
ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਵੱਧਦਾ ਜਾ ਰਿਹਾ ਹੈ
ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਵੱਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਦੇ ਕਾਰਨ ਦੇਸ਼ ਵਿਚ 25 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੋਰ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੁਲਾਈ ਵਿਚ ਪ੍ਰਤੀ ਦਿਨ 500-600 ਮੌਤਾਂ ਹੋਣ ਦੀਆਂ ਖ਼ਬਰਾਂ ਹਨ। ਇੰਨਾ ਹੀ ਨਹੀਂ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸ 10 ਲੱਖ ਤੱਕ ਪਹੁੰਚ ਗਏ ਹਨ।
Corona Virus
ਜ਼ਿਆਦਾਤਰ ਕੋਰੋਨਾ ਕੇਸ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਤੀਜੇ ਨੰਬਰ ‘ਤੇ ਹੈ। ਭਾਰਤ ਇਸ ਸਮੇਂ ਮੌਤ ਦੇ ਮਾਮਲੇ ਵਿਚ ਅੱਠਵੇਂ ਨੰਬਰ 'ਤੇ ਹੈ, ਪਰ ਇਕ ਹਫ਼ਤੇ ਜਾਂ ਦਸ ਦਿਨਾਂ ਵਿਚ ਛੇਵੇਂ ਨੰਬਰ 'ਤੇ ਆ ਜਾਵੇਗਾ। ਵਿਸ਼ਵ ਵਿਚ ਹੁਣ ਤੱਕ ਕੋਵਿਡ -19 ਦੇ 1.37 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਅੱਧੇ ਕੇਸ ਸਿਰਫ ਚਾਰ ਦੇਸ਼ਾਂ ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਰੂਸ ਵਿਚ ਹਨ।
Corona Virus
ਇਕੱਲੇ ਅਮਰੀਕਾ ਵਿਚ ਹੀ 3.6 ਮਿਲੀਅਨ ਤੋਂ ਵੱਧ ਕੇਸ ਹਨ। ਬ੍ਰਾਜ਼ੀਲ ਵਿਚ ਵੀ ਲਗਭਗ 20 ਲੱਖ ਮਾਮਲੇ ਹਨ। ਵੀਰਵਾਰ ਸ਼ਾਮ ਤੱਕ, ਭਾਰਤ ਵਿਚ 9.76 ਲੱਖ ਮਾਮਲੇ ਸਾਹਮਣੇ ਆਏ ਹਨ। ਜੋ ਰਾਤ 9 ਵਜੇ ਤੱਕ 10 ਲੱਖ ਤੱਕ ਪਹੁੰਚ ਗਏ। ਰੂਸ 7.52 ਲੱਖ ਮਾਮਲਿਆਂ ਦੇ ਨਾਲ ਚੌਥੇ ਨੰਬਰ 'ਤੇ ਹੈ। ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤ ਅਮਰੀਕਾ ਵਿਚ ਹੋਈ ਹਨ।
corona virus
ਇਸ ਮਹਾਂਮਾਰੀ ਦੇ ਕਾਰਨ ਹੁਣ ਤੱਕ 1.40 ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਬ੍ਰਾਜ਼ੀਲ 75 ਹਜ਼ਾਰ ਮੌਤਾਂ ਦੇ ਨਾਲ ਦੂਜੇ ਨੰਬਰ 'ਤੇ ਹੈ। ਬ੍ਰਿਟੇਨ (45 ਹਜ਼ਾਰ) ਤੀਜੇ, ਮੈਕਸੀਕੋ (36 ਹਜ਼ਾਰ) ਚੌਥੇ, ਇਟਲੀ (35 ਹਜ਼ਾਰ) ਪੰਜਵੇਂ, ਫਰਾਂਸ (30 ਹਜ਼ਾਰ) ਛੇਵੇਂ ਅਤੇ ਸਪੇਨ (28 ਹਜ਼ਾਰ) ਸੱਤਵੇਂ ਨੰਬਰ ‘ਤੇ ਹੈ। ਵਰਲਡਮੀਟਰ ਦੇ ਅਨੁਸਾਰ ਇਨ੍ਹਾਂ ਦੇਸ਼ਾਂ ਤੋਂ ਬਾਅਦ ਭਾਰਤ ਦਾ ਨੰਬਰ ਆਉਂਣਦਾ ਹੈ।
Corona virus
ਭਾਰਤ ਵਿਚ ਵੀਰਵਾਰ ਨੂੰ ਇਸ ਮਾਹਮਾਰੀ ਨਾਲ 25 ਹਜ਼ਾਰਵੀਂ ਮੌਤ ਹੋਈ। ਸਭ ਤੋਂ ਜ਼ਿਆਦਾ ਮੌਤਾ ਦੇ ਮਾਮਲੇ ਵਿਚ ਇਰਾਨ (13 ਹਜ਼ਾਰ) ਨੌਵੇਂ ਅਤੇ ਪੇਰੂ (12 ਹਜ਼ਾਰ) ਦਸਵੇਂ ਨੰਬਰ ‘ਤੇ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਅਤੇ ਮੌਤਾਂ ਵਿਚ ਜੁਲਾਈ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ ਹਫ਼ਤੇ ਵਿਚ, ਦੇਸ਼ ਵਿਚ ਰੋਜ਼ਾਨਾ 500-600 ਮੌਤਾਂ ਹੋ ਚੁੱਕੀਆਂ ਹਨ। ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।
corona Virus
ਇਹ ਨਿਸ਼ਚਤ ਹੈ ਕਿ ਭਾਰਤ ਸਪੇਨ ਨੂੰ 6-7 ਦਿਨਾਂ ਵਿਚ ਮੌਤ ਦੇ ਅੰਕੜਿਆਂ ਵਿਚ ਪਿੱਛੇ ਛੱਡ ਦੇਵੇਗਾ। ਇਸੇ ਤਰ੍ਹਾਂ, ਉਹ 9-10 ਦਿਨਾਂ ਵਿਚ ਫਰਾਂਸ ਨੂੰ ਪਛਾੜ ਦੇਵੇਗਾ। ਸਪੇਨ ਅਤੇ ਫਰਾਂਸ ਵਿਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿਚ ਕਾਫ਼ੀ ਕਮੀ ਆਈ ਹੈ। ਭਾਰਤ ਵਿਚ ਬੁੱਧਵਾਰ ਨੂੰ 606 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ। ਜੋ ਇਕ ਦਿਨ ਵਿਚ ਸਭ ਤੋਂ ਵੱਧ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਹਾਰਾਸ਼ਟਰ ਵਿਚ ਹੋਈ (233)।
Corona viruse
ਇਸੇ ਤਰ੍ਹਾਂ ਕਰਨਾਟਕ ਵਿਚ 86, ਤਾਮਿਲਨਾਡੂ ਵਿਚ 68, ਆਂਧਰਾ ਪ੍ਰਦੇਸ਼ ਵਿਚ 44, ਦਿੱਲੀ ਵਿਚ 41 ਅਤੇ ਉੱਤਰ ਪ੍ਰਦੇਸ਼ ਵਿਚ 29 ਲੋਕਾਂ ਦੀ ਮੌਤ ਹੋਈ ਹੈ। ਪੱਛਮੀ ਬੰਗਾਲ ਵਿਚ 20 ਲੋਕਾਂ, ਜੰਮੂ-ਕਸ਼ਮੀਰ ਅਤੇ ਤੇਲੰਗਾਨਾ ਵਿਚ 11-11, ਗੁਜਰਾਤ ਵਿਚ 10 ਅਤੇ ਮੱਧ ਪ੍ਰਦੇਸ਼ ਵਿਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਕੋਰੋਨਾ ਤੋਂ ਪਹਿਲੀ ਮੌਤ ਫਰਵਰੀ ਦੇ ਦੂਜੇ ਹਫ਼ਤੇ ਵਿਚ ਹੋਈ ਸੀ। ਯਾਨੀ ਇਸ ਮਹਾਂਮਾਰੀ ਕਾਰਨ ਦੇਸ਼ ਵਿਚ 5 ਮਹੀਨਿਆਂ ਵਿਚ 25 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।