ ਮੰਤਰੀ ਨੀਤੀਸ਼ ਕੁਮਾਰ, ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਸਬੲਕਾ ਸਾਂਸਦ ਸ਼ਰਦ ਯਾਦਵ ਨੇ ਲਾੜਾ-ਲਾੜੀ ਨੂੰ ਅਸ਼ੀਰਵਾਦ ਦਿਤਾ। ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਪਟਨਾ ਸਾਹਿਬ ਦੇ ਸਾਂਸਦ ਸ਼ਤਰੁਘਨ ਸਿੰਹਾ, ਰਾਜ ਸਭਾ ਸਾਂਸਦ ਰਾਮਜੇਠ ਮਲਾਨੀ,
ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ, ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵੀਜੈ ਸਿੰਘ ਦੇ ਨਾਲ ਹੀ ਨੀਤੀਸ਼ ਕੈਬੀਨੇਟ ਮੰਤਰੀ ਦੇ ਕਈ ਮੈਬਰਾਂ ਨੇ ਵੀ ਦੋਹਾਂ ਨੂੰ ਅਸ਼ੀਰਵਾਦ ਦਿਤਾ ਸੀ।