
ਅਫ਼ਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਜਲਾਲੂਦੀਨ ਹੱਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ...
ਕਾਬੁਲ : ਅਫ਼ਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਜਲਾਲੂਦੀਨ ਹੱਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦਸ ਦਈਏ ਕਿ ਜਲਾਲੂਦੀਨ ਕਾਫ਼ੀ ਲੰਬਾ ਸਮੇਂ ਤੋਂ ਅਤਿਵਾਦੀ ਗਰੁੱਪ ਹੱਕਾਨੀ ਨੈੱਟਵਰਕ ਦਾ ਚੀਫ਼ ਰਿਹਾ ਹੈ ਪਰ ਹੁਣ ਉਸ ਦੀ ਮੌਤ ਹੋ ਗਈ ਹੈ। ਇਸ ਦਾ ਐੈਲਾਨ ਹੱਕਾਨੀ ਨੈੱਟਵਰਕ ਦੇ ਸਾਥੀ ਸੰਗਠਨ ਅਫ਼ਗਾਨ ਤਾਲਿਬਾਨ ਵਲੋਂ ਮੰਗਲਵਾਰ ਨੂੰ ਕੀਤਾ ਗਿਆ।
Jalaluddin Haqqani
ਤਾਲਿਬਾਨ ਨੇ ਅਪਣੇ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਜਲਾਲੁਦੀਨ ਹੱਕਾਨੀ ਦਾ ਮੁੰਡਾ ਸਿਰਾਜੂਦੀਨ ਹੱਕਾਨੀ ਹੁਣ ਇਸ ਅਤਿਵਾਦੀ ਸੰਗਠਨ ਦਾ ਪ੍ਰਧਾਨ ਹੋਵੇਗਾ ਅਤੇ ਉਹ ਤਾਲਿਬਾਨ ਦਾ ਪਹਿਲਾਂ ਹੀ ਉਪ ਪ੍ਰਧਾਨ ਵੀ ਹੈ ਅਤੇ ਇਸ ਸੰਗਠਨ ਵਿਚ ਕਾਫ਼ੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਤਾਲਿਬਾਨ ਨੇ ਟਵਿੱਟਰ 'ਤੇ ਅੰਗਰੇਜ਼ੀ ਵਿਚ ਜਾਰੀ ਕੀਤੇ ਆਪਣੇ ਬਿਆਨ ਵਿਚ ਕਿਹਾ ਕਿ ਜਲਾਲੂਦੀਨ ਵਰਤਮਾਨ ਦੌਰ ਦੇ ਮੁੱਖ ਜਿਹਾਦੀਆਂ ਵਿਚੋਂ ਇਕ ਸੀ।
Jalaluddin Haqqani
ਉਹ ਇਕ ਅਫਗਾਨ ਮੁਜ਼ਾਹਿਦੀਨ ਕਮਾਂਡਰ ਵੀ ਰਿਹਾ ਸੀ, ਜਿਸ ਨੇ 1980 ਦੇ ਦਹਾਕੇ ਵਿਚ ਅਮਰੀਕਾ ਅਤੇ ਪਾਕਿਸਤਾਨ ਦੀ ਮਦਦ ਨਾਲ ਅਫ਼ਗਾਨਿਸਤਾਨ ਵਿਚ ਸੋਵੀਅਤ ਸਮੂਹ ਦੇ ਕਬਜ਼ੇ ਵਿਰੁਧ ਜੰਗ ਲੜੀ। ਜ਼ਿਕਰਯੋਗ ਹੈ ਕਿ ਜਲਾਲੂਦੀਨ ਅਰਬੀ ਭਾਸ਼ਾ ਦਾ ਚੰਗਾ ਮਾਹਰ ਸੀ। ਉਸਦੇ ਓਸਾਮਾ ਬਿਨ ਲਾਦੇਨ ਸਮੇਤ ਅਰਬ ਜਿਹਾਦੀਆਂ ਨਾਲ ਨੇੜਲੇ ਸਬੰਧ ਰਹੇ। ਹਾਲੇ ਤਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਉਸ ਦੀ ਮੌਤ ਕਦੋਂ ਅਤੇ ਕਿੱਥੇ ਹੋਈ ਹੈ।
Jalaluddin Haqqani
ਲੰਘੇ ਸਾਲਾਂ ਵਿਚ ਕਈ ਵਾਰ ਉਸ ਦੀ ਮੌਤ ਨੂੰ ਲੈ ਕੇ ਅਫਵਾਹਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਦਸ ਦਈਏ ਕਿ ਇਹ ਅਤਿਵਾਦੀ ਸੰਗਠਨ ਪਾਕਿਸਤਾਨ, ਅਫਗਾਨਿਸਤਾਨ ਵਿਚ ਕਈ ਅਤਿਵਾਦੀ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ।