
ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਟਵੀਟ ਕੀਤਾ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਬਜ਼ੁਰਗ ਨਾਗਰਿਕਾਂ ਲਈ ਇਕ ਵੱਖਰਾ ਫੈਸਲਾ ਲਿਆ ਹੈ।
ਨਵੀਂ ਦਿੱਲੀ: ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਟਵੀਟ ਕੀਤਾ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਬਜ਼ੁਰਗ ਨਾਗਰਿਕਾਂ ਲਈ ਇਕ ਵੱਖਰਾ ਫੈਸਲਾ ਲਿਆ ਹੈ। ਕੇਂਦਰੀ ਕਰਮਚਾਰੀ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਬੈਂਕ ਪੈਨਸ਼ਨ ਖਾਤੇ ਨੂੰ ਐਕਟਿਵ ਕਰਨ ਲਈ ਕਾਂਊਟਰ 'ਤੇ ਪੈਨਸ਼ਨਰ ਦੇ ਮੌਜੂਦ ਰਹਿਣ 'ਤੇ ਜ਼ੋਰ ਨਹੀਂ ਦੇਵੇਗਾ।
Photo
ਉੱਥੇ ਹੀ ਪੈਨਸ਼ਨਰਾਂ ਨੂੰ ਆਪਣੀ ਪਹਿਲੀ ਪੈਨਸ਼ਨ ਕ੍ਰੈਡਿਟ ਲਈ ਨਿੱਜੀ ਤੌਰ 'ਤੇ ਬੈਂਕ ਜਾਣ ਦੀ ਜ਼ਰੂਰਤ ਵੀ ਨਹੀਂ ਹੈ। ਇਸ ਤੋਂ ਇਲਾਵਾ ਪੈਨਸ਼ਨਰਾਂ ਨੂੰ ਪੈਨਸ਼ਨ ਖਾਤੇ ਨੂੰ ਐਕਟਿਵ ਕਰਨ ਲਈ ਬੈਂਕ ਵਿਚ ਮੌਜੂਦ ਰਹਿਣ ਦੀ ਵੀ ਲੋੜ ਨਹੀਂ ਹੈ।
Photo
ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਕਿ ਬੈਂਕ ਪੈਨਸ਼ਨ ਜਾਰੀ ਕਰਨ ਜਾਂ ਪੈਨਸ਼ਨਰਾਂ ਤੋਂ ਵੱਖ-ਵੱਖ ਸਮੇਂ ਦੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਵੱਖ-ਵੱਖ ਪ੍ਰਕਿਰਿਆਵਾਂ ਅਪਣਾ ਰਹੇ ਹਨ। ਮੰਤਰਾਲੇ ਨੇ ਇਸ ਸੰਬੰਧੀ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
Photo
ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਪਡੇਟ ਕੀਤੇ ਨਿਯਮਾਂ ਅਤੇ ਨਿਰਦੇਸ਼ਾਂ ਬਾਰੇ ਕੇਂਦਰੀ ਪੈਨਸ਼ਨ ਪ੍ਰੋਸੈਸਿੰਗ ਸੈਂਟਰ (ਸੀਪੀਪੀਸੀ) / ਬੈਂਕ ਸ਼ਾਖਾਵਾਂ ਨੂੰ ਜਾਗਰੂਕ ਕਰਨ। ਇਹ ਕਦਮ ਕਰਮਚਾਰੀ ਮੰਤਰਾਲੇ ਅਧੀਨ ਪੈਂਸ਼ਨਾਂ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।