
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਦਿੱਲੀ ਅਤੇ ਅਮਰੋਹਾ ਵਿਚ ਐਤਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ......
ਨਵੀਂ ਦਿੱਲੀ (ਭਾਸ਼ਾ): ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਦਿੱਲੀ ਅਤੇ ਅਮਰੋਹਾ ਵਿਚ ਐਤਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਪੰਜ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੇ ਕੋਲ ਤੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਆਈਐਸਆਈਐਸ ਦੇ ਪੈਫ਼ਲੇਟ ਵੀ ਮਿਲੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਦਿੱਲੀ ਦੇ ਜਾਫ਼ਰਾਬਾਦ, ਸੀਲਮਪੁਰ ਇਲਾਕੇ ਅਤੇ ਅਮਰੋਹਾ ਵਿਚ ਛਾਪੇਮਾਰੀ ਕੀਤੀ। ਇਸ ਹਫ਼ਤੇ ਦੀ ਇਹ ਐਨਆਈਏ ਦੀ ਦੂਜੀ ਛਾਪੇਮਾਰੀ ਹੈ।
Delhi Police
ਇਸ ਤੋਂ ਪਹਿਲਾਂ ਇਸਲਾਮੀਕ ਸਟੇਟ (IS) ਦੇ ਨਵੇਂ ਮਾਡਿਊਲ ਹਰਕਤ-ਉਲ-ਹਰਬ-ਇਸਲਾਮ ਨੂੰ ਲੈ ਕੇ NIA ਅਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਬੁੱਧਵਾਰ ਨੂੰ ਛਾਪੇਮਾਰੀ ਕਰਕੇ ਕਰੀਬ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਐਨਆਈਏ ਅਤੇ ਦਿੱਲੀ ਪੁਲਿਸ ਦੀ ਸੰਯੁਕਤ ਟੀਮ ਨੇ ਯੂਪੀ ਵਿਚ 17 ਜਗ੍ਹਾਂ ਛਾਪੇ ਮਾਰੇ ਸਨ। ਐਨਆਈਏ ਵਲੋਂ ਹਿਰਾਸਤ ਵਿਚ ਲਏ ਗਏ ਅਤਿਵਾਦੀ ਦੇਸ਼ ਦੀਆਂ ਕਈ ਮੁੱਖ ਹਸਤੀਆਂ ਅਤੇ ਦਿੱਲੀ ਦੇ ਵੱਡੇ ਬਾਜ਼ਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿਚ ਸਨ। ਇਸ ਸਾਜਿਸ਼ ਵਿਚ ਮੌਲਵੀ ਤੋਂ ਲੈ ਕੇ ਇੰਜੀਨੀਅਰ ਤੱਕ ਸ਼ਾਮਲ ਸਨ।
NIA ਦੇ ਆਈਜੀ ਆਲੋਕ ਮਿੱਤਲ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਗੈਂਗ ਦਾ ਮਕਸਦ ਸੀ ਆਉਣ ਵਾਲੇ ਦਿਨਾਂ ਵਿਚ ਕਈ ਵੱਡੀਆਂ ਜਗ੍ਹਾਂ ਉਤੇ ਧਮਾਕੇ ਕਰਕੇ ਦਹਿਸ਼ਤ ਫੈਲਾਉਣਾ। ਇਸ ਦਾ ਮਾਸਟਰਮਾਇੰਡ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਇਕ ਮੌਲਵੀ ਮੁਫ਼ਤੀ ਸੋਹੇਲ ਸੀ, ਜੋ ਦਿੱਲੀ ਦਾ ਰਹਿਣ ਵਾਲਾ ਹੈ। ਉਹ ਮੌਲਵੀ ਅਮਰੋਹਾ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਗੈਂਗ ਵਿਚ ਸ਼ਾਮਲ ਕਰਦਾ ਸੀ।
ਉਹ ਲੋਕ ਵਿਦੇਸ਼ ਵਿਚ ਬੈਠੇ ਕਿਸੇ ਸ਼ਖਸ ਦੇ ਸਾਰੇ ਸੰਪਰਕ ਵਿਚ ਸਨ। ਐਨਆਈਏ ਨੂੰ ਪਿਛਲੀ ਗ੍ਰਿਫ਼ਤਾਰੀ ਵਿਚ ਵਿਅਕਤੀਆਂ ਦੇ ਕੋਲ ਤੋਂ ਵੱਡੀ ਗਿਣਤੀ ਵਿਚ ਗੋਲਾ ਬਾਰੂਦ ਬਰਾਮਦ ਹੋਇਆ ਸੀ। ਜਿਸ ਵਿਚ ਦੇਸ਼ੀ ਰਾਕੇਟ ਲਾਂਚਰ, ਦਰਜ਼ਭਰ ਪਿਸਤੌਲ, 100 ਤੋਂ ਜ਼ਿਆਦਾ ਅਲਾਰਮ ਘੜੀਆਂ, 100 ਮੋਬਾਇਲ, 135 ਸਿਮ ਕਾਰਡ, ਕਈ ਲੈਪਟਾਪ ਅਤੇ 150 ਰਾਊਡ ਗੋਲੇ ਬਾਰੂਦ ਸ਼ਾਮਲ ਹਨ।