
ਮੁੰਬਈ ਦੇ ਵੱਖ-ਵੱਖ ਹਸਪਤਾਲਾਂ ‘ਚ ਬੱਚਿਆਂ ’ਤੇ ਬਲੈਕ ਫੰਗਸ ਦਾ ਅਸਰ ਦਿਖਾਈ ਦਿੱਤਾ। ਉਨ੍ਹਾਂ 'ਚੋਂ ਤਿੰਨ ਬੱਚਿਆਂ ਦੀਆਂ ਅੱਖਾਂ ਤੱਕ ਕੱਢਣੀਆਂ ਪੈ ਗਈਆਂ।
ਮੁੰਬਈ: ਬੱਚਿਆਂ ’ਤੇ ਬਲੈਕ ਫੰਗਸ (Black Fungus) ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੁੰਬਈ ਦੇ ਕਈ ਹਸਪਤਾਲਾਂ ‘ਚ ਇਸ ਦੇ ਮਾਮਲੇ ਸਾਹਮਣੇ ਆਉਣ ’ਤੇ ਤਿੰਨ ਬੱਚਿਆਂ ਦੀਆਂ ਅੱਖਾਂ ਤੱਕ ਕੱਢਣੀਆਂ ਪੈ ਗਈਆਂ ਹਨ। ਮੁੰਬਈ ਦੇ ਵੱਖ-ਵੱਖ ਹਸਪਤਾਲਾਂ ‘ਚ 4 ਸਾਲ ਤੋਂ 16 ਸਾਲ ਦੇ ਬੱਚਿਆਂ ਵਿਚ ਬਲੈਕ ਫੰਗਸ ਪਾਇਆ ਗਿਆ ਹੈ। ਅਜਿਹੇ ਮਾਮਲਿਆਂ ਵਿੱਚ, ਇੱਕ 14 ਸਾਲਾ ਲੜਕੀ ਦੀ ਇੱਕ ਅੱਖ ਕੱਢਣੀ ਪਈ, ਜਦੋਂ ਕਿ ਇੱਕ ਕੇਸ ਵਿੱਚ, 16 ਸਾਲਾ ਲੜਕੀ ਦੇ ਪੇਟ ਦੇ ਇਕ ਹਿੱਸੇ ਵਿੱਚ ਬਲੈਕ ਫੰਗਸ ਪਾਇਆ ਗਿਆ ।
ਇਹ ਵੀ ਪੜ੍ਹੋ-ਪਿੰਗਲਵਾੜਾ ਮਾਂਨਾਵਾਲਾ ਵਿਖੇ ਲਗਾਇਆ ਗਿਆ ਇਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ
PHOTO
ਦੋਵਾਂ ਦਾ ਇਲਾਜ ਮੁੰਬਈ ਦੇ ਫੋਰਟਿਸ ਹਸਪਤਾਲ (Fortis Hospital) ਵਿੱਚ ਕੀਤਾ ਗਿਆ। ਫੋਰਟਿਸ ਹਸਪਤਾਲ ਦੀ ਸੀਨੀਅਰ ਸਲਾਹਕਾਰ-ਬਾਲ ਰੋਗ ਵਿਗਿਆਨੀ ਡਾ: ਜੈਸਲ ਸ਼ੇਠ (Dr. Jesal Sheth) ਦਾ ਕਹਿਣਾ ਹੈ ਕਿ, ‘ਦੂਜੀ ਲਹਿਰ ਵਿੱਚ, ਅਸੀਂ ਇਨ੍ਹਾਂ ਦੋਵਾਂ ਲੜਕੀਆਂ ਵਿੱਚ ਬਲੈਕ ਫੰਗਸ ਵੇਖੀ ਹੈ ਤੇ ਦੋਵਾਂ ਨੂੰ ਸ਼ੂਗਰ ਸੀ। ਹਸਪਤਾਲ ਆਉਣ ਦੇ 48 ਘੰਟਿਆਂ ਵਿੱਚ ਉਸਦੀ ਅੱਖ ਇਕਦਮ ਕਾਲੀ ਹੋ ਗਈ। ਇਹ ਨੱਕ, ਅੱਖਾਂ, ਸਾਈਨਸ ਵਿੱਚ ਫੈਲਿਆ ਹੋਇਆ ਸੀ, ਖੁਸ਼ਕਿਸਮਤੀ ਨਾਲ ਇਹ ਦਿਮਾਗ ਤੱਕ ਨਹੀਂ ਪਹੁੰਚਿਆ। ਉਸ ਦਾ ਇਲਾਜ ਛੇ ਹਫ਼ਤਿਆਂ ਲਈ ਕੀਤਾ ਗਿਆ, ਪਰ ਉਹ ਆਪਣੀ ਅੱਖ ਗੁਆ ਬੈਠੀ।
ਇਹ ਵੀ ਪੜ੍ਹੋ-'ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸ਼ਚਿਤ'
PHOTO
ਉਹਨਾਂ ਨੇ ਕਿਹਾ ਕਿ 16 ਸਾਲ ਦੀ ਲੜਕੀ ਇਕ ਮਹੀਨਾ ਪਹਿਲਾਂ ਸਿਹਤਮੰਦ ਸੀ, ਉਸਨੂੰ ਕੋਵਿਡ ਹੋਇਆ ਸੀ ਪਰ ਹਸਪਤਾਲ ਆਉਣ ਤੋਂ ਪਹਿਲਾਂ ਕਦੇ ਸ਼ੂਗਰ ਨਹੀਂ ਸੀ। ਉਸ ਦੀਆਂ ਅੰਤੜੀਆਂ (Intestines) ਵਿਚ ਖੂਨ ਵਗਣਾ ਸ਼ੁਰੂ ਹੋ ਗਿਆ। ਐਂਜੀਓਗ੍ਰਾਫੀ (Angiography) 'ਤੇ ਇਹ ਪਾਇਆ ਗਿਆ ਕਿ ਬਲੈਕ ਫੰਗਸ ਨੇ ਉਸ ਦੇ ਪੇਟ ਨੇੜੇ ਖੂਨ ਦੀਆਂ ਨਾੜੀਆਂ (Blood Vessels) ਨੂੰ ਸੰਕਰਮਿਤ ਕੀਤਾ ਸੀ। ਦੋਵਾਂ ਮਾਮਲਿਆਂ ਵਿਚ ਬੱਚਿਆਂ ਦੀ ਇਕ ਅੱਖ ਕੱਢਣੀ ਪਈ।
ਇਹ ਵੀ ਪੜ੍ਹੋ-ਨੋਵਾਵੈਕਸ ਦੇ ਟੀਕੇ ਦਾ ਜੁਲਾਈ ਤੋਂ ਬੱਚਿਆਂ 'ਤੇ ਟਰਾਇਲ ਸ਼ੁਰੂ ਕਰ ਸਕਦੀ ਹੈ ਸੀਰਮ ਇੰਸਟੀਚਿਊਟ
ਡਾ. ਸ਼ੇਟੀ ਨੇ ਦੱਸਿਆ ਕਿ, ਬਲੈਕ ਫੰਗਸ ਬੱਚੇ ਦੀ ਅੱਖ ਵਿਚ ਫੈਲ ਚੁਕਿਆ ਸੀ ਅਤੇ ਰੋਸ਼ਨੀ ਨਹੀਂ ਸੀ। ਜੇਕਰ ਅਸੀਂ ਅੱਖ ਨਾ ਕੱਢਦੇ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਇਸੇ ਤਰ੍ਹਾਂ ਅਪ੍ਰੈਲ ਵਿਚ ਜੋ ਬੱਚਾ ਆਇਆ ਉਸ ਦੀ ਵੀ ਇਹੀ ਹਾਲਤ ਸੀ। ਜੇਕਰ ਅਸੀਂ ਸਰਜਰੀ ਨਾ ਕਰਦੇ ਤਾਂ ਇਨਫੈਕਸ਼ਨ ਦਿਮਾਗ ਤੱਕ ਚਲਾ ਜਾਣਾ ਸੀ।
Black Fungus
ਇਹ ਵੀ ਪੜ੍ਹੋ-ਖਾਤਾਧਾਰਕਾਂ ਨੂੰ ਵੱਡੀ ਰਾਹਤ, EPFO ਨੇ ਆਧਾਰ ਨੂੰ UAN ਨਾਲ ਲਿੰਕ ਕਰਨ ਦੀ ਵਧਾਈ ਮਿਆਦ
ਗੌਰ ਕਰਨ ਵਾਲੀ ਗੱਲ ਹੈ ਕਿ ਬਲੈਕ ਫੰਗਸ ਬਹੁਤ ਤੇਜ਼ੀ ਨਾਲ ਫੈਲਦਾ ਹੈ। ਬਜ਼ੁਰਗ ਲੋਕਾਂ ਵਿੱਚ ਬਲੈਕ ਫੰਗਸ ਦੀ ਪਛਾਣ ਅਜੇ ਵੀ ਸਮੇਂ ਸਿਰ ਕੀਤੀ ਜਾ ਸਕਦੀ ਹੈ, ਪਰ ਬੱਚਿਆਂ ਲਈ ਆਪਣੀਆਂ ਸਮੱਸਿਆਵਾਂ ਨੂੰ ਸਹੀ ਸਮੇਂ ’ਤੇ ਦੱਸਣਾ ਮੁਸ਼ਕਲ ਹੈ, ਇਸ ਲਈ ਬੱਚਿਆਂ ਵਿੱਚ ਬਲੈਕ ਫੰਗਸ ਦੇ ਮਾਮਲੇ ਮਾਹਿਰਾਂ ਨੂੰ ਵਧੇਰੇ ਚਿੰਤਤ ਕਰ ਰਹੇ ਹਨ।