ਕੇਜਰੀਵਾਲ ਨੇ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਮੰਗੀ
Published : Jun 17, 2019, 7:58 pm IST
Updated : Jun 17, 2019, 7:58 pm IST
SHARE ARTICLE
Arvind Kejriwal
Arvind Kejriwal

ਸਿੱਖ ਡਰਾਈਵਰ ਦੀ ਕੁੱਟਮਾਰ ਦਾ ਮਾਮਲਾ

ਨਵੀਂ ਦਿੱਲੀ : ਰਾਜਧਾਨੀ ਦੇ ਮੁਖਰਜੀ ਨਗਰ ਖੇਤਰ 'ਚ ਇਕ ਟੈਂਪੂ ਚਾਲਕ ਨਾਲ ਸੜਕ 'ਤੇ ਕੁੱਟਮਾਰ ਦੇ ਮਾਮਲੇ 'ਚ ਤਿੰਨ ਪੁਲਿਸ ਕਰਮਚਾਰੀਆਂ ਨੂੰ ਗ਼ੈਰ ਪੇਸ਼ੇਵਰ ਆਚਰਨ ਦੇ ਦੋਸ਼ 'ਚ ਮੁਅੱਤਲ ਕਰ ਦਿਤਾ ਗਿਆ ਹੈ। ਘਟਨਾ ਨਾਲ ਜੁੜੇ ਇਕ ਵੀਡੀਉ 'ਚ ਪੇਂਡੂ ਸੇਵਾ ਦਾ ਟੈਂਪੂ ਚਾਲਕ ਅਪਣੇ ਵਾਹਨ ਦੇ ਪੁਲਿਸ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਦਾ ਤਲਵਾਰ ਲਹਿਰਾਉਂਦੇ ਹੋਏ ਪਿੱਛਾ ਕਰਦੇ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਉ 'ਚ ਪੁਲਿਸ ਕਰਮਚਾਰੀ ਚਾਲਕ ਨੂੰ ਕੁੱਟਦੇ ਹੋਏ ਦਿਖਾਈ ਦਿੰਦੇ ਹਨ।

 Sikh auto driver and his son were brutally thrashed by Delhi PoliceSikh auto driver and his son were brutally thrashed by Delhi Police

ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮਾਮਲੇ 'ਚ ਗ਼ੈਰ ਪੇਸ਼ੇਵਰ ਆਚਰਨ ਕਾਰਨ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ (ਉੱਤਰ-ਪੱਛਮ) ਅਤੇ ਮੁਖਰਜੀ ਨਗਰ ਦੇ ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅਤੇ ਸਹਾਇਕ ਪੁਲਿਸ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

 Sikh auto driver and his son were brutally thrashed by Delhi PoliceSikh auto driver and his son were brutally thrashed by Delhi Police

ਦਿੱਲੀ ਪੁਲਿਸ ਦੇ ਐਡੀਸ਼ਨਲ ਜਨ ਸੰਪਰਕ ਅਧਿਕਾਰੀ ਅਨਿਲ ਮਿੱਤਲ ਨੇ ਕਿਹਾ ਕਿ ਮੁਅੱਤਲ ਪੁਲਿਸ ਕਰਮਚਾਰੀਆਂ ਨੇ ਐਤਵਾਰ ਨੂੰ ਹੋਈ ਘਟਨਾ ਨਾਲ ਨਜਿੱਠਣ 'ਚ ਗ਼ੈਰ ਪੇਸ਼ੇਵਰ ਤਰੀਕਾ ਅਪਣਾਇਆ। ਪੇਂਡੂ ਸੇਵਾ ਦੇ ਟੈਂਪੂ ਚਾਲਕ ਦੇ ਕਥਿਤ ਹਮਲੇ 'ਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਵਾਇਰਲ ਵੀਡੀਉ 'ਚੋਂ ਇਕ 'ਚ ਚਾਲਕ ਅਪਣੇ ਵਾਹਨ ਦੀ ਪੁਲਿਸ ਵਾਹਨ ਨਾਲ ਟੱਕਰ ਤੋਂ ਬਾਅਦ ਹੱਥ 'ਚ ਤਲਵਾਰ ਲਹਿਰਾਉਂਦੇ ਹੋਏ ਪੁਲਿਸ ਕਰਮਚਾਰੀਆਂ ਦਾ ਪਿੱਛਾ ਕਰਦਾ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਉ 'ਚ ਪੁਲਿਸ ਕਰਮਚਾਰੀ ਚਾਲਕ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਦਿਖਾਈ ਦਿੰਦੇ ਹਨ।


ਮੁੱਖ ਮੰਤਰੀ ਕੇਜਰੀਵਾਲ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ''ਮੁਖਰਜੀ ਨਗਰ 'ਚ ਦਿੱਲੀ ਪੁਲਿਸ ਵਲੋਂ ਦਿਖਾਈ ਗਈ ਬੇਰਹਿਮੀ ਬਹੁਤ ਨਿੰਦਾਯੋਗ ਹੈ ਅਤੇ ਗ਼ਲਤ ਹੈ। ਮੈਂ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। ਲੋਕਾਂ ਦੇ ਰੱਖਿਅਕਾਂ ਨੂੰ ਬੇਕਾਬੂ ਹਿੰਸਕ ਗੁੰਡੇ ਬਣਨ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement