ਸਿੰਘੂ ਬਾਰਡਰ ਦੀ ਸਟੇਜ ਤੋਂ ਗਰਜਿਆ ਫੌਜ ਦਾ ਸਾਬਕਾ ਕਰਨਲ, ਕਿਹਾ ਜੈ ਜਵਾਨ ਜੈ ਕਿਸਾਨ
Published : Dec 16, 2020, 5:37 pm IST
Updated : Dec 16, 2020, 5:38 pm IST
SHARE ARTICLE
farmer protest
farmer protest

ਕਿਹਾ ਕਿਸਾਨਾਂ ਅਤੇ ਫੌਜੀਆਂ ਦਾ ਕੋਈ ਧਰਮ ਨਹੀਂ ਹੁੰਦਾ

ਨਵੀਂ ਦਿੱਲੀ : ਸ਼ੰਭੂ ਬਾਰਡਰ ਦੀ ਸਟੇਜ ਤੋਂ ਗਰਜਦਿਆਂ ਫ਼ੌਜ ਦੇ ਸਾਬਕਾ ਕਰਨਲ ਨੇ ਜੈ ਜਵਾਨ ਜੈ ਕਿਸਾਨ ਦੇ ਨਆਰੇ ਨੂੰ ਬੁਲੰਦ ਕਰਦਿਆਂ ਕਿਹਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਪਰ ਸਰਕਾਰ ਦੇਸ਼ ਦੇ ਕਿਸਾਨ ਨੂੰ ਤਬਾਹ ਕਰਨਾ ਚਹੁੰਦੀ ਹੈ।  ਸਾਬਕਾ ਕਰਨਲ ਨੇ ਕਿਹਾ ਕਿ ਦੇਸ਼ ਦੇ ਨਿਰਮਾਤਾ ਕਿਸਾਨ ਅਤੇ ਜਵਾਨ ਹਨ , ਸਰਕਾਰ ਖੇਤੀਬਾੜੀ ਵਿਰੋਧੀ ਕਾਨੂੰਨ ਬਣਾ ਕੇ ਦੇਸ਼ ਦੀ ਕਿਸਾਨਾਂ ਨੂੰ ਖ਼ਤਮ ਕਰਨ ਵਾਲੇ ਪਾਸੇ ਲਿਜਾ ਰਹੀ ਹੈ।

farmer protestfarmer protestਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ, ਕਿਸਾਨ ਨੂੰ ਅੰਨਦਾਤਾ ਮਾਣ ਪ੍ਰਾਪਤ ਹੈ ,ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਅੱਜ ਮਜਬੂਰਨ ਦੇਸ਼ ਦਾ ਕਿਸਾਨ ਕੜਕਵੀਂ ਠੰਢ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਧਰਨੇ ਲਾ ਰਿਹਾ ਹੈ। ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ।  ਉਨ੍ਹਾਂ ਕਿਹਾ ਕਿ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ, ਇਸੇ ਲਈ ਇਸ ਕਿਸਾਨੀ ਸੰਘਰਸ਼ ਕਿਸੇ ਜਾਤ ਜਾਂ ਧਰਮ ਦਾ ਨਹੀਂ , ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ , ਸਰਕਾਰ ਇਸ ਸੰਘਰਸ਼ ਨੂੰ  ਇੱਕ ਧਰਮ ਨਾਲ ਜੋੜ ਕੇ ਸੀਮਤ ਕਰਨਾ ਚਾਹੁੰਦੀ ਹੈ । 

Amit and modiAmit and modiਕਰਨਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਾਲਾ ਕੰਮ ਕੀਤਾ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਇਕੱਠੀਆਂ ਕਰਕੇ ਜੰਗਾਂ ਜਿੱਤੀਆਂ ਉਸੇ ਤਰ੍ਹਾਂ ਹੁਣ ਪੰਜਾਬ ਦਾ ਕਿਸਾਨ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਕਰਨ ਵਿਚ ਸਫਲ ਹੋ ਗਿਆ ਹੈ,ਉਨ੍ਹਾਂ ਕਿਹਾ ਕਿ ਫੌਜੀਆਂ ਦਾ ਕੋਈ ਧਰਮ ਨਹੀਂ ਹੁੰਦਾ, ਇਸੇ ਤਰ੍ਹਾਂ ਕਿਸਾਨ ਦਾ ਵੀ ਕੋਈ ਧਰਮ ਨਹੀਂ , ਕਿਸਾਨ ਅਤੇ ਫੌਜੀ ਇਕੋ ਸਮਾਨ ਹਨ,ਜੇਕਰ ਅਸੀਂ ਇਸੇ ਤਰ੍ਹਾਂ ਇਕੱਠੇ ਰਹੇ ਤਾਂ ਸਾਡੀ ਜਿੱਤ ਯਕੀਨੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement