ਵਾਤਾਵਰਣ ਵਿਚਲੇ ਭਿਆਨਕ ਜ਼ਹਿਰੀਲੇ ਧਾਤੂ ਚਿੜੀਆਂ ਦੀ ਮੌਤ ਲਈ ਜ਼ਿੰਮੇਵਾਰ
Published : Jun 17, 2018, 2:56 pm IST
Updated : Jun 17, 2018, 2:56 pm IST
SHARE ARTICLE
sparrow
sparrow

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇਕ ਅਧਿਐਨ ਅਨੁਸਾਰ ਘਰਾਂ ਦੀਆਂ ਚਿੜੀਆਂ ਵਿਚ ਪਾਏ ਗਏ ਭਾਰੀ ਧਾਤੂਆਂ ਤੋਂ ਇਹ ...

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇਕ ਅਧਿਐਨ ਅਨੁਸਾਰ ਘਰਾਂ ਦੀਆਂ ਚਿੜੀਆਂ ਵਿਚ ਪਾਏ ਗਏ ਭਾਰੀ ਧਾਤੂਆਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਪ੍ਰਦੂਸ਼ਣ ਹੁਣ ਇੰਡਸਟਰੀ ਤਕ ਸੀਮਤ ਨਹੀਂ, ਬਲਕਿ ਪ੍ਰਦੂਸ਼ਣ ਫ਼ਸਲਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।

pau ludhianapau ludhianaਹਾਲਾਂਕਿ ਚਿੜੀਆਂ ਵਿਚ ਲੀਡ ਅਤੇ ਬੋਰਾਨ ਦੇ ਪੱਧਰ 'ਜ਼ਹਿਰੀਲੀ' ਹੱਦ ਤੋਂ ਉੱਪਰ ਪਾਏ ਗਏ ਸਨ, ਪਰ ਆਰਸੇਨਿਕ, ਨਿਕਲ, ਕ੍ਰੋਮੀਅਮ, ਕੈਡਮੀਅਮ ਅਤੇ ਜ਼ਿੰਕ ਵਰਗੀਆਂ ਧਾਤੂਆਂ ਦੀ ਮਾਤਰਾ ਆਮ ਨਾਲੋਂ ਵੱਧ ਸੀ।

sparrowssparrowsਯੂਨੀਵਰਸਿਟੀ ਦੇ ਸੀਨੀਅਰ ਓਰਨੀਥੋਲੋਜਿਸਟ ਮਾਹੌਲ ਦੇ ਮਾਹਿਰ ਡਾਕਟਰ ਤੇਜ਼ਦੀਪ ਕੌਰ ਕਲੇਰ ਨੇ ਦਸਿਆ ਕਿ ਪੰਛੀਆਂ ਉਤਸਰਜਨ ਤੱਤਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਨਤੀਜੇ ਕੱਢੇ ਗਏ ਸਨ, ਜੋ ਪੰਛੀਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਭਾਰੀ ਮੈਟਲ ਨੂੰ ਟਰੇਸ ਕਰਨ ਲਈ ਅਧਿਐਨ ਕਰਨ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। "ਘਰਾਂ ਦੀਆਂ ਚਿੜੀਆਂ ਦੀਆਂ ਬਿੱਠਾਂ ਵਿਚ ਭਾਰੀ ਧਾਤਾਂ ਦੀ ਮੌਜੂਦਗੀ ਪੰਛੀ ਦੇ ਖੇਤੀਬਾੜੀ ਵਿਚਲੇ ਪ੍ਰਦੂਸ਼ਣ ਅਤੇ ਬਾਅਦ ਵਿਚ ਪੰਛੀਆਂ ਦੇ ਭੋਜਨ ਦੇ ਦੂਸ਼ਿਤ ਹੋਣ ਨੂੰ ਦਰਸਾਉਂਦੀ ਹੈ। 

sparrowssparrowsਇਸ ਤੋਂ ਇਲਾਵਾ ਡਰ ਹੈ ਕਿ ਸਿਰਫ਼ ਪੰਛੀ ਹੀ ਨਹੀਂ ਪਰ ਭਾਰੀ ਧਾਤਾਂ ਦਾ ਮਨੁੱਖੀ ਭੋਜਨ ਦੀ ਲੜੀ ਵਿਚ ਵੀ ਦਾਖ਼ਲਾ ਹੋਇਆ ਹੋ ਸਕਦਾ ਹੈ। ਡਾ. ਕਲੇਰ ਨੇ ਕਿਹਾ ਕਿ ਭਾਰੀ ਧਾਤੂ ਪੰਛੀ ਦੀ ਆਬਾਦੀ 'ਤੇ ਹਾਨੀਕਾਰਕ ਪ੍ਰਭਾਵ ਪਾਉਂਦੇ ਹਨ ਕਿਉਂਕਿ ਇਹ ਅੰਗਾਂ ਦੇ ਕੰਮ ਕਾਜ ਨੂੰ ਪ੍ਰਭਾਵਤ ਕਰਦੇ ਹਨ ਅਤੇ ਇਸ ਨਾਲ ਪੰਛੀਆਂ ਦੀ ਲੰਮੀ ਉਮਰ, ਪ੍ਰਜਨਨ ਰੁਕਾਵਟ, ਅੰਡੇ ਦਾ ਸ਼ੈਲ ਵੀ ਪਤਲਾ ਹੋ ਜਾਂਦਾ ਹੈ। ਇਹ ਘਾਤਕ ਬਦਲਾਅ ਪੰਛੀਆਂ ਦੀ ਆਬਾਦੀ ਵਿਚ ਗਿਰਾਵਟ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।

sparrowssparrowsਡਾਕਟਰ ਕਲੇਰ ਨੇ ਕਿਹਾ ਕਿ ਪੰਜਾਬ ਵਿਚ ਉਦਯੋਗ ਤੋਂ ਅਣਵਰਤੇ ਜਾਣ ਵਾਲੇ ਭਾਰੀ ਧਾਤਾਂ ਵਾਲੇ ਪਾਣੀ ਨੂੰ ਸਿੰਚਾਈ ਦੇ ਉਦੇਸ਼ਾਂ ਲਈ ਵਰਤਣ ਲਈ ਨਦੀ ਦੇ ਪਾਣੀ ਵਿਚ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਇਹ ਭਾਰੀ ਧਾਤੂਆਂ ਵੀ ਖੇਤਾਂ ਵਿਚ ਜਾ ਰਹੀਆਂ ਹਨ ਅਤੇ ਖਾਣੇ ਦੀ ਲੜੀ ਵਿਚ ਦਾਖ਼ਲ ਹੋ ਰਹੀਆਂ ਹਨ। ਬੁੱਢੇ ਨਾਲੇ ਦੇ ਨਾਲ ਲਗਦੇ ਪਿੰਡਾਂ ਵਿਚ ਪਸ਼ੂਆਂ 'ਤੇ ਇਸ ਦਾ ਸਭ ਤੋਂ ਬੁਰਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਅਕਸਰ ਕੀੜੇਮਾਰ ਦਵਾਈਆਂ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ।

sparrows aggssparrows aggsਯੂਨੀਵਰਸਿਟੀ ਦੇ ਜਿਓਲਾਜੀ ਵਿਭਾਗ ਨੇ ਪਹਿਲਾਂ ਦੇ ਇਕ ਅਧਿਐਨ ਵਿਚ ਆਮ ਮੈਨਾ, ਨੀਲਾ ਰੌਕ ਕਬੂਤਰ, ਗਾਨੀ ਵਾਲੀ ਘੁੱਗੀ, ਪਸ਼ੂ ਗਲੇਟ ਅਤੇ ਘਰੇਲੂ ਕਾਂ ਵਿਚ ਭਾਰੀ ਧਾਤੂਆਂ ਦਾ ਪਤਾ ਲਗਾਇਆ ਸੀ। ਇਸ ਅਧਿਐਨ ਲਈ ਨਮੂਨੇ ਜ਼ਿਲ੍ਹਾ ਲੁਧਿਆਣਾ ਦੇ ਖੇਤਾਂ ਤੋਂ ਇਕੱਤਰ ਕੀਤੇ ਗਏ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement