
ਜੈਪ੍ਰਕਾਸ਼ ਐਸੋਸੀਏਟ ਲਿਮਟਿਡ (ਜੇਏਐਲ) ਨੂੰ ਇਕ ਹਜਾਰ ਕਰੋਰ ਰੁਪਏ 15 ਜੂਨ ਤਕ ਸੁਪਰੀਮ ਕੋਰਟ ਦੀ ਰਜਿਸਟਰੀ ਕੋਲ ਜਮਾ ਕਰਾਉਣੇ ਹੋਣਗੇ...
ਨਵੀਂ ਦਿੱਲੀ : ਜੈਪ੍ਰਕਾਸ਼ ਐਸੋਸੀਏਟ ਲਿਮਟਿਡ (ਜੇਏਐਲ) ਨੂੰ ਇਕ ਹਜਾਰ ਕਰੋਰ ਰੁਪਏ 15 ਜੂਨ ਤਕ ਸੁਪਰੀਮ ਕੋਰਟ ਦੀ ਰਜਿਸਟਰੀ ਕੋਲ ਜਮਾ ਕਰਾਉਣੇ ਹੋਣਗੇ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਇਹ ਰਕਮ ਜਮਾਂ ਕਰਾਉਣ ਤੋਂ ਬਾਅਦ ਜੇਏਐਲ ਦੀ ਸਹਿਯੋਗੀ ਕੰਪਨੀ ਜੈਪ੍ਰਕਾਸ਼ ਇੰਫਰਾਟੈਕ ਨੂੰ ਵੇਚਣ ਦੀ ਕਾਰਵਾਈ ਕੀਤੀ ਜਾਵੇਗੀ। ਧਿਆਨ ਰਹੇ ਕਿ ਸੁਪਰੀਮ ਕੋਰਟ ਨੇ ਜੇਏਐਲ ਨੂੰ ਦੋ ਹਜਾਰ ਕਰੋੜ ਰੁਪਏ ਜਮਾ ਕਰਾਉਣ ਦਾ ਆਦੇਸ਼ ਦਿਤਾ ਸੀ। ਜਿਸ ਨਾਲ ਘਰ ਖਰੀਦਦਾਰਾਂ ਨੂੰ ਪੈਸਾ ਵਾਪਸ ਕੀਤਾ ਜਾ ਸਕੇ। ਕੰਪਨੀ ਨੇ 750 ਕਰੋੜ ਰੁਪਏ ਜਮਾ ਕਰਵਾ ਦਿਤੇ ਸਨ।
Jaiprakash Associates Limited
ਹੁਣ ਉਸ ਨੂੰ ਫਿਰ ਤੋਂ ਰਕਮ ਜਮਾ ਕਰਾਉਣ ਦਾ ਆਦੇਸ਼ ਦਿਤਾ ਗਿਆ ਹੈ। ਰਿਅਲ ਅਸਟੇਟ ਫਾਰਮ ਵਲੋਂ ਪੈਰਵੀ ਕਰ ਰਹੇ ਐਡਵੋਕੇਟ ਅਨੁਪਮ ਲਾਲ ਦਾਸ ਨੇ ਕਿਹਾ ਕਿ ਜੈਪ੍ਰਕਾਸ਼ ਇੰਫ਼ਰਾਟੈਕ ਨੂੰ ਫਿਰ ਤੋਂ ਜਿੰਦਾ ਕਰਨ ਦੇ ਪ੍ਰਸਤਾਵ 'ਤੇ ਕਮੇਟੀ ਆਫ ਕਰੈਡੀਟਸ (ਸੀਓਸੀ) ਗੌਰ ਕਰੇ। ਚੀਫ਼ ਜਸਟਿਸ ਦੀ ਬੈਂਚ ਨੇ ਏਮੀਕਸ ਕਊਰੀ ਪਵਨਸ੍ਰੀ ਅਗਰਵਾਲ ਨੇ ਕਿਹਾ ਕਿ ਜਿਹੜਾ ਪੈਸਾ ਰਿਅਲ ਅਸਟੇਟ ਕੰਪਨੀ ਜਮਾ ਕਰਾ ਰਹੀ ਹੈ। ਉਹ ਘਰ ਖਰੀਦਦਾਰਾਂ ਨੂੰ ਵਾਪਸ ਕੀਤਾ ਜਾਵੇਗਾ।
deepak mishra
ਇਕ ਵਿਤੀ ਸੰਸਥਾ ਵਲੋਂ ਪੇਸ਼ ਵਕੀਲ ਸੀਏ ਸੁੰਦਰਮ ਨੇ ਬੈਂਚ ਨੂੰ ਕਿਹਾ ਕਿ ਜਿਆਦਾਤਰ ਖਰੀਦਦਾਰਾਂ ਨੇ ਬੈਂਕਾਂ ਤੋਂ ਲੋਨ ਲੈ ਕੇ ਕੰਪਨੀ ਵਿਚ ਪੈਸਾ ਜਮਾ ਕਰਵਾਇਆ ਹੈ। ਕੋਈ ਅਜਿਹੀ ਵਿਵਸਥਾ ਬਣਾਉਣੀ ਚਾਹੀਦੀ ਹੈ ਜਿਸ ਤੋਂ ਬੈਂਕਾਂ ਦਾ ਪੈਸਾ ਵਾਪਸ ਆ ਸਕੇ। ਘਰ ਖਰੀਦਦਾਰਾਂ ਵਲੋਂ ਪੇਸ਼ ਵਕੀਲ ਅਜੀਤ ਸਿਨ੍ਹਾ ਨੇ ਕਿਹਾ ਕਿ ਕੋਰਟ ਨੇ ਕੰਪਨੀ ਨੂੰ ਦੋ ਹਜਾਰ ਕਰੋੜ ਰੁਪਏ ਜਮਾ ਕਰਵਾਉਣ ਨੂੰ ਕਿਹਾ ਸੀ ਪਰ ਹੁਣ ਤਕ ਕੁਲ 750 ਕਰੋੜ ਰੁਪਏ ਹੀ ਜਮਾ ਕਰਾਏ ਗਏ।