ਦਿੱਲੀ ਦੰਗੇ: ਤਿੰਨ ਵਿਦਿਆਰਥੀਆਂ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਦਿੱਲੀ ਪੁਲਿਸ
Published : Jun 17, 2021, 10:17 am IST
Updated : Jun 17, 2021, 10:22 am IST
SHARE ARTICLE
Delhi Police move Supreme Court against bail to 3 students in riots case
Delhi Police move Supreme Court against bail to 3 students in riots case

Asif Iqbal Tanha, Devangana Kalita ਤੇ Natasha Narwal ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਫੈਸਲੇ ਨੂੰ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।

ਨਵੀਂ ਦਿੱਲੀ: ਉੱਤਰੀ-ਪੂਰਬੀ ਦਿੱਲੀ ਵਿਚ ਪਿਛਲੇ ਸਾਲ ਹੋਏ ਦੰਗਿਆਂ ਨਾਲ ਜੁੜੇ ਮਾਮਲਿਆਂ ਵਿਚ ਆਸਿਫ਼ ਇਕਬਾਲ ਤਨਹਾ (Asif Iqbal Tanha), ਦੇਵੰਗਾਨਾ ਕਾਲਿਤਾ (Devangana Kalita) ਅਤੇ ਨਤਾਸ਼ਾ ਨਾਰਵਾਲ (Natasha Narwal) ਨੂੰ ਜ਼ਮਾਨਤ ਦੇਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਦਿੱਲੀ ਹਾਈ ਕੋਰਟ ਵਿਚ ਜਸਟਿਸ ਸਿਧਾਰਥ ਮੁਦੂਲ ਅਤੇ ਜਸਟਿਸ ਅਨੂਪ ਜੇ ਭੰਭਾਨੀ ਦੀ ਬੈਂਚ ਨੇ ਤਿੰਨ ਵਿਦਿਆਰਥੀਆਂ ਨੂੰ ਜ਼ਾਮਨਤ ਦਿੱਤੀ ਸੀ। ਇਸ ਜ਼ਮਾਨਤ ਖਿਲਾਫ਼ ਬੁੱਧਵਾਰ ਸਵੇਰੇ ਸਪੈਸ਼ਲ ਲੀਵ ਪਟੀਸ਼ਨ (ਅਪੀਲ) ਦਾਇਰ ਕੀਤੀ ਗਈ ਹੈ।

Delhi HC grants bail to Devangana Kalita, Natasha Narwal, Asif Iqbal TanhaDevangana Kalita, Natasha Narwal, Asif Iqbal Tanha

ਇਹ ਵੀ ਪੜ੍ਹੋ: ਕਿਸਾਨਾਂ ਦਾ ਸੰਘਰਸ਼ ਸਿਰਫ ਅੰਦੋਲਨ ਨਹੀਂ ਇਹ ਧਰਮ ਯੁੱਧ ਹੈ, ਜਿਸ 'ਚ ਹਰ ਇਕ ਦਾ ਯੋਗਦਾਨ ਜ਼ਰੂਰੀ- ਚੜੂਨੀ

ਖ਼ਬਰਾਂ ਅਨੁਸਾਰ ਜ਼ਮਾਨਤ ਦੇ ਫੈਸਲੇ ਖਿਲਾਫ਼ ਸੁਪਰੀਮ ਕੋਰਟ ਵਿਚ ਦਰਜ ਕੀਤੀ ਗਈ ਪਟੀਸ਼ਨ ਵਿਚ ਦਿੱਲੀ ਪੁਲਿਸ ਨੇ ਕਿਹਾ ਕਿ, ‘ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਸਮੇਂ ਦਿੱਲੀ ਹਾਈ ਕੋਰਟ ਰਾਸ਼ਟਰੀ ਜਾਂਚ ਏਜੰਸੀ ਬਨਾਮ ਜ਼ਹੂਰ ਅਹਿਮਦ ਸ਼ਾਹ ਵਟਾਲੀ ਦੇ ਮਾਮਲੇ ਵਿਚ ਸੁਪਰੀਮ ਕੋਰਟ (Supreme Court) ਦੇ ਫੈਸਲੇ ਨੂੰ ਸਮਝਣ ਵਿਚ ਨਾਕਾਮ ਰਿਹਾ ਹੈ। ਦਿੱਲੀ ਹਾਈ ਕੋਰਟ ਨੇ ਨਾ ਸਿਰਫ ਕੇਸ ਦਾ ਮਿੰਨੀ ਟਰਾਇਲ ਕੀਤਾ ਬਲਕਿ ਅਜਿਹੇ ਨਤੀਜੇ ’ਤੇ ਪਹੁੰਚਿਆ ਜੋ ਰਿਕਾਰਡ ’ਤੇ ਆਈਆਂ ਚੀਜ਼ਾਂ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਦਿੱਤੀਆਂ ਗਈਆਂ ਦਲੀਲਾਂ ਦੇ ਉਲਟ ਹੈ’।

Delhi policeDelhi police

ਇਹ ਵੀ ਪੜ੍ਹੋ: ਦਿੱਲੀ ਦੇ ਏਮਜ਼ ਹਸਪਤਾਲ ਦੀ ਨੌਵੀਂ ਮੰਜ਼ਿਲ 'ਤੇ ਲੱਗੀ ਭਿਆਨਕ ਅੱਗ

ਅਪੀਲ ਵਿਚ ਦਿੱਲੀ ਪੁਲਿਸ (Delhi police) ਨੇ ਕਿਹਾ ਹੈ, “ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਉਲਟ ਫੈਸਲਾ ਸੁਣਾਇਆ ਜਿਵੇਂ ਕਿ ਇਹ ਮਾਮਲਾ ਸਿਰਫ ਵਿਦਿਆਰਥੀਆਂ ਦੇ ਆਮ ਵਿਰੋਧ ਪ੍ਰਦਰਸ਼ਨ ਦਾ ਸੀ’। ਜ਼ਿਕਰਯੋਗ ਹੈ ਕਿ ਦੇਵੰਗਾਨਾ ਕਾਲਿਤਾ (Devangana Kalita), ਨਤਾਸ਼ਾ ਨਾਰਵਾਲ (Natasha Narwal) ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ (Asif Iqbal Tanha) ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਮਾਮਲੇ ਵਿਚ ਯੂਏਪੀਏ ਐਕਟ (UAPA Act) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਨੂੰ ਜ਼ਮਾਨਤ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ, ‘ਵਿਰੋਧ ਪ੍ਰਦਰਸ਼ਨ ਕਰਨਾ ਅੱਤਵਾਦ ਨਹੀਂ ਹੈ’।

Supreme CourtSupreme Court

ਇਹ ਵੀ ਪੜ੍ਹੋ: ਕੋਵਿਡ ਆਈ.ਸੀ.ਯੂ. ਤੋਂ ਬਾਹਰ ਆਏ ਮਿਲਖਾ ਸਿੰਘ, ਹਾਲਤ ਸਥਿਰ

ਕੋਰਟ ਵੱਲੋਂ ਜ਼ਮਾਨਤ ਇਸ ਅਧਾਰ ’ਤੇ ਦਿੱਤੀ ਗਈ ਹੈ ਕਿ ਉਹ ਅਪਣਾ ਪਾਸਪੋਰਟ ਸਰੰਡਰ ਕਰਨਗੇ ਅਤੇ ਅਜਿਹੀ ਕਿਸੀ ਵੀ ਗੈਰਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਗੇ, ਜਿਸ ਨਾਲ ਜਾਂਚ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੋਵੇ। ਜ਼ਿਕਰਯੋਗ ਹੈ ਕਿ ਨਤਾਸ਼ਾ ਨਾਰਵਾਲ ਅਤੇ ਦੇਵੰਗਾਨਾ ਕਾਲਿਤਾ, ਦਿੱਲੀ ਸਥਿਤ ਮਹਿਲਾ ਅਧਿਕਾਰ ਗਰੁੱਪ ‘ਪਿੰਜਰਾ ਤੋੜ’ ਦੇ ਮੈਂਬਰ (Pinjra Tod activists) ਹਨ ਜਦਕਿ ਆਸਿਫ ਜਾਮੀਆ ਮਿਲਿਆ ਇਸਲਾਮੀਆ ਦਾ ਵਿਦਿਆਰਥੀ ਹੈ। ਇਹਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement