
ਗੰਭੀਰ ਮਾਲੀ ਸੰਕਟ ਵਿਚ ਫਸੀ ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਨੇ ਹੁਣ ਇਸ ਵਿਚੋਂ ਬਾਹਰ ਨਿਕਲਣ ਲਈ ਖ਼ੁਦ ਹੱਥ-ਪੈਰ ਮਾਰਨੇ ਸ਼ੁਰੂ ਕਰ....
ਨਵੀਂ ਦਿੱਲੀ : ਗੰਭੀਰ ਮਾਲੀ ਸੰਕਟ ਵਿਚ ਫਸੀ ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਨੇ ਹੁਣ ਇਸ ਵਿਚੋਂ ਬਾਹਰ ਨਿਕਲਣ ਲਈ ਖ਼ੁਦ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿਤੇਹਨ। ਅਤੇ ਇਸ ਲਈ ਉਸ ਨੇ ਪਹਿਲਾ ਰਾਹ ਸਰਫ਼ੇ ਦਾ ਫੜ ਲਿਆ ਹੈ। ਇਸ ਲਈ ਹੁਣ ਅਪਣੇ ਖ਼ਰਚੇ ਘਟਾਉਣ ਜਾਂ ਵਧ ਰਹੇ ਖ਼ਰਚਿਆਂ 'ਤੇ ਕਾਬੂ ਪਾਉਣ ਲਈ ਸਾਰੇ ਕੈਬਿਨ ਕ੍ਰਿਊ ਮੈਂਬਰਾਂ, ਏਅਰ ਹੋਸਟੈਸਾਂ ਅਤੇ ਹੋਰ ਅਮਲੇ ਨੂੰ ਨੂੰ ਪੰਜ ਵਾਰ ਹੋਟਲਾਂ ਵਿਚ ਇਕੱਲੇ ਇਕੱਲੇ ਠਹਿਰਾਉਣ ਦੀ ਥਾਂ ਹੁਣ ਦੋ-ਦੋ ਮੈਂਬਰਾਂ ਨੂੰ ਇਕ-ਇਕ ਕਮਰੇ ਵਿਚ ਰਹਿਣਾ ਪਵੇਗਾ ਅਤੇ ਇਹ ਹੋÂਲ ਵੀ ਤਿੰਨ ਸਟਾਰ ਵਾਂਗ ਹੋਵੇਗਾ।
ਦਸਿਆ ਗਿਆ ਹੈ ਕਿ ਏਅਰ ਇੰਡੀਆ ਲੋੜੀਂਦੀਆਂ ਥਾਵਾਂ 'ਤੇ ਇਸ ਸ੍ਰੇਣੀ ਦੇ ਹੋਟਲਾਂ ਨਾਲ ਬਕਾਇਦਾ ਸੰਪਰਕ ਕਰ ਰਹੀ ਹੈ। ਜ਼ਿਕਰਯੋਗ ਹੈਕਿ ਏਅਰ ਇੰਡੀਆ ਕੰਪਨੀ ਇਸ ਵੇਲੇ ਤਕੜੇ ਆਏ ਸੰਕਟ ਵਿਚ ਚਲ ਰਹੀ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਇਸ ਨੂੰ ਵੇਚਣ ਲਈ ਬਕਾਇਦਾ ਯਤਨ ਜਾਰੀ ਹਨ। ਹੁਣ ਤਕ ਜਦੋਂ ਕੋਈ ਵੀ ਇਸ ਕੰਪਨੀ ਦਾ ਖ਼ਰੀਦਦਾਰ ਸਾਹਮਣੇ ਨਹੀਂ ਆ ਰਿਹਾ ਤਾਂ ਇਹ ਥੱਕ ਹਾਰ ਕੇ ਕੰਪਨੀ ਨੇ ਖ਼ੁਦ ਹੀ ਇਸ ਮਾਲੀ ਸੰਕਟ ਵਿਚੋਂ ਬਾਹਰ ਨਿਕਲਣ ਲਈ ਯਤਨ ਸ਼ੁਰੂ ਕਰ ਦਿਤੇ ਹਨ।
ਦਸਿਆ ਗਿਆ ਹੈ ਕਿ ਫਿਲਹਾਲ ਇਸ ਇਕੱਲੇ ਕਦਮ ਨਾਲ ਕੰਪਨੀ ਨੂੰ 10 ਕਰੋੜ ਸਾਲਾਨਾ ਦੀ ਬਚਤ ਹੋਵੇਗੀ। ਉਂਜ ਕੰਪਨੀ ਦੀ ਮਾਲੀ ਹਾਲਤ ਹਾਲ ਦੀ ਘੜੀ ਏਨੀ ਤਰਸਯੋਗ ਹੈ ਕਿ ਇਸ ਵੇਲੇ ਅਪਣੇ ਪਾਇਲਟਾਂ ਅਤੇ ਹੋਰ ਅਮਲੇ ਨੂੰ ਪਿਛਲੇ ਸਮੇਂ ਦਾ ਉਡਾਨ ਭੱਤਾ ਵੀ ਨਹੀਂ ਦਿਤਾ ਜਾ ਸਕਿਆ ਜੋ ਸਟਾਫ਼ ਦੀ ਕੁਲ ਤਨਖ਼ਹ ਦਾ 75 ਫ਼ੀ ਸਦੀ ਹਿੱਸਾ ਬਣਦਾ ਹੈ।
ਦੂਜੇ ਪਾਸੇ ਆਲ ਇੰਡੀਆ ਕੈਬਿਨ ਕ੍ਰਿਊ ਐਸੋਸੀਏਸ਼ਨ ਨੇ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਹੈ ਅਤੇ ਇਸ ਨੂੰ ਕੰਪਨੀ ਦੇ ਮੁਲਾਜ਼ਮਾਂ ਦੀ ਨਿਯੁਕਤੀ ਵੇਲੇ ਤਹਿ ਕੀਤੀਆਂ ਗਈਆਂ ਸੇਵਾ ਸ਼ਰਤਾਂ ਦੀ ਉਲੰਘਣਾ ਦਸਿਆ ਹੈ। ਇਸੇ ਦੌਰਾਨ ਹਵਾਈ ਯੂਨੀਅਨਾਂ ਨੇ ਇਸ ਫ਼ੈਸਲੇ ਦੀ ਵਿਰੋਧਤਾ ਸ਼ੁਰੂ ਕਰ ਦਿਤੀ ਹੈ।