ICICI ਬੈਂਕ ਨੇ ਅੱਜ ਤੋਂ ਲਾਗੂ ਕੀਤਾ ਇਹ ਨਿਯਮ, ਗ੍ਰਾਹਕਾਂ ਨੂੰ ਲੱਗੇਗਾ ਵੱਡਾ ਝਟਕਾ
Published : Dec 15, 2019, 9:42 am IST
Updated : Dec 15, 2019, 9:42 am IST
SHARE ARTICLE
ICICI Bank
ICICI Bank

ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ।

ਨਵੀਂ ਦਿੱਲੀ: ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਵੱਲੋਂ ਬਚਤ ਖਾਤੇ 'ਚ ਨਕਦ ਜਮ੍ਹਾਂ ਕਰਾਉਣ ਜਾਂ ਕਢਵਾਉਣ ‘ਤੇ ਚਾਰਜ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਟੀਐਮ ਤੋਂ ਨਕਦੀ ਕਢਵਾਉਣ ਦੇ ਨਿਯਮ ਵੀ ਬਦਲ ਗਏ ਹਨ। ਇਹ ਸਾਰੇ ਨਿਯਮ ਅੱਜ ਯਾਨੀ 15 ਦਸੰਬਰ ਤੋਂ ਲਾਗੂ ਹਨ।

ICICI Bank File Photo 

ਆਈਸੀਆਈਸੀਆਈ ਬੈਂਕ ਦੀ ਵੈਬਸਾਈਟ ਅਨੁਸਾਰ 15 ਦਸੰਬਰ ਤੋਂ ਪੈਸੇ ਕਢਵਾਉਣ ਅਤੇ ਜਮ੍ਹਾਂ ਕਰਵਾਉਣ 'ਤੇ ਚਾਰਜ ਵਧਾਏ ਗਏ ਹਨ। ਦਰਅਸਲ ਬੈਂਕ ਵੱਲੋਂ ਬਚਤ ਖਾਤੇ 'ਤੇ 4 ਵਾਰ ਮੁਫਤ ਨਕਦੀ ਲੈਣ-ਦੇਣ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸੀਮਾ ਨੂੰ ਪਾਰ ਕੀਤੇ ਜਾਣ ‘ਤੇ ਬੈਂਕ ਖਾਤਾਧਾਰਕਾਂ ਨੂੰ 150 ਰੁਪਏ ਦਾ ਚਾਰਜ ਦੇਣਾ ਹੋਵੇਗਾ।

ICICI Bank ATMICICI Bank ATM

ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਜੇਕਰ ਆਈਸੀਆਈਸੀਆਈ ਬੈਂਕ ਦਾ ਗਾਹਕ ਆਪਣੀ ਹੋਮ ਬ੍ਰਾਂਚ ਤੋਂ ਨਕਦ ਕਢਵਾਉਂਦਾ ਹੈ, ਤਾਂ ਉਹ ਇਕ ਮਹੀਨੇ ਵਿਚ 2 ਲੱਖ ਰੁਪਏ ਤੱਕ ਦੀ ਨਕਦ ਕਢਵਾ ਸਕਦਾ ਹੈ। ਇਸ ਤੋਂ ਵੱਧ ਨਕਦੀ ਕਢਵਾਉਣ ਦੀ ਸਥਿਤੀ ਵਿਚ, ਹਰ 1000 ਰੁਪਏ ‘ਤੇ 5 ਰੁਪਏ ਦੇ ਹਿਸਾਬ ਨਾਲ ਚਾਰਜ ਲਿਆ ਜਾਵੇਗਾ। ਇਹ ਚਾਰਜ ਘੱਟੋ ਘੱਟ 150 ਰੁਪਏ ਹੋਵੇਗਾ।

File Photo File Photo

ਇਸ ਦੇ ਨਾਲ ਹੀ ਜੇਕਰ ਬੈਂਕ ਦੀ ਗਾਹਕ ਹੋਮ ਸ਼ਾਖਾ ਦੀ ਬਜਾਏ ਕਿਸੇ ਹੋਰ ਬ੍ਰਾਂਚ ਤੋਂ ਨਕਦੀ ਕਢਵਾਉਂਦਾ ਹੈ, ਤਾਂ ਸਿਰਫ 25000 ਰੁਪਏ ਤੱਕ ਦਾ ਕੋਈ ਚਾਰਜ ਨਹੀਂ ਲੱਗੇਗਾ। ਇਸ ਤੋਂ ਜ਼ਿਆਦਾ ਨਕਦੀ ਲੈਣ-ਦੇਣ ਦੀ ਸਥਿਤੀ ਵਿਚ 1000 ਰੁਪਏ ‘ਤੇ 5 ਰੁਪਏ ਦੇ ਹਿਸਾਬ ਨਾਲ ਚਾਰਜ ਲਏ ਜਾਣਗੇ। ਇਥੇ ਵੀ ਘੱਟੋ ਘੱਟ 150 ਰੁਪਏ ਦਾ ਚਾਰਜ ਤੈਅ ਕੀਤਾ ਗਿਆ।

Bank timings changed from November 1Bank

ਹਾਲਾਂਕਿ ਥਰਡ ਪਾਰਟੀ ਨੂੰ 25,000 ਰੁਪਏ ਪ੍ਰਤੀ ਦਿਨ ਦੀ ਸੀਮਾ ਤੱਕ ਲੈਣ-ਦੇਣ ਕਰਨ ਦੀ ਆਗਿਆ ਹੋਵੇਗੀ। ਜਦਕਿ ਪ੍ਰਤੀ ਟ੍ਰਾਂਜੈਕਸ਼ਨ 'ਤੇ 150 ਰੁਪਏ ਵਸੂਲੇ ਜਾਣਗੇ। ਇਸੇ ਤਰ੍ਹਾਂ ਇਕ ਮਹੀਨੇ ਵਿਚ ਏਟੀਐਮ ਤੋਂ ਨਕਦੀ ਲੈਣ-ਦੇਣ ਦੀ ਸੀਮਾ 5 ਨਿਰਧਾਰਤ ਕੀਤੀ ਗਈ ਹੈ। ਭਾਵ ਤੁਸੀਂ ਏਟੀਐਮ ਮਸ਼ੀਨ ਤੋਂ ਮਹੀਨੇ ਵਿਚ ਸਿਰਫ 5 ਵਾਰ ਨਕਦ ਲੈਣ-ਦੇਣ ਕਰ ਸਕਦੇ ਹੋ। ਇਸ ਤੋਂ ਬਾਅਦ ਪ੍ਰਤੀ ਟ੍ਰਾਂਜੈਕਸ਼ਨ 'ਤੇ 20 ਰੁਪਏ ਦੇਣੇ ਪੈਣਗੇ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement