
ਦਰਅਸਲ ਮਹਾਂਰਾਸ਼ਟਰ ਅਤੇ ਦਿੱਲੀ ਨੇ ਮੌਤ ਦੇ ਪੁਰਾਣੇ...
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮਰੀਜ਼ਾਂ ਦੀ ਗਿਣਤੀ 3 ਲੱਖ 50 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਸ ਜਾਨਲੇਵਾ ਵਾਇਰਸ ਦੀ ਚਪੇਟ ਵਿਚ ਆ ਕੇ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1 ਲੱਖ 87 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਵਲਡੋਰਮੀਟਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਲੱਖ 54 ਹਜ਼ਾਰ 161 ਹੈ।
Corona virus
ਇਹ ਅੰਕੜਾ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਵਲਡੋਰਮੀਟਰ ਮੁਤਾਬਕ ਕੋਰੋਨਾ ਨਾਲ ਹੁਣ ਤਕ 11 ਹਜ਼ਾਰ 821 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1 ਲੱਖ 87 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 1 ਲੱਖ 54 ਹਜ਼ਾਰ ਤੋਂ ਵਧ ਹੈ। ਕੋਰੋਨਾ ਕਾਰਨ ਮੌਤ ਦੇ ਅੰਕੜਿਆਂ ਵਿਚ ਅਚਾਨਕ ਆਇਆ ਉਛਾਲ ਹੈ।
Corona virus
ਦਰਅਸਲ ਮਹਾਂਰਾਸ਼ਟਰ ਅਤੇ ਦਿੱਲੀ ਨੇ ਮੌਤ ਦੇ ਪੁਰਾਣੇ ਅੰਕੜਿਆਂ ਨੂੰ ਵੀ ਜੋੜ ਦਿੱਤਾ ਹੈ। ਮਹਾਂਰਾਸ਼ਟਰ ਵਿਚ ਪਿਛਲੇ 24 ਘੰਟਿਆਂ ਅੰਦਰ 2701 ਨਵੇਂ ਮਾਮਲੇ ਆਏ ਹਨ ਅਤੇ 81 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਨੇ ਅਪਣੇ ਡੇਟਾ ਨੂੰ ਸੁਧਾਰਦੇ ਹੋਏ 1328 ਮੌਤ ਦੇ ਅੰਕੜਿਆਂ ਨੂੰ ਜੋੜਿਆ ਹੈ, ਜੋ ਕਿ ਬੀਤੇ ਦਿਨਾਂ ਵਿਚ ਹੋਈਆਂ ਸਨ ਪਰ ਰਿਪੋਰਟ ਨਹੀਂ ਕੀਤੀ ਗਈ ਸੀ।
Corona test
ਇਹਨਾਂ ਅੰਕੜਿਆਂ ਵਿਚ ਇਕੱਲੇ ਮੁੰਬਈ ਵਿਚ 862 ਮੌਤਾਂ ਹੋਈਆਂ ਹਨ। ਹੁਣ ਮਹਾਰਾਸ਼ਟਰ ਵਿਚ ਕੁੱਲ ਮੌਤਾਂ ਦਾ ਅੰਕੜਾ 5 ਹਜ਼ਾਰ 537 ਹੋ ਗਿਆ ਹੈ। ਕੁੱਲ ਕੰਫਰਮ ਕੇਸਾਂ ਦੀ ਗਿਣਤੀ 1 ਲੱਖ 13 ਹਜ਼ਾਰ 445 ਹੈ, ਜਿਸ ਵਿਚ ਐਕਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਜ਼ਿਆਦਾ ਹੈ। ਉੱਥੇ ਹੀ 57 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋਏ ਹਨ।
Corona virus
ਇਕੱਲੇ ਮੁੰਬਈ ਵਿਚ ਕੋਰੋਨਾ ਦੇ ਕੁੱਲ ਕੇਸ 60 ਹਜ਼ਾਰ ਤੋਂ ਵਧ ਹਨ ਜਿਸ ਵਿਚ 3168 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1859 ਨਵੇਂ ਮਾਮਲੇ ਆਏ ਹਨ ਅਤੇ 93 ਮਰੀਜ਼ਾਂ ਦੀ ਮੌਤ ਹੋ ਗਈ ਹੈ।
corona virus
ਇਕ ਦਿਨ ਵਿਚ ਮੌਤ ਦਾ ਇਹ ਸਭ ਤੋਂ ਅੰਕੜਾ ਹੈ। ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 44 ਹਜ਼ਾਰ 688 ਹੋ ਗਈ ਹੈ। ਪਹਿਲਾਂ ਹੋਈਆਂ 344 ਮੌਤਾਂ ਦੀ ਲੇਟ ਰਿਪੋਰਟਿੰਗ ਹੋਈ ਹੈ। ਹੁਣ ਦਿੱਲੀ ਵਿਚ ਕੁੱਲ ਮੌਤਾਂ ਦਾ ਅੰਕੜਾ 1837 ਹੋ ਗਿਆ ਹੈ। ਦਿੱਲੀ ਵਿਚ ਹੁਣ ਤਕ 16 ਹਜ਼ਾਰ 500 ਲੋਕ ਠੀਕ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।