
ਕੋਰੋਨਾ ਮਹਾਂਮਾਰੀ ਦੌਰਾਨ ਸੜਕਾਂ 'ਤੇ ਰਹਿ ਰਹੇ ਬੱਚਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਸੜਕਾਂ 'ਤੇ ਰਹਿ ਰਹੇ ਬੱਚਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ। ਸੂਬਾ ਸਰਕਾਰਾਂ ਵੱਲੋਂ ਕੋਵਿਡ ਕਾਰਨ ਅਨਾਥ ਹੋਏ ਬੱਚਿਆਂ ਦੀ ਪਛਾਣ ਅਤੇ ਉਹਨਾਂ ਦੇ ਮੁੜ ਵਸੇਬੇ ਦੀ ਕਮੀ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਨੂੰ ਸਿਰਫ਼ ਕਾਗਜ਼ 'ਤੇ ਬਿਆਨ ਦੀ ਨਹੀਂ, ਕਾਰਵਾਈ ਦੀ ਲੋੜ ਹੈ। ਦੇਸ਼ ਵਿਚ ਕੋਵਿਡ ਦਾ ਤੀਜੀ ਲਹਿਰ ਹੈ ਅਤੇ ਅਧਿਕਾਰੀ ਰੁੱਝੇ ਹੋਏ ਹਨ ਪਰ ਇਸ ਦਾ ਇਕ ਹਿੱਸਾ ਬੱਚਿਆਂ ਦੀ ਦੇਖਭਾਲ ਵੀ ਕਰ ਰਿਹਾ ਹੈ। ਸੜਕਾਂ 'ਤੇ ਭੁੱਖੇ ਮਰਨ ਵਾਲੇ ਬੱਚਿਆਂ ਦੀਆਂ ਲੋੜਾਂ ਹੁਣ ਹੋਰ ਰੁਕ ਨਹੀਂ ਸਕਦੀਆਂ। ਇਹ ਬੱਚੇ ਇਸ ਕੜਾਕੇ ਦੀ ਸਰਦੀ ਵਿਚ ਬਦਤਰ ਹਾਲਤ ਵਿੱਚ ਹੋਣਗੇ, ਜਿੱਥੇ ਵੀ ਸੰਭਵ ਹੋ ਸਕੇ ਉਹਨਾਂ ਦੇ ਤੁਰੰਤ ਮੁੜ ਵਸੇਬੇ ਦੀ ਲੋੜ ਹੈ।
ਸੁਪਰੀਮ ਕੋਰਟ ਨੇ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਉੜੀਸਾ ਨੂੰ ਬੱਚਿਆਂ ਦੀ ਪਛਾਣ ਅਤੇ ਮੁੜ ਵਸੇਬੇ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਬੱਚਿਆਂ ਦੀ ਪਛਾਣ ਕਰਨ ਲਈ ਸੰਸਥਾਵਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮਦਦ ਲੈਣ ਦੇ ਨਿਰਦੇਸ਼ ਦਿੱਤੇ। ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਅਤੇ NCPCR ਨੂੰ ਮੁੜ ਵਸੇਬਾ ਨੀਤੀ ਬਣਾਉਣ ਲਈ ਕਿਹਾ ਹੈ ਅਤੇ ਸੂਬਿਆਂ ਨੂੰ 3 ਹਫ਼ਤਿਆਂ ਵਿਚ ਸਥਿਤੀ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੂਬਿਆਂ ਸੜਕਾਂ ਉੱਤੇ ਰਹਿ ਰਹੇ ਬੱਚਿਆਂ ਦੀ ਜਾਣਕਾਰੀ ਪੋਰਟਲ ਉੱਤੇ ਅਪਡੇਟ ਨਾ ਕਰਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਸਾਨੂੰ ਸਿਰਫ਼ ਕਾਗਜ਼ਾਂ 'ਤੇ ਬਿਆਨ ਦੀ ਨਹੀਂ ਕਾਰਵਾਈ ਦੀ ਲੋੜ ਹੈ। 2 ਸਾਲਾਂ ਤੋਂ ਅਸੀਂ ਕੋਰੋਨਾ ਮਹਾਮਾਰੀ ਦੇ ਵਿਚਕਾਰ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਨਾ ਕੀਤੀ ਜਾਵੇ। ਸੂਬਿਆਂ ਨੂੰ ਅਦਾਲਤੀ ਹੁਕਮਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਬਾਲ ਸਵਰਾਜ ਪੋਰਟਲ 'ਤੇ ਅਪਲੋਡ ਕੀਤੇ ਗਏ ਅੰਕੜਿਆਂ ਮੁਤਾਬਕ 1 ਅਪ੍ਰੈਲ 2019 ਤੋਂ 1.47 ਲੱਖ ਬੱਚਿਆਂ ਨੇ ਕੋਵਿਡ-19 ਅਤੇ ਹੋਰ ਕਾਰਨਾਂ ਕਰਕੇ ਅਪਣੇ ਮਾਤਾ ਜਾਂ ਪਿਤਾ ਜਾਂ ਦੋਵੇਂ ਨੂੰ ਖੋਹ ਦਿੱਤਾ ਹੈ। ਅਪ੍ਰੈਲ 2020 ਤੋਂ 11 ਜਨਵਰੀ 2022 ਤੱਕ ਕੋਵਿਡ ਕਾਰਨ 10094 ਬੱਚੇ ਅਨਾਥ ਹੋਏ, 1,36,910 ਬੱਚਿਆਂ ਦੇ ਮਾਤਾ ਜਾਂ ਪਿਤਾ ਦੀ ਮੌਤ ਹੋ ਗਈ ਜਦਕਿ 488 ਬੱਚੇ ਬੇਘਰ ਹੋ ਗਏ।
ਇਸ ਦੇ ਅੰਕੜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ 'ਬਾਲ ਸਵਰਾਜ ਪੋਰਟਲ-ਕੋਵਿਡ ਕੇਅਰ' 'ਤੇ 11 ਜਨਵਰੀ ਤੱਕ ਅਪਲੋਡ ਕੀਤੇ ਗਏ ਅੰਕੜਿਆਂ 'ਤੇ ਅਧਾਰਤ ਹਨ। ਕੁੱਲ 1,47,492 ਵਿੱਚੋਂ 76,508 ਲੜਕੇ, 70,980 ਲੜਕੀਆਂ ਅਤੇ 4 ਟ੍ਰਾਂਸਜੈਂਡਰ ਹਨ। ਉਮਰ ਦੇ ਹਿਸਾਬ ਨਾਲ ਬੱਚਿਆਂ ਦੀ ਵੱਧ ਤੋਂ ਵੱਧ ਸੰਖਿਆ 8-13 ਸਾਲ (59,010) ਦੇ ਵਿਚਕਾਰ ਹੈ। 14 ਤੋਂ 15 ਸਾਲ ਦੇ ਉਮਰ ਸਮੂਹ ਵਿਚ 22,763, 16 ਤੋਂ 18 ਸਾਲ ਦੇ ਉਮਰ ਸਮੂਹ ਵਿਚ 22,626 ਅਤੇ ਚਾਰ ਤੋਂ ਸੱਤ ਸਾਲ ਦੀ ਉਮਰ ਸਮੂਹ ਵਿਚ 26,080 ਬੱਚੇ ਹਨ।