
ਕੋਰਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ।
ਨਵੀਂ ਦਿੱਲੀ : ਕੋਰਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ। ਇਸ ਦੇ ਕਾਰਨ ਪ੍ਰਸ਼ਾਸਨ ਅਤੇ ਵੱਡੇ ਵੱਡੇ ਫਿਲਮੀ ਸਟਾਰਾਂ ਦੇ ਵੱਲੋਂ ਲੋਕਾਂ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਲੌਕਡਾਊਨ ਦੇ ਦੌਰਾਨ ਨੇਹਾ ਕੱਕੜ ਵੀ ਆਪਣੇ ਪਰਿਵਾਰ ਨਾਲ ਰਿਸ਼ੀਕੇਸ਼ ਵਿਖੇ ਸਮਾਂ ਬਿਤਾ ਰਹੀ ਹੈ। ਕਰੋਨਾ ਵਾਇਰਸ ਨੂੰ ਲੈ ਉਡ ਰਹੀਆਂ ਅਫਵਾਹਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਾਫੀ ਪ੍ਰੇਸ਼ਾਨ ਕਰ ਰਹੀਆਂ ਹਨ।
photo
ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਨੇਹਾ ਕੱਕੜ ਨੂੰ ਸਭ ਤੋਂ ਵੱਧ ਫਿਕਰ ਫੇਕ ਫਾਰਵਡ ਮੈਸਿਜ਼ ਦੀ ਹੈ। ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਨੇਹਾ ਦਾ ਕਹਿਣਾ ਹੈ ਕਿ ਮੇਰੇ ਮਾਤਾ-ਪਿਤਾ ਸੀਨੀਅਰ ਸਿਟੀਜਨ ਹਨ ਅਤੇ ਜਦੋਂ ਉਹ ਅਜਿਹੀਆਂ ਅਫਵਾਹਾਂ ਨੂੰ ਸੁਣਦੇ ਹਨ ਤਾਂ ਉਹ ਘਬਰਾ ਜਾਂਦੇ ਹਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜਿਹੜੇ ਫਾਰਵਡ ਮੈਸਿਜ ਸਾਨੂੰ ਵੱਟਸਅੱਪ ਤੇ ਮਿਲਦਾ ਹੈ ਉਹ ਹਮੇਸ਼ਾਂ ਸੱਚ ਨਹੀਂ ਹੁੰਦਾ।
file
ਦੱਸ ਦੱਈਏ ਕਿ ਇਕ ਪਾਸੇ ਨੇਹਾ ਇਸ ਲੌਕਡਾਊਨ ਵਿਚ ਬਾਹਰ ਦੇ ਖਾਣੇ ਨੂੰ ਕਾਫੀ ਮਿਸ ਕਰਦੀ ਹੈ ਅਤੇ ਨਾਲ ਹੀ ਉਸ ਦਾ ਇਹ ਵੀ ਕਹਿਣਾ ਹੈ ਕਿ ਦੁਨੀਆਂ ਭਰ ਵਿਚ ਇੰਡਸਟਰੀ ਬੰਦ ਹੋ ਗਈ ਹੈ ਜਿਸ ਕਰਕੇ ਪ੍ਰਦੂਸ਼ਣ ਵਿਚ ਕਮੀਂ ਆ ਰਹੀ ਹੈ ਅਤੇ ਪਾਣੀ ਦੇ ਸ੍ਰੋਤ ਸਾਫ ਹੋ ਰਹੇ ਹਨ। ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਇਸ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਅਸੀਂ ਸਾਰੇ ਵਾਤਾਵਰਨ ਪ੍ਰਤੀ ਜਾਗਰੂਕ ਹੋਵਾਗੇਂ।
photo
ਜ਼ਿਕਰਯੋਗ ਹੈ ਕਿ ਨੇਹਾ ਦਾ ਕਹਿਣਾ ਹੈ ਕਿ ਹਾਲਾਂਕਿ ਲੌਕਡਾਊਨ ਦੇ ਨਾਲ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਆ ਸਕਦੀ ਹੈ ਪਰ ਜੇਕਰ ਵਿਅਕਤੀ ਕੁਝ ਕਰਨ ਦਾ ਨਿਸ਼ਚਿਤ ਕਰ ਲਵੇ ਤਾਂ ਉਸ ਨੂੰ ਜਰੂਰ ਹਾਸਲ ਕਰ ਲੈਂਦਾ ਹੈ ਕਿਉਂਕਿ ਇਹ ਸਾਰਾ ਖੇਡ ਸਾਡੇ ਦਿਮਾਗ ਦਾ ਹੈ। ਇਸ ਤੋਂ ਇਲਾਵਾ ਉਸ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਸ ਲੌਕਡਾਊਨ ਵਿਚ ਘਰਾਂ ਵਿਚ ਰਹਿ ਕੇ ਨਵੀਂਆਂ-ਨਵੀਂਆਂ ਚੀਜਾਂ ਸਿੱਖੋਂ ਅਤੇ ਵਧੀਆਂ ਨੀਂਦ ਲਵੋ।
Neha Kakkar
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।