
ਪਿੰਡ ਵਾਸੀ ਗਏ ਦਿੱਲੀ ਤਾਂ ਖ਼ੁਦ ਵੀ ਦੁਕਾਨ ਚੁੱਕ ਦਿੱਲੀ ਲੈ ਕਿ ਗਿਆ ਜੰਟਾ ਨਾਈ
ਨਵੀਂ ਦਿੱਲੀ , (ਅਰਪਨ ਕੌਰ ) : ਮੇਰੇ ਪਿੰਡ ਵਾਸੀ ਗਏ ਦਿੱਲੀ ਤਾਂ ਖ਼ੁਦ ਵੀ ਮੈਂ ਆਪਣੀ ਦੁਕਾਨ ਚੁੱਕ ਦਿੱਲੀ ਲੈ ਆਇਆ ਹਾਂ ਇਹ ਭਾਵ ਪੂਰਕ ਵਿਚਾਰ ਜੰਟਾ ਨਾਈ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤੇ । ਉਨ੍ਹਾਂ ਕਿਹਾ ਕਿ ਮੇਰਾ ਪਿੰਡ ਦੇ ਲੋਕਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ , ਮੈਂ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਇਸ ਲਈ ਮੈਂ ਆਪਣੇ ਪਰਿਵਾਰ ਸਮੇਤ ਦਿੱਲੀ ਧਰਨੇ ਵਿੱਚ ਪਹੁੰਚ ਗਿਆ ਹਾਂ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰੇ ਪਿੰਡ ਦੇ ਕਿਸਾਨ ਮਜ਼ਦੂਰਾਂ ਨੂੰ ਇੱਥੇ ਬੁਲਾ ਲਿਆ ਹੈ , ਇਸੇ ਕਰਕੇ ਮੇਰੇ ਮੇਰੀ ਦੁਕਾਨ ਬੰਦ ਹੋ ਗਈ ਸੀ । ਉਨ੍ਹਾਂ ਕਿਹਾ ਕਿ ਮੈਂ ਫਿਰ ਇਹ ਫ਼ੈਸਲਾ ਕੀਤਾ ਕਿ ਹੁਣ ਮੈਂ ਦਿੱਲੀ ਜਾ ਕੇ ਮੈਂ ਆਪਣੇ ਲੋਕਾਂ ਦੀ ਹੀ ਸੇਵਾ ਕਰਾਂਗਾ ।
photoਜੰਟੇ ਨੇ ਕਿਹਾ ਕਿ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਦਿੱਲੀ ਬਾਰਡਰ ‘ਤੇ ਕਿਸਾਨਾਂ ਮਜ਼ਦੂਰਾਂ ਦੀ ਸੇਵਾ ਕਰ ਰਿਹਾ ਹਾਂ, ਮੇਰਾ ਪਰਿਵਾਰ ਵੀ ਨਾਲ ਇੱਥੇ ਹੀ ਬੈਠਾ ਹੋਇਆ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨਾਲ ਦੇਸ਼ ਦੇ ਕਿਸਾਨ ਬਰਬਾਦ ਹੋ ਜਾਣਗੇ । ਕਾਲੇ ਕਾਨੂੰਨਾਂ ਦੀ ਖ਼ਿਲਾਫ਼ ਦੇਸ਼ ਦੀ ਇਕਜੁੱਟ ਹੋਕੇ ਸ਼ੰਘਰਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਹਰਿਆਣਾ ਦੇ ਕਿਸਨਾਂ ਦਾ ਨਹੀਂ ਸਗੋਂ ਸਾਰੇ ਦੇਸ਼ ਦੇ ਕਿਸਾਨਾਂ ਦਾ ਬਣ ਚੁੱਕਾ ਹੈ ।
photoਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ, ਇਸੇ ਲਈ ਸਰਕਾਰ ਦੇ ਦਿਲ ‘ਚ ਵਿਚ ਕਿਸਾਨਾਂ ਦੀ ਕੋਈ ਪਿਆਰ ਨਹੀਂ ਹੈ , ਉਨ੍ਹਾਂ ਕਿਹਾ ਕਿ ਦੇਸ਼ ਦੇ ਲੱਖਾਂ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਕੜਾਕੇ ਦੀ ਠੰਢ ਵਿਚ ਧਰਨੇ ਲਾਈ ਬੈਠੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਅਣਗੌਲਿਆ ਕਰ ਰਹੀ ਹੈ ।