
ਠੇਕੇ 'ਤੇ ਕੰਮ ਕਰਨ ਵਾਲੇ (ਕੰਟਰੈਕਟ) ਮੁਲਾਜ਼ਮਾਂ ਨੂੰ ਸਮੇਂ–ਸਿਰ ਤਨਖ਼ਾਹ ਮਿਲੇ, ਇਹ ਯਕੀਨੀ ਬਣਾਉਣ ਲਈ ਸਰਕਾਰ ਮੌਜੂਦਾ ਕਾਨੂੰਨਾਂ ਵਿੱਚ ਤਬਦੀਲੀ ਲਿਆਉਣ ਜਾ ਰਹੀ ਹੈ।
ਨਵੀਂ ਦਿੱਲੀ : ਠੇਕੇ 'ਤੇ ਕੰਮ ਕਰਨ ਵਾਲੇ (ਕੰਟਰੈਕਟ) ਮੁਲਾਜ਼ਮਾਂ ਨੂੰ ਸਮੇਂ–ਸਿਰ ਤਨਖ਼ਾਹ ਮਿਲੇ, ਇਹ ਯਕੀਨੀ ਬਣਾਉਣ ਲਈ ਸਰਕਾਰ ਮੌਜੂਦਾ ਕਾਨੂੰਨਾਂ ਵਿੱਚ ਤਬਦੀਲੀ ਲਿਆਉਣ ਜਾ ਰਹੀ ਹੈ। ਨਵੇਂ ਕਾਨੂੰਨ ਕੋਡ ਆੱਨ ਵੇਜਸ ਦੇ ਖਰੜੇ ਵਿੱਚ ਇਹ ਵਿਵਸਥਾ ਰੱਖੀ ਗਈ ਹੈ ਕਿ ਕੰਪਨੀਆਂ ਆਪਣੇ ਠੇਕੇਦਾਰ ਨੂੰ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਭੁਗਤਾਨ ਕਰ ਦੇਣ, ਤਾਂ ਜੋ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਮਿਲਣ ਵਿੱਚ ਕੋਈ ਦੇਰੀ ਨਾ ਹੋਵੇ। ਸਰਕਾਰ ਕੋਲ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਠੇਕੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਕੰਪਨੀ ਵਿੱਚ ਭੇਦਭਾਵ ਹੁੰਦਾ ਹੈ।
Contract Workers
ਕੰਪਨੀ ਵਿੱਚ ਨਿਯਮਤ ਮੁਲਾਜ਼ਮ ਨੂੰ ਤਨਖ਼ਾਹ ਸਮੇਂ ’ਤੇ ਮਿਲ ਜਾਂਦੀ ਹੈ ਪਰ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਕਾਰਨ ਹੈ ਕਿ ਸਰਕਾਰ ਨੇ ਨਵੇਂ ਕਾਨੂੰਨ ਅਧੀਨ ਅਜਿਹੀਆਂ ਵਿਵਸਥਾਵਾਂ ਰੱਖੀਆਂ ਹਨ। ਇਸ ਲਈ ਸਰਕਾਰ ਨਵੇਂ ਕਾਨੂੰਨ ਲਾਗੂ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਤੋਂ ਠੇਕੇ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਬੋਨਸ ਦੀ ਵਿਵਸਥਾ ਵੀ ਕੀਤੀ ਗਈ ਹੈ। ਨਵੇਂ ਕਾਨੂੰਨ ਦੇ ਖਰੜੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਮੁਲਾਜ਼ਮ ਨੂੰ ਤੈਅਸ਼ੁਦਾ ਨਿਯਮਾਂ ਤਹਿਤ ਬੋਨਸ ਦੇਣ ਤੋਂ ਠੇਕੇਦਾਰ ਮਨ੍ਹਾ ਨਹੀਂ ਕਰ ਸਕੇਗਾ।
ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੰਪਨੀਆਂ ਇਹ ਯਕੀਨੀ ਬਣਾਉਣ ਕਿ ਜਿਸ ਠੇਕੇਦਾਰ ਰਾਹੀਂ ਉਹ ਆਪਣੀਆਂ ਸੇਵਾਵਾਂ ਲਈ ਕਰਮਚਾਰੀ ਰੱਖ ਰਹੀਆਂ ਹੋਣ, ਉਹ ਉਨ੍ਹਾਂ ਨੂੰ ਬੋਨਸ ਵੀ ਦੇ ਰਿਹਾ ਹੋਵੇ। ਜੇ ਕਿਸੇ ਕਾਰਨ ਕਰ ਕੇ ਠੇਕੇਦਾਰ ਬੋਨਸ ਨਹੀਂ ਦਿੰਦਾ, ਤਾਂ ਇਹ ਰਕਮ ਉਹ ਕੰਪਨੀ ਜਾਂ ਸੰਸਥਾ ਨੂੰ ਦੇਣੀ ਹੋਵੇਗੀ, ਜਿੱਥੇ ਵਿਅਕਤੀ ਕੰਮ ਕਰ ਰਿਹਾ ਹੈ। ਕੰਪਨੀ ਜਾਂ ਸੰਸਥਾਨ ਇਹ ਆਖ ਕੇ ਆਪਣਾ ਪੱਲਾ ਨਹੀਂ ਝਾੜ ਸਕਦੇ ਕਿ ਉਹ ਹੋਰ ਧਿਰ ਦਾ ਮੁਲਾਜ਼ਮ ਹੈ।
Contract Workers
ਕਿਰਤ ਮੰਤਰਾਲੇ ਇਸ ਖਰੜਾ–ਕਾਨੂੰਨ ਉੱਤੇ 1 ਦਸੰਬਰ ਤੱਕ ਸਭ ਤੋਂ ਸੁਝਾਅ ਮੰਗੇ ਹਨ। ਇਸ ਤਰ੍ਹਾਂ ਦੇ ਸੁਝਾਵਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਸ ਨੂੰ ਕਾਨੂੰਨ ਦੀ ਸ਼ਕਲ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਵੇਲੇ 21 ਹਜ਼ਾਰ ਰੁਪਏ ਦੀ ਤਨਖ਼ਾਹ ਤੱਕ ਉੱਤੇ ਬੋਨਸ ਦੀ ਵਿਵਸਥਾ ਹੈ। ਜਿਹੜੇ ਸੰਸਥਾਨਾਂ ਵਿੱਚ 20 ਤੋਂ ਵੱਧ ਮੁਲਾਜ਼ਮ ਹਨ, ਉੱਥੇ ਵੀ ਬੋਨਸ ਦੇਣਾ ਜ਼ਰੂਰੀ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।