
ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਭੈਣ ਜੀ ਨੇ ਮੇਰੇ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਮੈਂ ਨਾਰਕੋ ਟੈਸਟ ਲਈ ਤਿਆਰ ਹੋਇਆ ਤਾਂ ਭੈਣ ਜੀ ਪਿਛੇ ਹੱਟ ਗਈ।
ਵਾਰਾਣਸੀ : ਪ੍ਰਗਤੀਸ਼ਾਲੀ ਸਮਾਜਵਾਦੀ ਪਾਰਟੀ ਦੇ ਰਾਸ਼ਟਰ ਮੁਖੀ ਸ਼ਿਵਪਾਲ ਸਿੰਘ ਯਾਦਵ ਨੇ ਸਮਾਜਵਾਦੀ ਪਾਰਟੀ ਦੀ ਗੜ੍ਹ ਵਿਖੇ ਰੈਲੀ ਦੌਰਾਨ ਵਿਰੋਧੀ ਧਿਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇ ਲੋਕਾਂ ਨੂੰ ਰਖੜੀ ਬੰਨਣ ਕੌਣ ਗਿਆ ਸੀ। ਤਿੰਨ ਵਾਰ ਭਾਜਪਾ ਦੀ ਮਦਦ ਨਾਲ ਮੁੱਖ ਮੰਤਰੀ ਕੌਣ ਬਣਿਆ ਹੈ। ਉਹਨਾਂ ਕਿਹਾ ਕਿ ਭੈਣ ਜੀ ਨੇ ਮੇਰੇ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਮੈਂ ਨਾਰਕੋ ਟੈਸਟ ਲਈ ਤਿਆਰ ਹੋਇਆ ਤਾਂ ਭੈਣ ਜੀ ਪਿਛੇ ਹੱਟ ਗਈ।
BJP
ਯਾਦਵ ਨੇ ਕਿਹਾ ਕਿ ਜਨਤਾ ਨੂੰ ਭਾਜਪਾ ਦੇ ਨਾਲ ਸਪਾ ਅਤੇ ਬਸਪਾ ਤੋਂ ਵੀ ਸਚੇਤ ਰਹਿਣ ਦੀ ਲੋੜ ਹੈ। ਭਾਜਪਾ ਝੂਠੇ ਵਾਅਦਿਆਂ ਰਾਹੀਂ ਜਨਤਾ ਨਾਲ ਠਗੀ ਕਰ ਰਹੀ ਹੈ। ਸਕਲਹੀਡਾ ਇੰਟਰ ਕਾਲਜ ਦੇ ਮੈਦਾਨ ਵਿਚ ਕਰਵਾਈ ਗਈ ਰੈਲੀ ਵਿਚ ਸ਼ਿਵਪਾਲ ਨੇ ਭਾਜਪਾ ਦੇ ਨਾਲ ਹੀ ਸਪਾ ਅਤੇ ਬਸਪਾ ਦੇ ਗਠਜੋੜ 'ਤੇ ਵੀ ਟਿਪੱਣੀਆਂ ਕੀਤੀਆਂ। ਇਸ ਦੇ ਨਾਲ ਹੀ ਪਰਵਾਰਕ ਵਿਵਾਦ ਅਤੇ ਸਪਾ ਤੋਂ ਵੱਖ ਹੋਣ ਦਾ ਅਫਸੋਸ ਵੀ ਪ੍ਰਗਟ ਕੀਤਾ।
Mayawati
ਭਾਜਪਾ ਨੂੰ ਝੂਠੇ ਵਾਅਦਿਆਂ ਰਾਹੀਂ ਜਨਤਾ ਨੂੰ ਧੋਖਾ ਦੇਣ ਵਾਲੀ ਪਾਰਟੀ ਦੱਸਦੇ ਹੋਏ ਸ਼ਿਵਪਾਲ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਮੁਲਾਇਮ ਸਿੰਘ ਯਾਦਵ ਨੂੰ ਗਾਲਾਂ ਕੱਢੀਆਂ,ਸਪਾ ਨੂੰ ਗੁੰਡਿਆਂ ਵਾਲੀ ਪਾਰਟੀ ਦੱਸਿਆ, ਅੱਜ ਉਹਨਾਂ ਦੇ ਨਾਲ ਹੀ ਸਪਾ ਮੁਖੀ ਨੇ ਹੱਥ ਮਿਲਾ ਲਿਆ ਹੈ।ਭਾਜਪਾ ਦੇ ਨਾਰ੍ਹੇ ਚੰਗੇ ਹਨ ਪਰ ਨਾਰ੍ਹਾ ਦੇਣ ਵਾਲਾ ਚੰਗਾ ਨਹੀਂ ਹੈ। ਜਿਹਨਾਂ ਵਾਅਦਿਆਂ ਨਾਲ ਭਾਜਪਾ ਨੇ ਚੋਣ ਜਿੱਤੀ ਸੀ,
Lok Sabha Elections 2019
ਉਹਨਾਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ। ਭਾਜਪਾ ਦੀ ਸਰਕਾਰ ਵਿਚ ਸੰਵਿਧਾਨ ਨੂੰ ਵੀ ਖਤਰਾ ਹੈ। ਉਹਨਾਂ ਕਿਹਾ ਕਿ ਅਸੀਂ ਇਕੋ ਜਿਹੀ ਵਿਚਾਰਧਾਰਾ ਵਾਲੇ ਦਲਾਂ ਦੇ ਨਾਲ ਮਿਲ ਕੇ ਲੋਕਸਭਾ ਚੋਣਾਂ ਵਿਚ ਮੁਕਾਬਲਾ ਕਰਾਂਗੇ, ਤਾਂ ਕਿ ਸੰਵਿਧਾਨ ਅਤੇ ਜਨਤਾ ਨੂੰ ਖ਼ਤਰਾ ਪਹੁੰਚਾਉਣ ਵਾਲਿਆਂ ਨੂੰ ਸੱਤਾ ਵਿਚ ਆਉਣ ਚੋਂ ਰੋਕਿਆ ਜਾ ਸਕੇ।