ਮੈਂ ਜਨਤਕ ਤੌਰ 'ਤੇ ਬੋਲਣ ਲਈ ਮਜਬੂਰ ਹਾਂ ”:ਸਿੱਬਲ ਨੇ ਬਿਹਾਰ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਕਿਹਾ
Published : Nov 16, 2020, 4:25 pm IST
Updated : Nov 16, 2020, 5:31 pm IST
SHARE ARTICLE
rahul, sonia gandhi, kipal sibal
rahul, sonia gandhi, kipal sibal

ਵਿਰੋਧੀ ਧੜੇ ਦੇ ਮਹਾਂਗਠਜੋੜ ਦੀ ਸਭ ਤੋਂ ਕਮਜ਼ੋਰ ਕੜੀ ਵਜੋਂ ਉੱਭਰੀ

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਚੋਟੀ ਦੇ ਨੇਤਾ ਨੇ ਵਿਰੋਧੀ ਧੜੇ ਦੇ ਮਹਾਂਗਠਜੋੜ ਦੀ ਸਭ ਤੋਂ ਕਮਜ਼ੋਰ ਕੜੀ ਵਜੋਂ ਉੱਭਰੀ ਕਾਂਗਰਸ ਪ੍ਰਤੀ ਜਨਤਕ ਤੌਰ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਪਾਰਟੀ ਵਿੱਚ ਤਜ਼ਰਬੇਕਾਰ, ਸੰਗਠਨਾਤਮਕ ਪੱਧਰ ‘ਤੇ ਤਜ਼ਰਬੇਕਾਰ ਲੋਕਾਂ ਅਤੇ ਰਾਜਨੀਤਿਕ ਹਕੀਕਤ ਨੂੰ ਸਮਝਣ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਲਈ ਕਾਂਗਰਸ ਲੀਡਰਸ਼ਿਪ ਦੀ ਆਲੋਚਨਾ ਕੀਤੀ ਹੈ। ਬਿਨਾਂ ਕਿਸੇ ਝਿਜਕ ਦੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਸਿੱਬਲ ਨੇ ਕਿਹਾ ਕਿ ਸਵੈ-ਬੋਧ ਦਾ ਸਮਾਂ ਖ਼ਤਮ ਹੋ ਗਿਆ ਹੈ।

kipal sibalkipal sibalਕਪਿਲ ਸਿੱਬਲ ਨੇ ਇਕ ਅੰਗਰੇਜੀ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ,"ਸਾਨੂੰ ਕਈ ਪੱਧਰਾਂ 'ਤੇ ਕਈ ਗੱਲਾਂ ਕਰਨੀਆਂ ਪੈਂਦੀਆਂ ਹਨ।" ਸੰਗਠਨ ਦੇ ਪੱਧਰ 'ਤੇ ਮੀਡੀਆ ਵਿਚ ਪਾਰਟੀ ਦੀ ਰਾਇ ਲਿਆਉਣ ਲਈ,ਲੋਕਾਂ ਨੂੰ ਅੱਗੇ ਲਿਆਉਣ ਲਈ ਜਿਸ ਨੂੰ ਜਨਤਾ ਸੁਣਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਸੁਚੇਤ ਲੀਡਰਸ਼ਿਪ ਦੀ ਜ਼ਰੂਰਤ ਹੈ। ਜੋ ਆਪਣੀਆਂ ਚੀਜ਼ਾਂ ਬਹੁਤ ਸਾਵਧਾਨੀ ਨਾਲ ਲੋਕਾਂ ਸਾਹਮਣੇ ਰੱਖੇਗੀ ।

imageimage
ਸਿੱਬਲ ਨੇ ਕਿਹਾ,ਪਾਰਟੀ ਨੂੰ ਸਵੀਕਾਰ ਕਰਨਾ ਪਏਗਾ ਕਿ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ। ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਬਾਰੇ ਸਿੱਬਲ ਨੇ ਕਿਹਾ,“ਰਾਜਾਂ ਵਿਚ ਵੀ, ਜਿਥੇ ਸੱਤਾਧਾਰੀ ਧਿਰ ਦਾ ਬਦਲ ਹੈ।ਜਨਤਾ ਨੇ ਕਾਂਗਰਸ ਪ੍ਰਤੀ ਵਿਸ਼ਵਾਸ ਦਾ ਉਹ ਪੱਧਰ ਨਹੀਂ ਦਿਖਾਇਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਇਸ ਲਈ ਆਤਮ ਚਿੰਤਨ ਦਾ ਸਮਾਂ ਖਤਮ ਹੋ ਗਿਆ ਹੈ। ਸਾਨੂੰ ਇਸ ਦਾ ਜਵਾਬ ਪਤਾ ਹੈ। ਕਾਂਗਰਸ ਕੋਲ ਇੰਨੀ ਹਿੰਮਤ ਅਤੇ ਇੱਛਾ ਹੋਣੀ ਚਾਹੀਦੀ ਹੈ ਕਿ

Narendra ModiNarendra Modi
ਸੱਚ ਨੂੰ ਸਵੀਕਾਰ ਕਰੇ। “ਸਿੱਬਲ ਪਾਰਟੀ ਦੇ ਉਨ੍ਹਾਂ 23 ਨੇਤਾਵਾਂ ਵਿਚੋਂ ਇੱਕ ਹਨ ਜਿਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਅਗਸਤ ਵਿੱਚ ਇੱਕ ਵਿਰੋਧ ਪੱਤਰ ਲਿਖਿਆ ਸੀ। ਇਸ ਬਾਰੇ ਪਾਰਟੀ ਅੰਦਰ ਬਹੁਤ ਜ਼ਿਆਦਾ ਘਮਾਸ਼ਾਣ ਪਿਆ ਸੀ । ਹਾਲਾਂਕਿ,ਇਸ ਦੇ ਬਾਵਜੂਦ ਕਾਂਗਰਸ ਵਿੱਚ ਕੋਈ ਤਬਦੀਲੀ ਨਹੀਂ ਹੋਈ,ਬਲਕਿ ਪੱਤਰ ਲਿਖਣ ਵਾਲੇ ਨੇਤਾਵਾਂ ਦਾ ਕੱਦ ਘਟਾਇਆ ਗਿਆ ਹੈ।ਸਿੱਬਲ ਨੇ ਇਕ ਇੰਟਰਵਿਊ ਦੌਰਾਨ ਕਿਹਾ,ਉਦੋਂ ਤੋਂ ਪਾਰਟੀ ਅੰਦਰ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਗੱਲਬਾਤ ਲਈ ਕੋਈ ਅਸਰਦਾਰ ਕੋਸ਼ਿਸ਼ ਵੀ ਨਹੀਂ ਹੋਈ । ਅਤੇ ਮੇਰੇ ਲਈ ਆਪਣੀ ਰਾਏ ਜ਼ਾਹਰ ਕਰਨ ਲਈ ਕੋਈ ਮੰਚ ਨਹੀਂ ਹੈ,ਇਸ ਲਈ ਮੈਂ ਇਸ ਮਾਮਲੇ ਨੂੰ ਜਨਤਕ ਤੌਰ 'ਤੇ ਰੱਖਣ ਲਈ ਮਜਬੂਰ ਹਾਂ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ,ਮੈਂ ਇੱਕ ਕਾਂਗਰਸੀ ਹਾਂ ਅਤੇ ਹਮੇਸ਼ਾਂ ਰਹਾਂਗਾ ਅਤੇ ਮੈਨੂੰ ਉਮੀਦ ਹੈ ਕਿ ਕਾਂਗਰਸ ਮੌਜੂਦਾ ਸੱਤਾ ਦੇ ਰੂਪ ਦਾ ਵਿਕਲਪ ਮੁਹੱਈਆ ਕਰਵਾਏਗੀ,ਜਿਸ ਨੇ ਦੇਸ਼ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਖਤਮ ਕਰ ਦਿੱਤਾ ਹੈ।

Modi and Rahul gandhiModi and Rahul gandhiਪਾਰਟੀ ਦੀ ਬਿਹਤਰੀ ਨਾਲ ਜੁੜੇ ਉਪਾਵਾਂ ਬਾਰੇ,ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ,ਸਭ ਤੋਂ ਪਹਿਲਾਂ ਸਾਨੂੰ ਗੱਲਬਾਤ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰਨੀ ਪਏਗੀ। ਸਾਨੂੰ ਗੱਠਜੋੜ ਚਾਹੀਦਾ ਹੈ ਅਤੇ ਸਾਨੂੰ ਲੋਕਾਂ ਤੱਕ ਪਹੁੰਚਣ ਦੀ ਵੀ ਲੋੜ ਹੈ। ਅਸੀਂ ਉਮੀਦ ਨਹੀਂ ਕਰ ਸਕਦੇ ਕਿ ਜਨਤਾ ਸਾਡੇ ਕੋਲ ਆਵੇਗੀ। ਅਸੀਂ ਉਸ ਕਿਸਮ ਦੀ ਤਾਕਤ ਨਹੀਂ ਹਾਂ ਜੋ ਅਸੀਂ ਕਦੇ ਸੀ। ਸਾਨੂੰ ਉਨ੍ਹਾਂ ਤੱਕ ਪਹੁੰਚ ਕਰਨੀ ਪਏਗੀ ਜਿਨ੍ਹਾਂ ਕੋਲ ਰਾਜਨੀਤਿਕ ਤਜ਼ਰਬਾ ਹੈ। ਪਰ ਇਸ ਅਭਿਆਸ ਲਈ ਸਭ ਤੋਂ ਪਹਿਲਾਂ ਇਸ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement