
14 ਫਰਵਰੀ ਨੂੰ ਪੁਲਵਾਮਾ ਵਿਚ ਜਵਾਨਾਂ ਤੇ ਹੋਏ ਸਭ ਤੋਂ ਵੱਡੇ ਹਮਲੇ ਕਾਰਨਂ ਦੇਸ਼ ਭਰ ਦੇ ਲੋਕਾਂ ਵਿਚ ਦੁੱਖ ਦੇ ਨਾਲ ਗੁੱਸਾ ...
14 ਫਰਵਰੀ ਨੂੰ ਪੁਲਵਾਮਾ ਵਿਚ ਜਵਾਨਾਂ ਤੇ ਹੋਏ ਸਭ ਤੋਂ ਵੱਡੇ ਹਮਲੇ ਕਾਰਨਂ ਦੇਸ਼ ਭਰ ਦੇ ਲੋਕਾਂ ਵਿਚ ਦੁੱਖ ਦੇ ਨਾਲ ਗੁੱਸਾ ਵੀ ਹੈ। ਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਵੇਖ ਕੇ ਪੂਰਾ ਦੇਸ਼ ਰੋ ਪਿਆ ਤੇ ਸਰਕਾਰ ਵਲੋਂ ਇਸ ਮਾਮਲੇ ਵਿਚ ਜਲਦ ਤੋਂ ਜਲਦ ਵੱਡੀ ਕਾਰਵਾਈ ‘ਤੇ ਅਤਿਵਾਦ ਦਾ ਖਾਤਮਾ ਕਰਨ ਲਈ ਲੋਕ ਗੁਹਾਰ ਲਗਾ ਰਹੇ ਹਨ।ਓਥੇ ਹੀ ਇਸ ਹਮਲੇ ਦੀ ਸੰਯੁਕਤ ਰਾਸ਼ਟਰ ਤੋਂ ਲੈ ਕੇ ਅਮਰੀਕਾ, ਰੂਸ ‘ਤੇ ਫ਼ਰਾਂਸ ਵਰਗੇ ਦੇਸ਼ਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਅਤਿਵਾਦ ਦੇ ਖਿਲਾਫ ਸਮਰਥਨ ਦੀ ਗੱਲ ਕਹੀ ਹੈ।
Pulwama Attack
ਉਥੇ ਹੀ ਜੇਕਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ, ਅਮਨ ਤੇ ਦੋੇਸਤੀ ਦੀ ਗੱਲ ਕਰਨ ਵਾਲੇ ਪਾਕਿ ਦੇ ਪ੍ਰਧਾਨਮੰਤਰੀ ਨੇ ਇਸ ਹਮਲੇ ਨੂੰ ਲੈ ਕੇ ਚੁੱਪੀ ਸਾਧ ਲਈ ਹੈ। ਪੁਲਵਾਮਾ ਵਿਚ ਇਹ ਅਤਿਵਾਦੀ ਹਮਲਾ ਉਸ ਸਮੇਂ ਹੋਇਆ ਜਦੋਂ 17 ਫਰਵਰੀ ਤੋਂ ਪੈਰਿਸ ਵਿਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ(ਐੱਫ.ਏ.ਟੀ.ਐੱਫ.) ਦੀ 5 ਦਿਨਾਂ ਬੈਠਕ ਹੋਣੀ ਸੀ, ਜਿਸ ਵਿਚ ਪਾਕਿਸਤਾਨ ਤੇ ਭਾਰਤ ਸਮੇਤ ਕਈ ਦੇਸ਼ਾਂ ਨੇ ਅਤਿਵਾਦੀ ਫੰਡਿੰਗ ਦੇ ਪ੍ਰਮਾਣ ਪੇਸ਼ ਕੀਤੇ ।
ਐੱਫ.ਏ.ਟੀ.ਐੱਫ. ਦੀ ਬੈਠਕ ਤੋਂਂ ਪਹਿਲਾਂ ਇਸ ਨੂੰ ਇਮਰਾਨ ਦੀ ਸਿਆਸੀ ਚੁੱਪੀ ਸਮਝਿਆ ਜਾ ਸਕਦਾ ਹੈ ਭਾਰਤ ਵੀ ਐੱਫ.ਏ.ਟੀ.ਐੱਫ. ਦੀ ਬੈਠਕ ਦੇ ਮੱਦੇਨਜ਼ਰ ਸਰਗਰਮ ਹੋ ਗਿਆ। ਪੁਲਵਾਮਾ ਹਮਲੇ ਤੋਂ ਬਾਅਦ ਕਈ ਏਜੰਸੀਆਂ ਨੇ ਪਾਕਿਸਤਾਨ ਦੇ ਖਿਲਾਫ ਸਬੂਤਾਂ ਦਾ ਡੋਜ਼ੀਅਰ ਤਿਆਰ ਕਰ ਕੇ ਵਿਦੇਸ਼ ਮੰਤਰਾਲਾ ਨੂੰ ਸੌਂਪਣ ਲਈ ਕਹਿ ਦਿਤਾ । ਉਥੇ ਹੀ ਅੰਤਰਰਾਸ਼ਟਰੀ ਦਬਾਅ ਵਿਚ ਭਾਰਤ ਦੀ ਇਹ ਕੋਸ਼ਿਸ਼ ਰਹੇਗੀ ਕਿ ਪਹਿਲਾਂ ਤੋਂ ਹੀ ਆਰਥਿਕ ਮੋਰਚੇ ਤੇ ਜੂਝ ਰਹੇ ਪਾਕਿਸਤਾਨ ਨੂੰ ਸੰਸਾਰਿਕ ਪੱਧਰ ਤੇ ਅਲੱਗ-ਥਲੱਗ ਕੀਤਾ ਜਾਵੇਗਾ।