
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ #SareeTwitter ਵਿਚ ਸ਼ਾਮਲ ਹੋ ਗਈ ਹੈ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ #SareeTwitter ਵਿਚ ਸ਼ਾਮਲ ਹੋ ਗਈ ਹੈ। ਇਸ ਦੇ ਤਹਿਤ ਔਰਤਾਂ ਅਪਣੀ ਮਨਪਸੰਦ ਸਾੜੀ ਵਿਚ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕਰ ਰਹੀਆਂ ਹਨ। #SareeTwitter ਦੇ ਤਹਿਤ ਪ੍ਰਿਅੰਕਾ ਗਾਂਧੀ ਨੇ ਅਪਣੀ ਗੁਲਾਬੀ ਬਨਾਰਸੀ ਸਾੜੀ ਵਿਚ ਤਸਵੀਰ ਟਵਿਟਰ ‘ਤੇ ਸ਼ੇਅਰ ਕੀਤੀ ਹੈ।
Morning puja on the day of my wedding (22 years ago!) #SareeTwitter pic.twitter.com/EdwzGAP3Wt
— Priyanka Gandhi Vadra (@priyankagandhi) July 17, 2019
ਬੁੱਧਵਾਰ ਸਵੇਰ ਨੂੰ ਅਪਣੀ 22 ਸਾਲ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਟਵਿਟਰ ‘ਤੇ ਲਿਖਿਆ ਹੈ, ‘ਮੇਰੇ ਵਿਆਹ ਵਾਲੇ ਦਿਨ ਦੀ ਸਵੇਰ ਦੀ ਪੂਜਾ ਸਮੇਂ ਦੀ 22 ਸਾਲ ਪੁਰਾਣੀ ਫੋਟੋ’। 2 ਘੰਟੇ ਦੇ ਅੰਦਰ ਇਸ ਟਵੀਟ ਨੂੰ 1200 ਤੋਂ ਜ਼ਿਆਦਾ ਵਾਰ ਰੀ ਟਵੀਟ ਕੀਤਾ ਗਿਆ ਹੈ। ਉੱਥੇ ਹੀ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।
I completely agree with this trend , nothing can match the elegance and beauty of a Saree ! So sharing my most special saree moment ? #SareeTwitter pic.twitter.com/L20p3eAxZl
— Yami Gautam (@yamigautam) July 16, 2019
#SareeTwitter ਟਰੈਂਡ ਸੋਮਵਾਰ ਸਵੇਰੇ ਸ਼ੁਰੂ ਹੋਇਆ ਸੀ। ਕਈ ਮਸ਼ਹੂਰ ਅਦਾਕਾਰਾ ਅਤੇ ਨੇਤਾ ਅਪਣੀ ਮਨਪਸੰਦ ਸਾੜੀ ਵਿਚ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕਰ ਰਹੀਆਂ ਹਨ। ਇਹਨਾਂ ਵਿਚ ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ ਅਤੇ ਭਾਜਪਾ ਦੀ ਨੁਪੁਰ ਸ਼ਰਮਾ ਵੀ ਸ਼ਾਮਲ ਹੈ। ਫਿਲਮ ਅਦਾਕਾਰਾ ਯਾਮੀ ਗੌਤਮ ਨੇ ਵੀ ਅਪਣੀ ਕਾਲੀ ਸਾੜੀ ਵਿਚ ਅਪਣੀ ਫੋਟੋ ਟਵਿਟਰ ‘ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦਿੱਵਿਆ ਦੱਤਾ ਨੇ ਵੀ ਅਪਣੀ ਤਸਵੀਰ ਟਵਿਟਰ ‘ਤੇ ਸ਼ੇਅਰ ਕੀਤੀ ਹੈ।