
GST ਕੋਂਸਲ ਦੀ ਬੈਠਕ ‘ਚ ਹੋਏ ਵੱਡੇ ਫੈਸਲੇ। ਕੋਰੋਨਾ ਸੰਬੰਧਤ ਦਵਾਈਆਂ ਕੀਤੀਆਂ ਸਸਤੀਆਂ। ਬਲੈਕ ਫੰਗਸ ਦੀ ਦਵਾਈ ਹੋਈ ਟੈਕਸ ਮੁਕਤ।
ਨਵੀਂ ਦਿੱਲੀ: ਜੀਐਸਟੀ ਕੋਂਸਲ (GST Council) ਦੀ ਹੋਈ 44ਵੀਂ ਬੈਠਕ ਵਿੱਚ ਕੋਰੋਨਾ (Coronavirus) ਸੰਬੰਧਤ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ’ਤੇ ਟੈਕਸ ਦੀ ਦਰ ਘਟਾਉਣ ’ਤੇ ਅਹਿਮ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜੀਐਸਟੀ ਕੋਂਸਲ ਨੇ ਕੋਰੋਨਾ ਵਾਇਰਸ ਲਈ ਵਰਤੀਆਂ ਜਾਣ ਵਾਲੀਆਂ ਜਿਨ੍ਹਾਂ ਦਵਾਈਆਂ ਅਤੇ ਵਸਤਾਂ ਉੱਤੇ ਜੀਐਸਟੀ ਦੀਆਂ ਦਰਾਂ ਘਟਾ ਦਿੱਤੀਆਂ ਹਨ, ਉਨ੍ਹਾਂ ਦੀ ਵੈਧਤਾ 30 ਸਤੰਬਰ 2021 ਤੱਕ ਰਹੇਗੀ।
ਇਹ ਵੀ ਪੜ੍ਹੋ: 18 ਸਾਲਾ ਲੜਕੀ ਨੂੰ ਮਿਲਿਆ Pulitzer Award, ਜਾਰਜ ਫਲਾਇਡ ਦੀ ਹੱਤਿਆ ਦੀ ਵੀਡੀਓ ਕੀਤੀ ਸੀ ਰਿਕਾਰਡ
Nirmala Sitharaman
ਕੋਂਸਲ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਕਿਹਾ ਕਿ ਕੋਂਸਲ ਦੀ ਕੋਰੋਨਾ ਟੀਕਿਆਂ ’ਤੇ ਪੰਜ ਪ੍ਰਤੀਸ਼ਤ ਦੀ ਟੈਕਸ ਦਰ ਕਾਇਮ ਰੱਖਣ ’ਤੇ ਸਹਿਮਤੀ ਹੋ ਗਈ ਹੈ। ਐਂਬੁਲੈਂਸਾਂ ਉੱਤੇ ਜੀਐਸਟੀ ਦਰ 28 ਫ਼ੀਸਦੀ ਤੋਂ ਘਟਾ ਕੇ 12 ਫੀਸਦ ਕਰ ਦਿੱਤਾ ਗਿਆ ਹੈ।
PHOTO
ਇਹ ਵੀ ਪੜ੍ਹੋ: ਤੇਲ ਕੰਪਨੀਆਂ ਨੇ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਨੂੰ ਪਾਰ
ਇਸ ਦੇ ਨਾਲ ਹੀ ਦੇਸ਼ ਵਿੱਚ ਬਲੈਕ ਫੰਗਸ (Black Fungus) ਦੇ ਵੱਧ ਦੇ ਮਾਮਲਿਆ ਨੂੰ ਵੇਖਦੇ ਹੋਏ, ਕੋਂਸਲ ਨੇ ਇਸ ਦੇ ਇਲਾਜ ‘ਚ ਕੰਮ ਆਉਣ ਵਾਲੀਆਂ ਦਵਾਈਆਂ ਨੂੰ ਟੈਕਸ ਮੁਕਤ ਕਰ ਦਿੱਤਾ ਹੈ।