
ਕਿਸਾਨ ਸਰਕਾਰ ਦੀਆਂ ਦੀਆਂ ਰੋਕਾਂ ਤੋਂ ਬਾਅਦ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ।
ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ : ਚਿੱਲਾ ਬਾਰਡਰ ‘ਤੇ ਮੌਜੂਦ ਕਿਸਾਨਾਂ ਨੇ ਮੋਦੀ ਅਤੇ ਯੋਗੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਯੂਪੀ ਸਰਕਾਰ ਕਿਸਾਨਾਂ ਨੂੰ ਨਜ਼ਰਬੰਦ ਕਰਕੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ ਕਰ ਹਰੀ ਹੈ। ਕਿਸਾਨ ਸਰਕਾਰ ਦੀਆਂ ਦੀਆਂ ਰੋਕਾਂ ਤੋਂ ਬਾਅਦ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ।
photoਕਿਸਾਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੋਗੀ ਸਰਕਾਰ ਦਿੱਲੀ ਧਰਨੇ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਨਜ਼ਰਬੰਦ ਅਤੇ ਗ੍ਰਿਫਤਾਰ ਕਰਕੇ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਨਾਕਾਮ ਕੋਸ਼ਿਸਾਂ ਕਰ ਰਹੀ ਹੈ ਪਰ ਕਿਸਾਨ ਮੁੱਖ ਰਸਤਿਆਂ ਦੀ ਬਜਾਏ ਹੋਰ ਰਸਤਿਆਂ ਰਾਹੀਂ ਦਿੱਲੀ ਪਹੁੰਚ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਦੇਸ਼ ਦਾ ਕਿਸਾਨ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਲਾਮਬੰਦ ਹੋ ਚੁੱਕਾ ਹੈ, ਕਿਸਾਨ ਕੇਂਦਰ ਸਰਕਾਰ ਦੇ ਖ਼ਿਲਾਫ਼ ਲੰਮੀ ਲੜਾਈ ਲੜਨ ਦੀ ਪੂਰੀ ਤਿਆਰੀ ਕਰਕੇ ਆਏ ਹਨ, ਸਾਡੀਆਂ ਟਰਾਲੀਆਂ ਵਿਚ ਛੇ ਮਹੀਨਿਆਂ ਦਾ ਰਾਸ਼ਨ ਹੈ।
FARMERਉਨ੍ਹਾਂ ਕਿਹਾ ਕਿ ਯੂ ਪੀ ਸਰਕਾਰ ਝੂਠ ਬੋਲ ਰਹੀ ਹੈ ਕਿ ਯੂਪੀ ਦਾ ਕਿਸਾਨ ਪੂਰੀ ਤਰ੍ਹਾਂ ਖੁਸ਼ਹਾਲ ਹੈ ਪਰ ਅਸਲ ਸੱਚ ਇਹ ਹੈ ਕਿ ਯੂਪੀ ਦੇ ਕਿਸਾਨਾਂ ਨੂੰ ਵੀ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ, ਕਿਸਾਨਾਂ ਦੀ ਫਸਲ ਰੁਲ ਰਹੀ ਹੈ। ਕਿਸਾਨ ਖੁਦਕਸ਼ੀਆਂ ਕਰਨ ਵਾਲੇ ਰਾਹ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਅਰਬਨ ਨਕਸਲ, ਖਾਲਸਤਾਨੀ ਅਤੇ ਅਤਿਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਦੇਸ਼ ਦਾ ਕਿਸਾਨ ਕੇਂਦਰ ਦੀਆਂ ਕੋਝੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕਿਆ ਹੈ। ਕਿਸਾਨ ਸਰਕਾਰ ਦੀਆਂ ਚਾਲਾਂ ਵਿਚ ਨਹੀਂ ਆਉਣਗੇ।
photoਕਿਸਾਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਦੇਸ਼ ਭਗਤੀ ਨੂੰ ਨਹੀਂ ਸਮਝ ਰਹੀ, ਜੇਕਰ ਸਰਕਾਰ ਕਿਸਾਨਾਂ ਦੀ ਦੇਸ਼ ਭਗਤੀ ਨੂੰ ਸਮਝਦੀ ਤਾਂ ਸਰਕਾਰ ਕਦੋ ਦੀ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲੈਂਦੀ। ਕਿਸਾਨਾਂ ਕਿਹਾ ਅਸੀਂ ਹੁਣ ਵਾਪਸ ਨਹੀਂ ਮੁੜਾਂਗੇ, ਜਿੱਤਾਂਗੇ ਜਾਂ ਇੱਥੇ ਹੀ ਸ਼ਹੀਦੀਆਂ ਪਾਵਾਂਗੇ।