
ਊਧਵ ਠਾਕਰੇ ਨੇ ਮਦਦ ਦਾ ਭਰੋਸਾ ਦਿਤਾ
ਮੁੰਬਈ : ਪੰਜਾਬ ਐਂਡ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ (ਪੀ.ਐਮ.ਸੀ) ਦੇ ਕਰੀਬ 50 ਗਾਹਕਾਂ ਨੇ ਐਤਵਾਰ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ, ਹਾਲਾਂਕਿ ਬਾਅਦ ਵਿਚ ਉਨ੍ਹਾਂ ਛੱਡ ਦਿਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ।
Uddhav Thackeray
ਬਾਅਦ ਵਿਚ ਮੁੱਖ ਮੰਰਤੀ ਠਾਕਰੇ ਨੇ ਸੰਕਟਗ੍ਰਸਤ ਬੈਂਕ ਦੇ ਜਮਾਕਾਰਾਂ ਦੇ ਵਫ਼ਦ ਨਾਲ ਮੁਲਾਕਾਤ ਵਿਚ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਬੈਂਕ ਦੇ ਗਾਹਕਾਂ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ। ਪੀਐਮਸੀ ਬੈਂਕ ਦੇ ਕਰੀਬ 500 ਗਾਹਕ ਪਹਿਲਾਂ ਬਾਂਦਰਾ ਕੁਰਲਾ ਵਿਚ ਰਿਜ਼ਰਵ ਬੈਂਕ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ।
PMC Bankਬਾਅਦ ਵਚ ਉਹ ਬਾਂਦਰਾ ਵਿਚ ਠਾਕਰੇ ਦੇ ਘਰ 'ਮਾਤੋਸ਼੍ਰੀ' ਵਲ ਚਲੇ ਗਏ ਤਾਂ ਜੋ ਉਹ ਠਾਕਰੇ ਨਾਲ ਮੁਲਾਕਾਤ ਕਰ ਸਕਣ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਲੋਕਾਂ ਨੇ ਠਾਕਰੇ ਦੇ ਘਰ ਦੇ ਬਾਹਰ ਰਿਜ਼ਰਵ ਬੈਂਕ ਵਿਰੁਧ ਨਾਹਰੇਬਾਜ਼ੀ ਕੀਤੀ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਦੇ ਵਫ਼ਦ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦਿਤੀ ਜਾਵੇ।
Reserve Bank of India
ਕੁਝ ਔਰਤਾਂ ਸਹਿਤ ਕਰੀਬ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਖੇੜਾਵਾੜੀ ਅਤੇ ਬੀਕੇਸੀ ਥਾਣੇ ਵਿਚ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਨ੍ਹਾਂ ਛੱਡ ਦਿਤਾ ਗਿਆ। ਬਾਅਦ ਵਿਚ ਠਾਕਰੇ ਨੇ ਅਪਣੇ ਘਰ ਵਿਚ ਪੀਐਮਸੀ ਦੇ ਪੀੜਤ ਗਾਹਾਕਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ਼ ਦਾ ਭਰੋਸਾ ਦਿਤਾ।