
ਪੂਰੀ ਦੁਨੀਆਂ ਤੋਂ ਬਾਅਦ ਕਰੋਨਾ ਵਾਇਰਸ ਭਾਰਤ ਵਿਚ ਵੀ ਹੋਲੀ-ਹੋਲੀ ਆਪਣੇ ਪੈਰ ਪਸਾਰ ਰਿਹਾ ਹੈ
ਗੁਰੂਗ੍ਰਾਮ : ਪੂਰੀ ਦੁਨੀਆਂ ਤੋਂ ਬਾਅਦ ਕਰੋਨਾ ਵਾਇਰਸ ਭਾਰਤ ਵਿਚ ਵੀ ਹੋਲੀ-ਹੋਲੀ ਆਪਣੇ ਪੈਰ ਪਸਾਰ ਰਿਹਾ ਹੈ । ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਤੋਂ ਪ੍ਰਭਾਵਿਤ ਕਈ ਪੀੜਿਤ ਮਰੀਜ਼ ਸਾਹਮਣੇ ਆ ਰਹੇ ਹਨ ਜਿਸ ਦਾ ਅੱਜ ਇਕ ਤਾਜਾ ਮਾਮਲਾ ਗੁਰੂਗ੍ਰਾਮ ਵਿਚ ਸਾਹਮਣੇ ਆਇਆ ਹੈ। ਜਿਥੇ ਇਕ 29 ਸਾਲ ਦੀ ਔਰਤ ਦੇ ਵਿਚ ਕਰੋਨਾ ਵਾਇਰਸ ਹੋਂਣ ਦੀ ਪੁਸ਼ਟੀ ਕੀਤੀ ਗਈ ਹੈ।
ਦੱਸ ਦੱਈਏ ਕਿ ਔਰਤ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ। ਬੁਖਾਰ ਅਤੇ ਜੁਖਾਮ ਹੋਣ ਦੇ ਕਾਰਨ ਉਸ ਔਰਤ ਦਾ ਟੈਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਰਿਪੋਰਟ ਵਿਚ ਪਾਜਟਿਵ ਪਾਇਆ ਗਿਆ ਸੀ। ਹਰਿਆਣਾ ਵਿਚ ਕਰੋਨਾ ਦਾ ਇਹ ਪਹਿਲਾ ਮਰੀਜ਼ ਹੈ ਜਿਹੜਾ ਪਾਜਟਿਵ ਪਾਇਆ ਗਿਆ ਸੀ । ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਔਰਤ ਗੁਹੂਗ੍ਰਾਮ ਦੀ ਇਕ ਕੰਪਨੀ ਵਿਚ ਕੰਮ ਕਰਦੀ ਹੈ ਅਤੇ ਹਾਲਹੀ ਵਿਚ ਇੰਡੋਨੇਸ਼ੀਆਂ ਤੋਂ ਮਲੇਸ਼ੀਆ ਗਈ ਸੀ ।
ਸਿਹਤ ਵਿਭਾਗ ਦੇ ਡਰੈਕਟਰ ਜਨਰਲ ਸੂਰਜ ਭਾਨ ਨੇ ਦੱਸਿਆ ਕਿ ਵਿਦੇਸ਼ ਯਾਤਰਾ ਤੋਂ ਪਰਤਨ ਤੋਂ ਬਾਅਦ ਉਸ ਦੇ ਖੂਨ ਦੇ ਸੈਂਪਲ ਪੂਨੇ ਦੇ ਨੈਸ਼ਨਲ ਇਸਟੀਚਿਊਟ ਆਫ ਵਾਇਰਲਜੀ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਤਰ੍ਹਾਂ ਦੇ 66 ਮਾਮਲੇ ਨਾਲ ਸਬੰਧਿਤ ਲੋਕਾਂ ਦੇ ਸੈਂਪਲ ਨੂੰ ਭੇਜਿਆ ਗਿਆ ਸੀ ਜਿਸ ਵਿਚੋਂ ਸਿਹਤ ਅਧਿਕਾਰੀ ਅਨੁਸਾਰ ਇਕ ਦੀ ਪੁਸ਼ਟੀ ਕੀਤੀ ਗਈ ਹੈ। ਜਦ ਕਿ 54 ‘ਚ ਹਾਲੇ ਇਸ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ।
ਦੱਸ ਦੱਈਏ ਕਿ ਸੂਬੇ ਵਿਚ ਕਰੋਨਾ ਪ੍ਰਭਾਵਤ ਦੇਸ਼ਾਂ ਵਿਚ ਯਾਤਰਾ ਕਰਨ ਵਾਲੇ 29,57 ਲੋਕਾਂ ਨੂੰ ਇਕ ਵੱਖਰੇ ਵਾਰਡ ਵਿਚ ਭਰਤੀ ਕੀਤਾ ਗਿਆ ਹੈ। ਭਾਰਤ ਵਿਚ ਇਸ ਵਾਇਰਸ ਤੇ ਰੋਕ ਲਾਉਣ ਸਬੰਧੀ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਸਾਰੇ ਸਕੂਲ,ਕਾਲਜ,ਜਿੰਮ,ਸ਼ਾਪਿੰਗ ਮਾਲ ਆਦਿ ਭੀੜ ਵਾਲੀਆਂ ਥਾਵਾਂ ਨੂੰ 31 ਮਾਰਚ ਤੱਕ ਬੰਦ ਕੀਤਾ ਗਿਆ ਹੈ।