ਬਜ਼ੁਰਗ ਨਾਲ ਕੁੱਟਮਾਰ ਮਾਮਲੇ ‘ਚ ਅਦਾਕਾਰਾ ਸਵਰਾ ਭਾਸਕਰ ਤੇ Twitter India ਖਿਲਾਫ਼ ਸ਼ਿਕਾਇਤ ਦਰਜ
Published : Jun 17, 2021, 5:52 pm IST
Updated : Jun 17, 2021, 5:56 pm IST
SHARE ARTICLE
Swara Bhaskar
Swara Bhaskar

ਗਾਜ਼ੀਆਬਾਦ ‘ਚ ਇਕ ਮੁਸਲਮਾਨ ਬਜ਼ੁਰਗ ਦੀ ਦਾੜ੍ਹੀ ਕੱਟਣ ਦੇ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਤੇ ਹੋਰਾਂ ਖਿਲਾਫ਼ ਸ਼ਿਕਾਇਤ ਦਰਜ।

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad, Uttar Pradesh) ‘ਚ ਇਕ ਮੁਸਲਮਾਨ ਬਜ਼ੁਰਗ ਦੀ ਦਾੜ੍ਹੀ ਕੱਟਣ ਦੇ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ (Actress Swara Bhaskar) ਦੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਸਵਰਾ ਤੋਂ ਇਲਾਵਾ ਅਰਫਾ ਖਾਨੁਮ ਸ਼ੇਰਵਾਨੀ, ਆਸਿਫ ਖਾਨ, ਟਵਿੱਟਰ ਇੰਡੀਆ (Twitter India) ਅਤੇ ਟਵਿੱਟਰ ਇੰਡੀਆ ਦੇ ਮੁਖੀ ਮਨੀਸ਼ ਮਹੇਸ਼ਵਰ ਦੇ ਨਾਮ ਵੀ ਇਸ ਸ਼ਿਕਾਇਤ ਵਿਚ ਸ਼ਾਮਲ ਹਨ। ਇਨ੍ਹਾਂ ਲੋਕਾਂ 'ਤੇ ਮਾਮਲੇ' ‘ਚ ਭੜਕਾਉ ਟਵੀਟ ਕਰਨ ਦਾ ਦੋਸ਼ ਲਗਾ ਹੈ। ਵਕੀਲ ਅਮਿਤ ਆਚਾਰੀਆ ਨੇ ਦਿੱਲੀ ਦੇ ਤਿਲਕ ਮਾਰਗ ਥਾਣੇ ਵਿਚ ਸਾਰਿਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। 

ਇਹ ਵੀ ਪੜ੍ਹੋ-ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ਨੂੰ 2 ਲੱਖ ਕਰੋੜ ਰੁਪਏ ਦਾ ਨੁਕਸਾਨ : RBI ਦੀ ਰਿਪੋਰਟ

TweetTweet

ਹਾਲਾਂਕਿ ਅਜੇ FIR ਦਰਜ ਨਹੀਂ ਕੀਤੀ ਗਈ ਪਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ‘ਚ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀ ਇਸ ਮਾਮਲੇ ‘ਚ ਕਈ ਪੱਤਰਕਾਰਾਂ ਅਤੇ ਨੇਤਾਵਾਂ ਖਿਲਾਫ਼ ਸ਼ਿਕਾਇਤ ਦਰਜ ਹੋ ਚੁਕੀ ਹੈ। ਪੁਲਿਸ ਨੇ ਪੱਤਰਕਾਰ ਰਾਣਾ ਅਯੂਬ, ਸਬਾ ਨਕਵੀ, ਸ਼ਮਾ ਮੁਹੰਮਦ, ਮਸਕੂਰ ਉਸਮਾਨੀ ਅਤੇ ਕਾਂਗਰਸ ਨੇਤਾ ਸਲਮਾਨ ਨਿਜ਼ਾਮੀ ਸਮੇਤ ਹੋਰਾਂ ਖਿਲਾਫ਼ ਗੁੰਮਰਾਹਕੁੰਨ ਪੋਸਟ (Misleading Post) ਕਰਨ ਦੇ ਇਲਜ਼ਾਮ ‘ਚ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ-ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਕੀਤੀ ਖਾਰਜ, ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ

TwitterTwitter

ਦਰਜ ਕੀਤੀ ਗਈ FIR ਮੁਤਾਬਕ, ਇਨ੍ਹਾਂ ਲੋਕਾਂ ਨੇ ਪੂਰੀ ਜਾਣਕਾਰੀ ਤੋਂ ਬਿਨਾਂ ਬਹੁਤ ਸਾਰੇ ਟਵੀਟ ਕੀਤੇ ਹਨ, ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਰਿਟਵੀਟ ਕੀਤਾ। ਇਸ ਦੇ ਨਾਲ ਹੀ ਟਵਿੱਟਰ ਵੀ ਇਸ ਮਾਮਲੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਹੈ। ਹਾਲ ਹੀ ਵਿੱਚ, ਟਵੀਟਾਂ ਦੀ ਇੱਕ ਲੜੀ ‘ਚ, ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਜੋ ਕੁਝ ਵੀ ਹੋਇਆ ਉਹ ਫਰਜ਼ੀ ਖਬਰਾਂ ਵਿਰੁੱਧ ਲੜਾਈ ਵਿੱਚ ਟਵਿੱਟਰ ਦੇ ਮਨਮਾਨੀ ਰੁੱਖ ਨੂੰ ਦਰਸਾਉਂਦਾ ਹੈ।

PHOTOPHOTO

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ

ਦੱਸ ਦੇਈਏ ਕਿ ਗਾਜ਼ੀਆਬਾਦ ਵਿਚ ਇਕ ਬਜ਼ੁਰਗ ਵਿਅਕਤੀ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਦਾ ਦਾਅਵਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕੁੱਟਿਆ, ਉਨ੍ਹਾਂ ਨੇ ਉਸ ਨੂੰ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਾਉਣ ਲਈ ਕਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਫਿਰਕਾਪ੍ਰਸਤੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸੂਫੀ ਅਬਦੁੱਲ ਸਮਦ ਨੂੰ ਕੁੱਟਣ ਵਾਲਿਆਂ ਵਿੱਚ ਕੁਝ ਛੇ ਹਿੰਦੂ ਅਤੇ ਮੁਸਲਮਾਨ ਸ਼ਾਮਲ ਸਨ ਅਤੇ ਸਾਰੇ ਉਸ ਦੁਆਰਾ ਵੇਚੇ ਗਏ ਤਵੀਤ ਤੋਂ ਖੁਸ਼ ਨਹੀਂ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement