
ਸੰਨ 1971 ਦੇ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਵਿਚ ਹੋਈ ਜਿੱਤ ਭਾਰਤ ਦੀ ਸਭ ਤੋਂ ਵੱਡੀ ਜਿੱਤ ਵਿਚੋਂ ਇਕ ਹੈ। ਇਸ ਯੁੱਧ ਵਿਚ ਜਿੱਤ ਤੋਂ ਬਾਅਦ ਹੀ ਇਕ ਨਵਾਂ ਦੇਸ਼...
ਨਵੀਂ ਦਿੱਲੀ (ਭਾਸ਼ਾ) : ਸੰਨ 1971 ਦੇ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਵਿਚ ਹੋਈ ਜਿੱਤ ਭਾਰਤ ਦੀ ਸਭ ਤੋਂ ਵੱਡੀ ਜਿੱਤ ਵਿਚੋਂ ਇਕ ਹੈ। ਇਸ ਯੁੱਧ ਵਿਚ ਜਿੱਤ ਤੋਂ ਬਾਅਦ ਹੀ ਇਕ ਨਵਾਂ ਦੇਸ਼, ਬੰਗਲਾਦੇਸ਼ ਬਣਿਆ। ਇਸ ਨੂੰ ਮੁਕਤੀ ਯੁੱਧ ਵੀ ਕਹਿੰਦੇ ਹਨ।
Bangladesh
1971 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਦਾ ਇਕ ਹਿਸਾ ਸੀ ਜਿਸ ਨੂੰ ਪਰਾਣੇ ਪਾਕਿਸਤਾਨ ਕਹਿੰਦੇ ਸਨ। ਵਰਤਮਾਨ ਪਾਕਿਸਤਾਨ ਨੂੰ ਪੱਛਮ ਵਾਲਾ ਪਾਕਿਸਤਾਨ ਕਹਿੰਦੇ ਸਨ। ਕਈ ਸਾਲਾਂ ਦੇ ਸੰਘਰਸ਼ ਅਤੇ ਪਾਕਿਸਤਾਨ ਦੀ ਫੌਜ ਦੇ ਜ਼ੁਲਮ ਦੇ ਵਿਰੋਧ ਵਿਚ ਪਰਾਣੇ ਪਾਕਿਸਤਾਨ ਦੇ ਲੋਕ ਸੜਕਾਂ ਉਤੇ ਉੱਤਰ ਆਏ ਸਨ। ਲੋਕਾਂ ਦੇ ਨਾਲ ਮਾਰ ਕੁੱਟ, ਸ਼ੋਸ਼ਣ, ਔਰਤਾਂ ਦੇ ਨਾਲ ਬਲਾਤਕਾਰ ਅਤੇ ਖ਼ੂਨ-ਖਰਾਬਾ ਲਗਾਤਾਰ ਵੱਧ ਰਿਹਾ ਸੀ। ਇਸ ਜ਼ੁਲਮ ਦੇ ਖਿਲਾਫ ਭਾਰਤ ਬੰਗਲਾਦੇਸ਼ੀਆਂ ਦੇ ਬਚਾਵ ਵਿਚ ਉਤਰ ਆਇਆ।
Mukti
ਬੰਗਲਾਦੇਸ਼ ਦੀ ਆਜ਼ਾਦੀ ਦੇ ਯੁੱਧ ਦੇ ਸਮੇਂ 'ਮੁਕਤੀ ਸੈਨਾ' ਦਾ ਗਠਨ ਪਾਕਿਸਤਾਨੀ ਫੌਜ ਦੇ ਜ਼ੁਲਮ ਦੇ ਵਿਰੋਧ ਵਿਚ ਕੀਤਾ ਗਿਆ ਸੀ । 1969 ਵਿਚ ਪਾਕਿਸਤਾਨ ਦੇ ਉਸ ਸਮੇਂ ਦੇ ਫੌਜੀ ਸ਼ਾਸਕ ਜਨਰਲ ਅਯੂਬ ਦੇ ਵਿਰੁਧ ਪਰਾਣੇ ਪਾਕਿਸਤਾਨ ਵਿਚ ਅਸ਼ਾਂਤੀ ਵਧ ਗਈ ਸੀ। ਬੰਗਲਾਦੇਸ਼ ਦੇ ਮੋਢੀ ਨੇਤਾ ਸ਼ੇਖ ਮੁਜੀਬੁਰ ਰਹਿਮਾਨ ਦੇ ਅੰਦੋਲਨ ਦੇ ਦੌਰਾਨ 1970 ਵਿਚ ਇਹ ਅਪਣੇ ਸਿਖ਼ਰ ਉਤੇ ਸੀ।
Pakistan
ਇਸ ਯੁੱਧ ਵਿਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਦਿਨ ਚ ਤਾਰੇ ਦਿਖਾ ਦਿੱਤੇ ਸੀ। ਇਸ ਦੌਰਾਨ ਭਾਰਤ ਨੇ ਲਗਭਗ 1 ਲੱਖ ਯੁੱਧ ਦੇ ਕੈਦੀ ਫੜੇ ਸਨ ਅਤੇ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਅਜ਼ਾਦ ਕਰਾ ਦਿਤਾ ਸੀ।
General
ਲੈਫਟੀਨੈਟ ਜਨਰਲ ਪੀ ਐਸ. ਮਹਿਤਾ ਦੱਸਦੇ ਹਨ ਕਿ 3 ਦਸੰਬਰ ਨੂੰ ਪਾਕਿਸਤਾਨ ਨੇ ਭਾਰਤ ਦੇ 11 ਏਅਰਫੀਲਡਜ਼ ਉਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਹ ਯੁੱਧ ਸ਼ੁਰੂ ਹੋਇਆ ਅਤੇ ਸਿਰਫ਼ 13 ਦਿਨ ਵਿਚ ਭਾਰਤੀ ਜਾਂਬਾਜ਼ਾਂ ਨੇ ਪਾਕਿਸਤਾਨ ਨੂੰ ਖਦੇੜ ਦਿਤਾ ਸੀ ।
16 Dec
ਪੂਰਵੀ ਪਾਕਿਸਤਾਨ ਵਿਚ ਦੁਸ਼ਮਨ ਦੀ 4 ਫੌਜੀ ਟੁਕੜੀ ਹੋਣ ਤੋਂ ਬਾਅਦ ਵੀ ਭਾਰਤੀ ਜਾਂਬਾਜ਼ ਅੱਗੇ ਵੱਧਦੇ ਰਹੇ ਅਤੇ ਅਪਣਾ ਕਬਜ਼ਾ ਕਰ ਲਿਆ। ਬੰਗਲਾਦੇਸ਼ ਨੂੰ ਆਖ਼ਿਰਕਾਰ 16 ਦਸੰਬਰ, 1971 ਨੂੰ ਪਾਕਿਸਤਾਨ ਦੇ ਅਤਿਆਚਾਰਾਂ ਤੋਂ ਮੁਕਤੀ ਮਿਲੀ।