West Bengal Train Accident: ਪੱਛਮੀ ਬੰਗਾਲ 'ਚ ਵੱਡਾ ਰੇਲ ਹਾਦਸਾ, ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ, ਹੁਣ ਤੱਕ 15 ਮੌਤਾਂ
Published : Jun 17, 2024, 10:18 am IST
Updated : Jun 17, 2024, 12:53 pm IST
SHARE ARTICLE
Big train accident in West Bengal News in punjabi
Big train accident in West Bengal News in punjabi

West Bengal Train Accident: ਹਾਦਸੇ ਵਿਚ ਰੇਲਗੱਡੀ ਦੇ ਪਿਛਲੇ ਪਾਸੇ ਦੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ

Big train accident in West Bengal News in punjabi : ਪੱਛਮੀ ਬੰਗਾਲ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਪਟੜੀ 'ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈੱਸ ਟਰੇਨ ਦੇ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਇਕ ਮਾਲ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ NJP ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਸਿਲੀਗੁੜੀ ਪਾਰ ਕਰਨ ਤੋਂ ਬਾਅਦ ਰੰਗਪਨੀਰ ਸਟੇਸ਼ਨ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ।

 West Bengal Train AccidentWest Bengal Train Accident

ਇਹ ਵੀ ਪੜ੍ਹੋ: Retreat Ceremony Time Change: ਅੱਤ ਦੀ ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਰੀਟਰੀਟ ਸੈਰਮਨੀ ਦਾ ਸਮਾਂ ਬਦਲਿਆ

ਇਸ ਹਾਦਸੇ ਵਿੱਚ ਰੇਲਗੱਡੀ ਦੇ ਪਿਛਲੇ ਪਾਸੇ ਦੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਹੁਣ ਤੱਕ 15 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 60 ਲੋਕ ਗੰਭੀਰ ਜ਼ਖ਼ਮੀ ਹਨ। ਰੇਲਵੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਚਨਜੰਗਾ ਐਕਸਪ੍ਰੈਸ ਰੰਗਾਪਾਨੀ ਅਤੇ ਨਿਜਾਬਾੜੀ ਦੇ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

 West Bengal Train AccidentWest Bengal Train Accident

ਇਹ ਵੀ ਪੜ੍ਹੋ: Punjab News: ਡਲਹੌਜ਼ੀ ਘੁੰਮਣ ਗਏ ਪੰਜਾਬ ਦੇ ਪੁਲਿਸ ਮੁਲਾਜ਼ਮ ਦੀ ਡੂੰਘੀ ਖੱਡ 'ਚ ਡਿੱਗੀ ਕਾਰ, ਮੌਤ  

ਇਸ ਘਟਨਾ 'ਤੇ ਸੀਐਮ ਮਮਤਾ ਬੈਨਰਜੀ ਨੇ ਟਵੀਟ ਕੀਤਾ ਹੈ। ਮਮਤਾ ਨੇ ਲਿਖਿਆ ਹੈ ਕਿ ਉਹ ਦਾਰਜੀਲਿੰਗ ਜ਼ਿਲੇ ਦੇ ਫਾਂਸੀਦੇਵਾ ਇਲਾਕੇ 'ਚ ਹੋਏ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਹੈਰਾਨ ਹੈ। ਹਾਲਾਂਕਿ ਵੇਰਵਿਆਂ ਦੀ ਉਡੀਕ ਹੈ, ਕੰਚਨਜੰਗਾ ਐਕਸਪ੍ਰੈਸ ਕਥਿਤ ਤੌਰ 'ਤੇ ਇੱਕ ਮਾਲ ਰੇਲਗੱਡੀ ਨਾਲ ਟਕਰਾ ਗਈ ਹੈ। ਬਚਾਅ ਅਤੇ ਡਾਕਟਰੀ ਸਹਾਇਤਾ ਲਈ ਡੀਐਮ, ਐਸਪੀ, ਡਾਕਟਰ, ਐਂਬੂਲੈਂਸ ਅਤੇ ਡਿਜ਼ਾਸਟਰ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਜੰਗੀ ਪੱਧਰ 'ਤੇ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

 West Bengal Train AccidentWest Bengal Train Accident

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Big train accident in West Bengal News in punjabi , stay tuned to Rozana Spokesman)

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement