
ਹਫ਼ਤੇ ਵਿਚ ਦੋ ਵਾਰ ਵਰਕਰਾਂ ਨੂੰ ਮਿਲਣਗੇ ਪ੍ਰਿਅੰਕਾ
ਨਵੀਂ ਦਿੱਲੀ: ਯੂਪੀ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਜ਼ਬੂਤੀ ਨਾਲ ਮੈਦਾਨ ਵਿਚ ਉਤਾਰਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਪ੍ਰਿਅੰਕਾ ਗਾਂਧੀ ਨੇ ਇਹਨਾਂ ਤਿਆਰੀਆਂ ਨੂੰ ਰਫ਼ਤਾਰ ਦੇਣ ਲਈ ਦਿੱਲੀ ਵਿਚ ਹਰ ਹਫ਼ਤੇ ਯੂਪੀ ਦੇ ਪਾਰਟੀ ਵਰਕਰਾਂ ਨਾਲ ਦੋ ਦਿਨ ਪਹਿਲਾਂ ਮਿਲਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਵਿਚ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਦਿੱਲੀ ਵਿਚ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਦਸ ਵਜੇ ਤੋਂ ਇਕ ਵਜੇ ਤਕ ਪਾਰਟੀ ਦੇ ਆਮ ਵਰਕਰਾਂ ਨੂੰ ਮਿਲੇਗੀ।
Rahul Gandhi
ਇਸ ਦੇ ਨਾਲ ਹੀ ਪ੍ਰਿਅੰਕਾ ਜ਼ਮੀਨੀ ਵਰਕਰਾਂ ਨਾਲ ਸੰਪਰਕ ਕਾਇਮ ਕਰਨ ਲਈ ਯੂਪੀ ਵੀ ਜਾਣਗੇ। ਉਹਨਾਂ ਦੀ ਵਰਕਰਾਂ ਨੂੰ ਮਿਲਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਦਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਉੱਥੇ ਸੰਗਠਨ ਦਾ ਜਾਇਜ਼ਾ ਲੈਣਗੇ ਅਤੇ ਇਸ ਗਲ ਦਾ ਪਤਾ ਕਰੇਗੀ ਕਿ ਕਮਜ਼ੋਰੀ ਕਿੱਥੇ ਹੈ। ਵੀਰਵਾਰ ਨੂੰ ਪ੍ਰਿਅੰਕਾ ਗਾਂਧੀ ਅਤੇ ਸੋਨੀਆਂ ਗਾਂਧੀ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਰਾਇਬਰੇਲੀ ਪਹੁੰਚੇ ਸਨ।
Sonia Gandhi
ਇਸ ਦੌਰੇ ਵਿਚ ਪ੍ਰਿਅੰਕਾ ਨੇ ਉਹਨਾਂ ਵਰਕਰਾਂ ਨੂੰ ਚੇਤਾਵਨੀ ਦਿੱਤੀ ਸੀ ਜੋ ਪਾਰਟੀ ਦੇ ਵਿਰੁਧ ਕੰਮ ਕਰ ਰਹੇ ਸਨ। ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਿਸ ਨੇ ਪਾਰਟੀ ਲਈ ਕੀ ਕੁੱਝ ਕੀਤਾ ਹੈ ਤੇ ਕਿਸ ਨੇ ਨਹੀਂ। ਪੂਰਬੀ ਉਤਰ ਪ੍ਰਦੇਸ਼ ਦਾ ਜ਼ਿੰਮਾ ਸੰਭਾਲਣ ਤੋਂ ਬਾਅਦ ਪ੍ਰਿਅੰਕਾ ਨੇ ਲੋਕ ਸਭਾ ਚੋਣਾਂ ਦੌਰਾਨ ਯੂਪੀ ਦਾ ਦੌਰਾ ਕੀਤਾ ਸੀ। ਖ਼ਾਸ ਕਰ ਕੇ ਰਾਇਬਰੇਲੀ ਅਤੇ ਅਮੇਠੀ ਵਿਚ ਉਹਨਾਂ ਨੇ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜਿਤਾਉਣ ਲਈ ਪੂਰੀ ਤਾਕਤ ਲਗਾ ਦਿੱਤੀ ਸੀ।
ਪਰ ਕਾਂਗਰਸ ਰਾਇਬਰੇਲੀ ਨੂੰ ਛੱਡ ਕੇ ਇਕ ਵੀ ਸੀਟ ਨਹੀਂ ਜਿੱਤ ਸਕੀ। ਇੱਥੋਂ ਅਮੇਠੀ ਵਿਚ ਰਾਹੁਲ ਸੀਟ ਨਹੀਂ ਬਚਾ ਸਕਿਆ। ਯੂਪੀ ਵਿਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਬੁਰੀ ਹਾਰ ਤੋਂ ਪ੍ਰਿਅੰਕਾ ਦੀਆਂ ਚੁਣੌਤੀਆਂ ਕਾਫ਼ੀ ਵਧ ਗਈਆਂ ਹਨ। ਉਹਨਾਂ 'ਤੇ ਉਪ ਚੋਣਾਂ ਅਤੇ 2022 ਵਿਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਜ਼ਿੰਮੇਵਾਰੀ ਹੈ। ਕਾਂਗਰਸ ਨੂੰ ਇਹਨਾਂ ਚੋਣਾਂ ਵਿਚ ਸਿਰਫ਼ 52 ਸੀਟਾਂ ਮਿਲੀਆਂ ਸਨ।