
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਕਸ ਦੀ ਇਕ ਰੀਪੋਰਟ ਅਨੁਸਾਰ ਆਸਟ੍ਰੇਲੀਆ ਦੀ ਆਬਾਦੀ 'ਚ ਹਰ ਸਾਲ ਵੱਡੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ..............
ਮੈਲਬਰਨ : ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਕਸ ਦੀ ਇਕ ਰੀਪੋਰਟ ਅਨੁਸਾਰ ਆਸਟ੍ਰੇਲੀਆ ਦੀ ਆਬਾਦੀ 'ਚ ਹਰ ਸਾਲ ਵੱਡੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਬਿਊਰੋ ਅਨੁਸਾਰ ਬਹੁਤ ਛੇਤੀ ਆਸਟ੍ਰੇਲੀਆ ਦੀ ਕੁਲ ਵਸੋਂ 2.5 ਕਰੋੜ ਦੇ ਕਰੀਬ ਹੋ ਜਾਵੇਗੀ ਅਤੇ ਆਸਟ੍ਰੇਲੀਆ 'ਚ ਹਰ 83 ਸੈਕਿੰਡ ਵਿਚ ਇਕ ਪ੍ਰਵਾਸੀ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਹੋਰ ਦੇਸ਼ਾਂ ਤੋਂ ਆ ਰਿਹਾ ਹੈ। ਮਾਹਰਾਂ ਅਨੁਸਾਰ ਜਿਸ ਤੇਜ਼ੀ ਨਾਲ ਆਸਟ੍ਰੇਲੀਆ ਦੀ ਵਸੋਂ 'ਚ ਵਾਧਾ ਹੋ ਰਿਹਾ ਹੈ, ਉਸ ਨਾਲ ਦੇਸ ਦੇ ਬੁਨਿਆਦੀ ਢਾਂਚੇ 'ਤੇ ਵਾਧੂ ਭਾਰ ਪਵੇਗਾ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੀ ਸਰਕਾਰ ਕੁੱਝ ਅਜਿਹੀਆਂ ਨੀਤੀਆਂ ਲਾਗੂ ਕਰਨ ਜਾ ਰਹੀ ਹੈ ਕਿ ਪ੍ਰਵਾਸੀ ਲੋਕਾਂ ਨੂੰ ਖੇਤਰੀ ਇਲਾਕਿਆਂ 'ਚ ਰਹਿਣ ਲਈ ਮਜਬੂਰ ਕੀਤਾ ਜਾਵੇਗਾ। ਇਥੋਂ ਦੀ ਜਨਸੰਖਿਆ ਦੁਨੀਆਂ ਭਰ ਵਿਚ 53ਵੇਂ ਸਥਾਨ 'ਤੇ ਆਉਂਦੀ ਹੈ, ਜੋ ਕਿ ਉੱਤਰੀ ਕੋਰੀਆ ਤੋਂ ਇਕ ਸਥਾਨ ਪਿੱਛੇ ਹੈ। ਮਾਹਰਾਂ ਦਾ ਕਹਿਣਾ ਹੈ
ਕਿ ਭਾਵੇਂ ਇਥੇ ਪ੍ਰਵਾਸੀਆਂ ਲਈ ਬਹੁਤ ਥਾਂ ਖਾਲੀ ਪਈ ਹੈ ਖਾਸ ਕਰ ਕੇ ਪੂਰਬੀ ਤੱਟਾਂ ਤੋਂ ਦੂਰ ਵਾਲੀਆਂ ਥਾਵਾਂ 'ਤੇ ਅਤੇ ਖੇਤਰੀ ਇਲਾਕਿਆਂ ਵਿਚ ਬਹੁਤ ਸਾਰੇ ਹੁਨਰਮੰਦ ਕਾਮਿਆਂ ਦੀ ਲੋੜ ਹੈ ਅਤੇ ਲੋਕਾਂ ਦੇ ਵਾਧੇ ਦੀ ਖਾਸ ਜ਼ਰੂਰਤ ਹੈ। ਮਾਹਰਾਂ ਨੇ ਇਥੇ ਵੱਧ ਰਹੀ ਆਬਾਦੀ ਬਾਰੇ ਕਿਹਾ ਕਿ ਇਸ ਦੇਸ਼ ਦੀ ਆਬਾਦੀ ਦਾ ਵਧਣਾ ਬਿਲਕੁਲ ਹੀ ਵਖਰੀ ਤਰ੍ਹਾਂ ਦਾ ਲੱਗ ਰਿਹਾ ਹੈ।