ਗਰੀਬਾਂ ਦਾ ਮੁਕੇਸ਼ ਅੰਬਾਨੀ: 7 ਕਰੋੜ ਦੀ ਕੁੱਲ ਜਾਇਦਾਦ ਨਾਲ ਭਰਤ ਜੈਨ ਬਣਿਆ ਦੁਨੀਆਂ ਦਾ ਸੁਪਰ ਅਮੀਰ ਭਿਖਾਰੀ
Published : Jul 17, 2023, 1:36 pm IST
Updated : Jul 17, 2023, 1:36 pm IST
SHARE ARTICLE
photo
photo

ਉਸ ਦੀ ਮਾਸਿਕ ਆਮਦਨ ਸਿਰਫ਼ ਭੀਖ ਮੰਗ ਕੇ 60,000 ਰੁਪਏ ਤੋਂ ਲੈ ਕੇ 75,000 ਰੁਪਏ ਤੱਕ ਹੈ

 

ਚੰਡੀਗੜ੍ਹ (ਮੁਸਕਾਨ ਢਿੱਲੋਂ) : ਭਿਖਾਰੀ ਬਣ ਜਾਵੋ ਬਹੁਤ ਸਕੋਪ ਹੈ। ਜ਼ਰਾ ਸੋਚੋ ਭਿਖਾਰੀ ਸ਼ਬਦ ਬਾਰੇ ਸੋਚਦਿਆਂ ਹੀ ਮਨ ਵਿਚ ਕੀ ਆਉਂਦਾ ਹੈ, ਅਜਿਹਾ ਵਿਅਕਤੀ ਜਿਸ ਨੂੰ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਮਿਲਦੀ ਹੈ। ਅਸੀਂ ਹਰ ਰੋਜ਼ ਅਰਬਪਤੀਆਂ ਬਾਰੇ ਸੁਣਦੇ ਹਾਂ ਕਿ ਉਨ੍ਹਾਂ ਕੋਲ ਅਰਬਾਂ ਦੀ ਦੌਲਤ ਹੈ, ਪਰ ਕੀ ਤੁਸੀਂ ਕਦੇ ਕਿਸੇ ਭਿਖਾਰੀ ਬਾਰੇ ਸੁਣਿਆ ਹੈ ਜਿਸ ਕੋਲ ਕਰੋੜਾਂ ਦੀ ਦੌਲਤ ਹੈ? ਸ਼ਹਿਰ ਦੀ ਹਰ ਸੜਕ 'ਤੇ ਤੁਸੀਂ ਬਹੁਤ ਸਾਰੇ ਭਿਖਾਰੀ ਦੇਖਦੇ ਹੋ ਕਿ "ਅੱਲ੍ਹਾ ਦੇ ਨਾਮ 'ਤੇ ਕੁਝ ਦੇ ਦਿਓ" ਕਹਿੰਦੇ ਹਨ, ਜਿਨ੍ਹਾਂ ਦੇ ਫਟੇ-ਪੁਰਾਣੇ ਕੱਪੜੇ ਵੇਖ ਕੇ ਅਸੀਂ ਉਨ੍ਹਾਂ ਉੱਤੇ ਤਰਸ ਖਾ ਕੇ ਕੁਝ ਪੈਸੇ ਦਾਨ ਦੇ ਰੂਪ ਵਿਚ ਦੇ ਦਿੰਦੇ ਹਾਂ ਪਰ ਭੀਖ ਮੰਗਣਾ ਕੁਝ ਲੋਕਾਂ ਦਾ ਕਿੱਤਾ ਬਣ ਗਿਆ ਹੈ ਅਤੇ ਇਸ ਤੋਂ ਉਨ੍ਹਾਂ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਇੰਨੀ ਜ਼ਿਆਦਾ ਨਕਦੀ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਗੱਲ ਕਰੀਏ ਭਰਤ ਜੈਨ ਦੀ, ਜਿਸ ਨੂੰ ਮੁੰਬਈ ਦੀਆਂ ਸੜਕਾਂ 'ਤੇ ਤਰਸਯੋਗ ਹਾਲਤ 'ਚ ਭਟਕਦੇ ਦੇਖਿਆ ਜਾ ਸਕਦਾ ਹੈ ਪਰ ਇਹ ਭਿਖਾਰੀ ਕੁਝ ਸਿੱਕਿਆਂ ਦਾ ਮੋਹਤਾਜ਼ ਨਹੀਂ ਹੈ। ਭਾਰਤ ਜੈਨ ਦੁਨੀਆਂ ਦਾ ਸੱਭ ਤੋਂ ਅਮੀਰ ਭਿਖਾਰੀ ਹੈ। ਇਸ ਅਮੀਰ ਭਿਖਾਰੀ ਕੋਲ 7.5 ਕਰੋੜ ਰੁਪਏ ਦੀ ਜਾਇਦਾਦ ਹੈ। ਮੁੰਬਈ ਦੇ ਪਰੇਲ ਖੇਤਰ ਵਿਚ ਦੋ ਬੈੱਡਰੂਮ ਵਾਲਾ ਫਲੈਟ ਜਿਸ ਦੀ ਕੀਮਤ 1.2 ਕਰੋੜ ਹੈ ਅਤੇ ਮੁੰਬਈ ਦੇ ਨਾਲ ਲੱਗਦੇ ਠਾਣੇ ਵਿਚ ਵਪਾਰਕ ਜਾਇਦਾਦ ਹੈ ਜਿਸ ਤੋ 30,000 ਰੁਪਏ ਪ੍ਰਤੀ ਮਹੀਨਾ ਕਿਰਾਇਆ ਆਉਂਦਾ ਹੈ।

ਜੈਨ ਅਤੇ ਉਸ ਦਾ ਪ੍ਰਵਾਰ ਪਰੇਲ ਵਿਚ ਇੱਕ 1BHK ਡੁਪਲੈਕਸ ਅਪਾਰਟਮੈਂਟ ਵਿਚ ਰਹਿੰਦਾ ਹੈ। ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਨਾਲ ਉਸ ਦੀ ਪਤਨੀ, ਦੋ ਪੁੱਤਰ, ਉਸ ਦਾ ਭਰਾ ਅਤੇ ਉਸ ਦਾ ਪਿਤਾ ਰਹਿੰਦੇ ਹਨ। ਉਨ੍ਹਾਂ ਦੇ ਬੱਚਿਆਂ ਨੇ ਕਾਨਵੈਂਟ ਸਕੂਲ ਵਿਚ ਪੜ੍ਹ ਕੇ ਅਪਣੀ ਪੜ੍ਹਾਈ ਪੂਰੀ ਕੀਤੀ। ਉਸ ਦੇ ਪ੍ਰਵਾਰ ਦੇ ਹੋਰ ਮੈਂਬਰ ਸਟੇਸ਼ਨਰੀ ਦੀ ਦੁਕਾਨ ਚਲਾਉਂਦੇ ਹਨ। ਉਸ ਦੀ ਮਾਸਿਕ ਆਮਦਨ ਸਿਰਫ਼ ਭੀਖ ਮੰਗ ਕੇ 60,000 ਰੁਪਏ ਤੋਂ ਲੈ ਕੇ 75,000 ਰੁਪਏ ਤੱਕ ਹੈ।

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement