
ਪਤਨੀ 'ਪਾਰਵਤੀ' ਨੇ ਬਚਾਈ ਪਤੀ 'ਸ਼ਿਵ' ਦੀ ਜਾਨ
ਨਵੀਂ ਦਿੱਲੀ - 'ਲਿਵਰ ਸਿਰੋਸਿਸ' (ਜਿਗਰ ਦੀ ਇੱਕ ਬਿਮਾਰੀ) ਤੋਂ ਪੀੜਤ ਬਿਹਾਰ ਦੇ ਇੱਕ 29 ਸਾਲਾ ਵਿਅਕਤੀ ਨੂੰ ਉਸ ਦੀ ਪਤਨੀ ਨੇ ਆਪਣਾ ਅੰਗ ਦਾਨ ਕਰਨ ਤੋਂ ਬਾਅਦ ਨਵੀਂ ਜ਼ਿੰਦਗੀ ਦਿੱਤੀ ਹੈ।
ਡਾਕਟਰਾਂ ਨੇ ਦੱਸਿਆ ਕਿ ਲਿਵਰ ਟ੍ਰਾਂਸਪਲਾਂਟ ਸਰਜਰੀ 12 ਘੰਟੇ ਤੱਕ ਚੱਲੀ ਅਤੇ ਬਹੁਤ ਚੁਣੌਤੀਪੂਰਨ ਸੀ, ਕਿਉਂਕਿ ਦੋਵਾਂ ਦੇ ਬਲੱਡ ਗਰੁੱਪ ਵੱਖਰੇ-ਵੱਖਰੇ ਸੀ।
ਉਨ੍ਹਾਂ ਦੱਸਿਆ ਕਿ ਚੁਣੌਤੀ ਇਹ ਸੀ ਕਿ ਮਰੀਜ਼ ਸ਼ਿਵਾ ਦਾ ਬਲੱਡ ਗਰੁੱਪ 'ਬੀ ਪਾਜ਼ੀਟਿਵ' ਸੀ, ਅਤੇ ਉਸ ਦੇ ਕਿਸੇ ਵੀ ਭੈਣ-ਭਰਾ ਦਾ ਇਹ ਬਲੱਡ ਗਰੁੱਪ ਨਹੀਂ ਸੀ। ਮਰੀਜ਼ ਦੀ 21 ਸਾਲਾ ਪਤਨੀ ਆਪਣਾ ਲਿਵਰ ਦਾਨ ਕਰਨ ਲਈ ਤਿਆਰ ਸੀ, ਪਰ ਉਸ ਦਾ ਵੀ ਬਲੱਡ ਗਰੁੱਪ ਵੀ 'ਏ ਪਾਜ਼ੀਟਿਵ' ਸੀ।
ਟ੍ਰਾਂਸਪਲਾਂਟ ਸਰਜਰੀ ਮੱਧ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ (ਐਸ.ਜੀ.ਆਰ.ਐਚ.) ਵਿੱਚ ਹਾਲ ਹੀ ਵਿੱਚ ਕੀਤੀ ਗਈ।
ਡਾਕਟਰਾਂ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਪਾਰਵਤੀ ਨੇ ਇੱਕ ਦਿਨ ਅਚਾਨਕ ਆਪਣੇ ਪਤੀ ਨੂੰ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਪਾਇਆ। ਉਹ ਤੁਰੰਤ ਉਸ ਨੂੰ ਇਲਾਜ ਲਈ ਲੈ ਕੇ ਗਈ ਤਾਂ ਜਾਂਚ ਵਿਚ ਪਤਾ ਲੱਗਾ ਕਿ ਸ਼ਿਵ ਨੂੰ 'ਲਿਵਰ ਸਿਰੋਸਿਸ' ਦੀ ਬੀਮਾਰੀ ਹੈ, ਜੋ ਕਿ ਆਖਰੀ ਸਟੇਜ 'ਤੇ ਹੈ। ਇਸ ਕਾਰਨ ਮਰੀਜ਼ ਬੇਹੋਸ਼ ਹੋ ਜਾਂਦਾ ਹੈ।
ਹਸਪਤਾਲ ਨੇ ਕਿਹਾ ਕਿ ਇਹ ਖ਼ਬਰ ਪਰਿਵਾਰ ਲਈ ਬਿਜਲੀ ਡਿੱਗਣ ਵਰਗੀ ਸੀ, ਕਿਉਂਕਿ 6 ਮੈਂਬਰਾਂ ਦੇ ਪਰਿਵਾਰ 'ਚ ਸ਼ਿਵ ਇਕੱਲਾ ਕਮਾਉਣ ਵਾਲਾ ਸੀ। ਪਰਿਵਾਰ ਵਿੱਚ ਸ਼ਿਵ ਤੇ ਉਸ ਦੀ ਪਤਨੀ ਤੋਂ ਇਲਾਵਾ ਬਜ਼ੁਰਗ ਮਾਤਾ-ਪਿਤਾ ਅਤੇ ਦੋ ਬੱਚੇ ਹਨ।
ਡਾਕਟਰਾਂ ਨੇ ਦੱਸਿਆ ਕਿ ਉਹ ਬਿਹਾਰ ਅਤੇ ਦਿੱਲੀ ਦੇ ਕਈ ਹਸਪਤਾਲਾਂ ਦਾ ਦੌਰਾ ਕਰਨ ਤੋਂ ਬਾਅਦ ਐਸ.ਜੀ.ਆਰ.ਐਚ. ਪਹੁੰਚੇ।
ਐਸ.ਜੀ.ਆਰ.ਐਚ. ਦੇ ਚੀਫ਼ ਲਿਵਰ ਟ੍ਰਾਂਸਪਲਾਂਟ ਸਰਜਨ ਡਾ. ਨਮਿਸ਼ ਮਹਿਤਾ ਨੇ ਦੱਸਿਆ ਕਿ ਉਸ (ਸ਼ਿਵ) ਨੂੰ ਲਿਵਰ ਟਰਾਂਸਪਲਾਂਟ ਕਰਵਾਉਣ ਅਤੇ ਇੱਕ ਯੋਗ ਅੰਗ ਦਾਨੀ ਲੱਭਣ ਲਈ ਕਿਹਾ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਸਾਡੇ ਸਾਹਮਣੇ ਚੁਣੌਤੀ ਇਹ ਸੀ ਕਿ ਸ਼ਿਵ ਅਤੇ ਉਸ ਦੀ ਪਤਨੀ ਦਾ ਬਲੱਡ ਗਰੁੱਪ ਵੱਖ-ਵੱਖ ਸੀ।
ਮਹਿਤਾ ਨੇ ਕਿਹਾ, "ਇਸ ਲਈ, ਫਿਰ ਪਰਿਵਾਰ ਨੂੰ 'ਬਲੱਡ ਗਰੁੱਪ ਅਸੰਗਤ ਟ੍ਰਾਂਸਪਲਾਂਟ' ਦੀ ਸਲਾਹ ਦਿੱਤੀ ਗਈ, ਜੋ ਕਿ ਸਹੀ ਪ੍ਰੀ-ਆਪਰੇਟਿਵ ਤਿਆਰੀ ਨਾਲ ਕੀਤਾ ਜਾ ਸਕਦਾ ਹੈ," ਮਹਿਤਾ ਨੇ ਕਿਹਾ।
ਮਰੀਜ਼ ਦੀ ਪਤਨੀ ਪਾਰਵਤੀ ਲਿਵਰ ਦਾਨ ਕਰਨ ਲਈ ਤਿਆਰ ਸੀ ਅਤੇ ਉਸ ਦਾ ਬਲੱਡ ਗਰੁੱਪ 'ਏ ਪਾਜ਼ੀਟਿਵ' ਸੀ। ਉਸ ਦੀ ਜਾਂਚ ਕੀਤੀ ਗਈ ਅਤੇ ਉਹ ਅੰਗ ਦਾਨ ਲਈ ਯੋਗ ਪਾਈ ਗਈ।"