
ਉਹ ਅਜਿਹਾ ਸੋਚਣਾ ਚਾਹੁੰਦੀ ਸੀ ਕਿ ਕਿਸੇ ਨੇ ਉਸ ਨੂੰ ਇਹ ਰਕਮ ਗਿਫ਼ਟ ਕੀਤੀ ਹੈ।
ਨਵੀਂ ਦਿੱਲੀ: ਇਕ ਬੈਂਕ ਨੇ ਗਲਤੀ ਨਾਲ ਇਕ ਔਰਤ ਦੇ ਖਾਤੇ ਵਿਚ 262 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ। ਪਿਛਲੇ ਹਫ਼ਤੇ ਔਰਤ ਨੇ ਜਦੋਂ ਅਪਣਾ ਅਕਾਉਂਟ ਚੈਕ ਕੀਤਾ ਤਾਂ ਉਹ ਦੰਗ ਰਹਿ ਗਈ। ਔਰਤ ਨੇ ਇਸ ਤੋਂ ਬਾਅਦ ਅਪਣੇ ਪਤੀ ਨੂੰ ਅਕਾਉਂਟ ਵਿਚ ਆਏ ਪੈਸਿਆਂ ਬਾਰੇ ਪੁੱਛਿਆ।
Photoਅਕਾਉਂਟ ਵਿਚ ਗ਼ਲਤੀ ਨਾਲ ਵੱਡੀ ਰਕਮ ਟ੍ਰਾਂਸਫਰ ਕਰਨ ਦਾ ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ। ਬੈਂਕ ਦੀ ਗਲਤੀ ਨਾਲ 35 ਸਾਲ ਦੀ ਰੂਥ ਬੈਲੂਨ ਇਕ ਦਿਨ ਲਈ ਅਰਬਪਤੀ ਬਣ ਗਈ ਸੀ। ਔਰਤ ਨੇ ਅਕਾਉਂਟ ਵਿਚ ਵਧੀ ਹੋਈ ਰਕਮ ਦੇਖਣ ਤੋਂ ਬਾਅਦ ਲੀਗੇਸੀ ਟੇਕਸਾਸ ਬੈਂਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬੈਂਕ ਦਾ ਆਨਲਾਈਨ ਚੈਟ ਬੰਦ ਹੋਣ ਕਰ ਕੇ ਉਹ ਤੁਰੰਤ ਸੰਪਰਕ ਨਹੀਂ ਕਰ ਸਕੀ।
Photoਦੋ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਹ ਅਜਿਹਾ ਸੋਚਣਾ ਚਾਹੁੰਦੀ ਸੀ ਕਿ ਕਿਸੇ ਨੇ ਉਸ ਨੂੰ ਇਹ ਰਕਮ ਗਿਫ਼ਟ ਕੀਤੀ ਹੈ। ਇਕ ਰਿਪੋਰਟ ਮੁਤਾਬਕ ਔਰਤ ਨੇ ਜਦੋਂ ਅਪਣੇ ਪਤੀ ਬ੍ਰਿਅਨ ਨੂੰ ਘਟਾਉਣ ਬਾਰੇ ਕਿਹਾ ਤਾਂ ਉਸ ਨੂੰ ਲੱਗਿਆ ਇਹ ਕੋਈ ਸਕੈਮ ਵਰਗੀ ਘਟਨਾ ਹੈ।
Bank Account ਬੈਂਕ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਕਿ ਕ੍ਰਿਸਮਸ ਦੇ ਮੌਕੇ ਤੇ ਹੋਇਆ ਇਹ ਚਮਤਕਾਰ ਨਹੀਂ ਬਲਕਿ ਬੈਂਕ ਵੱਲੋਂ ਹੋਈ ਇਕ ਗਲਤੀ ਹੈ। ਬੈਂਕ ਨੇ ਦਸਿਆ ਕਿ ਇਕ ਸਟਾਫ ਨੇ ਗਲਤ ਅਕਾਉਂਟ ਨੰਬਰ ਤੇ ਪੈਸੇ ਟ੍ਰਾਂਸਫਰ ਕਰ ਦਿੱਤੇ ਸਨ।
Photoਬੈਂਕ ਨੇ ਘਟਨਾ ਤੇ ਮੁਆਫ਼ੀ ਮੰਗੀ ਅਤੇ ਪੈਸੇ ਵਾਪਸ ਲੈ ਲਏ। ਹਾਲਾਂਕਿ ਔਰਤ ਨੇ ਕਿਹਾ ਕਿ ਕੁੱਝ ਪਲ ਲਈ ਉਸ ਨੇ ਇਹ ਵੀ ਸੋਚ ਲਿਆ ਸੀ ਕਿ ਪੈਸੇ ਕਿਵੇਂ ਅਤੇ ਕਿੱਥੇ-ਕਿੱਥੇ ਖਰਚ ਕਰਨੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।