
ਐਨਆਈਏ ਦੇ ਸੂਤਰਾਂ ਮੁਤਾਬਕ ਛੇਤੀ ਹੀ ਇਸ ਇਲਾਕੇ ਤੋਂ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਹਨਾਂ ਤੋਂ ਪੁਛਗਿਛ ਕੀਤੀ ਜਾਵੇਗੀ।
ਮੁਰਾਦਾਬਾਦ : ਆਈਐਸਆਈਐਸ ਅਤੇ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਗਠਜੋੜ ਦਾ ਨੈਟਵਰਕ ਤੋੜਨ ਲਈ ਸੁਰੱਖਿਆ ਏਜੰਸੀਆਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਆਈਐਸਆਈਐਸ ਨਾਲ ਜੁੜੇ ਕਥਿਤ ਨਈਮ ਅਤੇ ਅਮਰੋਹਾ ਦੇ ਸੁਹੇਲ ਵੱਲੋਂ ਦੱਸੇ ਗਏ ਹਥਿਆਰ ਸਪਲਾਈ ਕਰਨ ਵਾਲਿਆਂ ਦੀ ਭਾਲ ਵਿਚ ਐਨਆਈਏ ਨੇ ਕਈ ਥਾਵਾਂ 'ਤੇ ਛਾਪੇ ਮਾਰੇ। ਇਹਨਾਂ ਦੀ ਭਾਲ ਵਿਚ ਇਕ ਵਾਰ ਫਿਰ ਐਨਆਈਏ ਅਤੇ ਏਟੀਸੀ ਦੀਆਂ ਟੀਮਾਂ ਨੇ
NIA Team
ਪੱਛਮੀ ਯੂਪੀ ਦੇ ਅਮਰੋਹਾ ਅਤੇ ਹਾਪੁੜ ਸਮੇਤ ਪੰਜਾਬ ਵਿਚ ਵੀ ਛਾਪੇਮਾਰੀ ਕੀਤੀ। ਅਮਰੋਹਾ ਦੇ ਨਾਗੋਵਾ ਸਾਦਾਤ ਇਲਾਕੇ ਵਿਚ ਐਨਆਈਏ ਦੀ ਟੀਮ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕਰ ਰਹੀ ਹੈ। ਟੀਮ ਇਥੇ ਪਹਿਲਾਂ ਵੀ ਛਾਪੇਮਾਰੀ ਕਰ ਚੁੱਕੀ ਹੈ। ਐਨਆਈਏ ਦੇ ਸੂਤਰਾਂ ਮੁਤਾਬਕ ਛੇਤੀ ਹੀ ਇਸ ਇਲਾਕੇ ਤੋਂ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਹਨਾਂ ਤੋਂ ਪੁਛਗਿਛ ਕੀਤੀ ਜਾਵੇਗੀ। ਤਲਾਸ਼ੀ ਵਾਲੀ ਥਾਂ 'ਤੇ ਐਨਆਈ ਦੀ ਟੀਮ ਸਵੇਰੇ ਲਗਭਗ ਪੰਜ ਵਜੇ ਹੀ ਪਹੁੰਚ ਗਈ ਸੀ।
NIA
ਇਸ ਤੋਂ ਇਲਾਵਾ ਹਾਪੁੜ ਜ਼ਿਲ੍ਹੇ ਦੇ ਗੜ੍ਹਮੁਕਤੇਸ਼ਵਰ ਕੋਤਵਾਲੀ ਖੇਤਰ ਦੇ ਅਟ ਸੈਨੀ ਵਿਖੇ ਐਨਆਈਏ ਦੀ ਟੀਮ ਨੇ ਛਾਪਾ ਮਾਰ ਕੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਦਕਿ ਬਦਰਖਾ ਪਿੰਡ ਵਿਚ ਵੀ ਛਾਪੇ ਦੀ ਸੂਚਨਾ ਹੈ। ਬੁਲੰਦਸ਼ਹਿਰ ਦੇ ਦੇਹਾਤ ਕੋਤਵਾਲੀ ਖੇਤਰ ਵਿਖੇ ਸਥਿਤ ਕਲੋਲੀ ਪਿੰਡ ਵੀ ਐਨਆਈਏ ਨੇ ਛਾਪੇਮਾਰੀ ਕਰ ਕੇ ਇਕ ਵਿਅਕਤੀ ਨੂੰ ਪੁਛਗਿਛ ਲਈ ਹਿਰਾਸਤ ਵਿਚ ਲਿਆ ਹੈ। ਐਨਆਈਏ ਦੀ ਟੀਮ ਹਬੀਬ ਨੂੰ ਦਿੱਲੀ ਅਪਣੇ ਨਾਲ ਲੈ ਗਈ ਹੈ।