
ਸੀਆਈਏਟੀ ਨੇ ਬਾਈਕਾਟ ਦੇ ਦਾਇਰੇ ਹੇਠ ਆਉਣ ਵਾਲੇ ਸਮਾਨ ਦੀ ਸੂਚੀ ਕੀਤੀ ਤਿਆਰ
ਨਵੀਂ ਦਿੱਲੀ : ਭਾਰਤ-ਚੀਨ ਸਰਹੱਦ 'ਤੇ ਚੀਨ ਦੇ ਹਾਲੀਆ ਸੈਨਿਕ ਹਮਲੇ ਖਿਲਾਫ਼ ਦੇਸ਼ ਭਰ ਅੰਦਰ ਚੀਨ ਖਿਲਾਫ਼ ਗੁੱਸੇ ਦੀ ਲਹਿਰ ਹੈ। ਕਈ ਥਾਈ ਚੀਨ ਖਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਕਈ ਥਾਈ ਚੀਨੀ ਸਮਾਨ ਦੇ ਬਾਈਕਾਟ ਦੀ ਮੰਗ ਵੀ ਉਠਣ ਲੱਗੀ ਹੈ। ਆਉਂਦੇ ਸਮੇਂ 'ਚ ਜੇਕਰ ਚੀਨ ਨਾਲ ਟਕਰਾਅ ਵਧਦਾ ਹੈ ਤਾਂ ਭਾਰਤ ਅੰਦਰ ਚੀਨੀ ਸਮਾਨ ਦੀ ਖਪਤ ਨੂੰ ਵੱਡਾ ਖੋਰਾ ਲੱਗਣਾ ਲਗਭਗ ਤੈਅ ਹੈ।
trade
ਇਸੇ ਦਰਮਿਆਨ ਕਨਫੈਡਰੇਸ਼ਨ ਆਲ ਇੰਡੀਆ ਟ੍ਰੇਡਰਜ਼ (ਸੀਆਈਏਟੀ) ਨੇ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਮੰਗ ਕੀਤੀ ਹੈ। ਸੀਏਟੀ ਨੇ ਕਰੀਬ 500 ਅਯਾਤ ਵਸਤਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾ ਸਕਦਾ ਹੈ।
trade
ਚੀਨੀ ਸਮਾਨ ਦੀ ਤਿਆਰ ਇਸ ਸੂਚੀ ਵਿਚ ਖਿਡੌਣੇ, ਫਰਨੀਸਿੰਗ ਫੈਬਰਿਕ, ਬਿਲਡਰ ਹਾਰਡਵੇਅਰ, ਫੁਟਵੀਅਰ, ਗਾਰਮੈਂਟਸ, ਰਸੋਈ ਦਾ ਸਮਾਨ, ਹੈਂਡ ਬੈਗ, ਭੋਜਨ, ਘੜੀਆ, ਜੈਮ ਤੇ ਗਹਿਣੇ, ਕੱਪੜੇ, ਸਟੇਸ਼ਨਰੀ, ਕਾਗ਼ਜ਼, ਘਰੇਲੂ ਚੀਜ਼ਾਂ, ਫਰਨੀਚਰ, ਲਾਈਟਿੰਗ, ਸਿਹਤ ਉਤਪਾਦ, ਪੈਕਿੰਗ ਉਤਪਾਦ, ਆਟੋ ਪਾਰਟਸ ਅਤੇ ਸ਼ਿੰਗਾਰ ਦਾ ਸਮਾਨ ਸ਼ਾਮਲ ਹੈ।
trade
ਕੈਟ ਦੇ ਕੌਮੀ ਪ੍ਰਧਾਨ ਬੀਸੀ ਭਾਰਤੀਆ ਅਤੇ ਜਨਰਲ ਸਕੱਤਰ ਪ੍ਰਵੀਨ ਖੰਡੇਵਾਲ ਅਨੁਸਾਰ ਚੀਨ ਤੋਂ ਭਾਰਤ ਦੀ ਦਰਾਮਦ ਤਕਰੀਬਨ 5.25 ਲੱਖ ਕਰੋੜ ਹੈ। ਇਹ ਸਾਲਾਨਾ 70 ਬਿਲੀਅਨ ਡਾਲਰ ਦੇ ਕਰੀਬ ਬਣਦੀ ਹੈ। ਸੀਏਆਈਟੀ ਨੇ ਪਹਿਲੇ ਪੜਾਅ 'ਚ 3000 ਤੋਂ ਵਧੇਰੇ ਅਜਿਹੇ ਉਤਪਾਦਾਂ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਭਾਰਤ ਵਿਚ ਵੀ ਬਣਦੀਆਂ ਹਨ। ਇਹ ਚੀਜ਼ਾਂ ਸਸਤੇ ਦੇ ਲਾਲਚਵੱਸ ਚੀਨ ਤੋਂ ਮੰਗਵਾਈਆਂ ਜਾਂਦੀਆਂ ਸਨ। ਇਸ ਦੇ ਬਦਲ ਵਜੋਂ ਭਾਰਤੀ ਵਸਤਾਂ ਨੂੰ ਅਸਾਨੀ ਨਾਲ ਅਪਨਾਇਆ ਜਾ ਸਕਦਾ ਹੈ।
trade
ਉਨ੍ਹਾਂ ਕਿਹਾ ਕਿ ਤਕਨਾਲੋਜੀ ਨਾਲ ਸਬੰਧਤ ਵਸਤਾਂ ਨੂੰ ਅਜੇ ਇਸ ਸੂਚੀ ਵਿਚ ਨਹੀਂ ਪਾਇਆ ਗਿਆ। ਜਦੋਂ ਭਾਰਤ ਅੰਦਰ ਇਹ ਤਕਨਾਲੋਜੀ ਵਿਕਸਤ ਹੋ ਜਾਵੇਗੀ, ਉਸ ਤੋਂ ਬਾਅਦ ਇਸ ਦੇ ਬਾਈਕਾਟ ਬਾਰੇ ਵੀ ਸੋਚਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਚੀਨ ਨੂੰ ਭਾਰਤ ਨਾਲ ਦੁਸ਼ਮਣੀ ਮਹਿੰਗੀ ਪੈ ਸਕਦੀ ਹੈ। ਚੀਨੀ ਸਮਾਨ ਦੀ ਭਾਰਤ ਵਿਚ ਵੱਡੀ ਖਪਤ ਹੁੰਦੀ ਹੈ, ਜੇਕਰ ਬਾਈਕਾਟ ਦੀ ਇਹ ਲਹਿਰ ਪ੍ਰਚੰਡ ਰੂਪ ਅਖਤਿਆਰ ਕਰਦੀ ਹੈ ਤਾਂ ਚੀਨ ਨੂੰ ਇਸ ਦਾ ਕਾਫ਼ੀ ਵੱਡਾ ਮਾਇਕੀ ਨੁਕਸਾਨ ਝੱਲਣਾ ਪੈ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ