
ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁ਼ਖਾਰੀ ਦੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਮੰਨਿਆ ...
ਨਵੀਂ ਦਿੱਲੀ : ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁ਼ਖਾਰੀ ਦੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹੱਤਿਆ ਹੁਰੀਅਤ ਅਤੇ ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈਐਸਆਈ) ਦੇ ਵਿਰੋਧ ਅਤੇ ਰਮਜ਼ਾਨ ਮਹੀਨੇ ਵਿਚ ਜੰਗਬੰਦੀ ਨੂੰ ਬਣਾਏ ਰੱਖਣ ਦੀ ਵਕਾਲਤ ਕਰਨ ਦੀ ਵਜ੍ਹਾ ਨਾਲ ਹੋਹੀ ਹੈ। ਸੂਤਰਾਂ ਅਨੁਸਾਰ ਵੱਖਵਾਦੀ ਨੇਤਾ ਚਾਹੁੰਦੇ ਸਨ ਕਿ ਬੁਖ਼ਾਰੀ ਉਨ੍ਹਾਂ ਵਾਂਗ ਸ਼ਾਂਤੀ ਦੇ ਕਿਸੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਮਨ੍ਹਾਂ ਕਰ ਦੇਣ ਅਤੇ ਇਸ ਦੇ ਲਈ ਉਨ੍ਹਾਂ ਵਿਰੁੱਧ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾ ਕੇ ਇਕ ਸਖ਼ਤ ਦਬਾਅ ਵੀ ਬਣਾਇਆ ਜਾ ਰਿਹਾ ਸੀ।
bukhari murderਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਹਮਲੇ ਉਨ੍ਹਾਂ ਉਨ੍ਹਾਂ ਵਿਰੁਧ ਵਧਦੇ ਗੁੱਸੇ ਦਾ ਇਕ ਸੰਕੇਤ ਸਨ। ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸੂਤਰਾਂ ਨੇ ਬੁਖ਼ਾਰੀ ਨੂੰ ਅਲਰਟ ਕੀਤਾ ਸੀ। ਪੁਲਿਸ ਸੂਤਰਾਂ ਨੇ ਉਨ੍ਹਾਂ ਨੂੰ ਜਾਨਲੇਵਾ ਹਮਲੇ ਤੋਂ ਲਗਭਗ ਇਕ ਮਹੀਨਾ ਚਿਤਾਵਨੀ ਦਿਤੀ ਸੀ ਅਤੇ ਉਨ੍ਹਾਂ ਨੂੰ ਅਪਣੀਆਂ ਗਤੀਵਧੀਆਂ ਨੂੰ ਲੈ ਕੇ ਚੌਕਸ ਰਹਿਣ ਲਈ ਆਖਿਆ ਗਿਆ ਸੀ। ਸੂਬਾਈ ਪੁਲਿਸ ਦਾ ਮੰਨਣਾ ਹੈ ਕਿ ਸੀਸੀਟੀਵੀ ਵਿਚ ਕੈਦ ਹੋਏ ਹਮਲਾਵਰਾਂ ਵਿਚੋਂ ਇਕ ਨਵੀਦ ਜੱਟ ਹੈ ਜੋ ਕਿ ਲਸ਼ਕਰ ਏ ਤੋਇਬਾ ਦਾ ਅਤਿਵਾਦੀ ਹੈ। ਉਹ ਚੈੱਕ ਅੱਪ ਦੌਰਾਨ ਸ੍ਰੀਨਗਰ ਦੇ ਹਸਪਤਾਲ ਤੋਂ ਭੱਜ ਗਿਆ ਸੀ।
bukhari murderਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਲਸ਼ਕਰ ਏ ਆਈਐਸਆਈ ਦੇ ਕਹਿਣ 'ਤੇ ਉਨ੍ਹਾਂ ਦੀ ਹੱਤਿਆ ਕੀਤੀ ਹੈ। ਪੁਲਿਸ ਦੀ ਚਿਤਾਵਨੀ ਦੇ ਬਾਰੇ ਵਿਚ ਬੁਖ਼ਾਰੀ ਨੇ ਭਰਾ ਅਤੇ ਰਾਜ ਸਰਕਾਰ ਵਿਚ ਮੰਤਰੀ ਬ਼ਸ਼ਰਤ ਬੁਖ਼ਾਰੀ ਦੇ ਨਾਲ ਵੀ ਸਾਂਝੀ ਕੀਤੀ ਗਈ ਸੀ। ਸ਼ੁਜਾਤ ਨੇ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਟ੍ਰੈਕ-2 ਦੀ ਗੱਲਬਾਤ ਵਿਚ ਆਜ਼ਾਦ ਕਸ਼ਮੀਰ ਦੀ ਵਕਾਲਤ ਕੀਤੀ ਸੀ ਅਤੇ ਕਸ਼ਕੀਰ ਵਿਚ ਚਲਾਈ ਜਾ ਰਹੀ ਭਾਰਤ ਸਰਕਾਰ ਦੀ ਪਹਿਲ ਦਾ ਸਵਾਗਤ ਕੀਤਾ ਸੀ। ਇਹ ਪਾਕਿਸਤਾਨ ਦੀ ਫ਼ੌਜ, ਆਈਐਸਆਈ ਅਤੇ ਅਤਿਵਾਦੀ ਸੰਗਠਨ ਜਿਵੇਂ ਕਿ ਹਿਜ਼ਬੁਲ ਮੁਜਾਹਿਦੀਨ ਨੂੰ ਉਨ੍ਹਾਂ ਦੀਆਂ ਗੱਲਾਂ ਰਾਸ ਨਹੀਂ ਆਈਆਂ।
bukhari murder
ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਜਾਤ ਦਾ ਯੂਨਾਈਟਡ ਜਿਹਾਦ ਕਾਊਂਸਲ ਦੇ ਪ੍ਰਧਾਨ ਅਤੇ ਹਿਜ਼ਬੁਲ ਦੇ ਮੁਖੀ ਸੱਯਦ ਸਲਾਹੂਦੀਨ ਨਾਲ ਮਤਭੇਦ ਸੀ। ਕਸ਼ਮੀਰ ਦੀ ਆਜ਼ਾਦੀ ਦਾ ਸੁਰ ਲਿਸਬਨ ਅਤੇ ਬੈਂਕਾਕ ਵਿਚ ਗੂੰਜਿਆ ਜਿਸ ਦੀ ਵਜ੍ਹਾ ਨਾਲ ਸ਼ੁਜਾਤ ਆਈਐਸਆਈ ਅਤੇ ਪਾਕਿਸਤਾਨ ਦੀ ਫ਼ੌਜ ਦੀਆਂ ਅੱਖਾਂ ਵਿਚ ਖਟਕਣ ਲੱਗੇ ਕਿਉਂਕਿ ਪਾਕਿਸਤਾਨ ਕਸ਼ਮੀਰ ਨੂੰ ਅਪਣੇ ਕਬਜ਼ੇ ਵਿਚ ਕਰਨਾ ਚਾਹੁੰਦਾ ਹੈ।