Rudraprayag News : ਕੇਦਾਰਨਾਥ ਮੰਦਰ ਤੋਂ ਸੋਨਾ ਚੋਰੀ ਹੋਣ ਦੇ ਦੋਸ਼ਾਂ ਨੂੰ ਲੈ ਕੇ ਸ਼ੰਕਰਾਚਾਰੀਆ ਅਤੇ ਮੰਦਰ ਕਮੇਟੀ ਪ੍ਰਬੰਧਨ ਆਹਮੋ-ਸਾਹਮਣੇ

By : BALJINDERK

Published : Jul 17, 2024, 7:03 pm IST
Updated : Jul 17, 2024, 7:03 pm IST
SHARE ARTICLE
ਕੇਦਾਰਨਾਥ ਮੰਦਰ
ਕੇਦਾਰਨਾਥ ਮੰਦਰ

Rudraprayag News :

Rudraprayag News : ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਪ੍ਰਬੰਧਨ ਅਤੇ ਜਯੋਤਿਰਮਠ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਦੇ ਸਮਰਥਕ ਕੇਦਾਰਨਾਥ ਮੰਦਰ ਦੇ ਗਰਭਗ੍ਰਹਿ ਤੋਂ ਸੋਨਾ ਚੋਰੀ ਹੋਣ ਦੇ ਦੋਸ਼ਾਂ ਨੂੰ ਲੈ ਕੇ ਆਹਮੋ-ਸਾਹਮਣੇ ਆ ਗਏ ਹਨ।  ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਗਰਭਗ੍ਰਹਿ ਤੋਂ ਸੋਨਾ ਚੋਰੀ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਤੱਥਹੀਣ ਦਸਦਿਆਂ ਦੋਸ਼ ਲਗਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਵਿਵਾਦ ਪੈਦਾ ਕਰਨ ਦੀ ਬਜਾਏ ਸਮਰੱਥ ਪੱਧਰ ’ਤੇ ਮਾਮਲੇ ਦੀ ਜਾਂਚ ਦੀ ਮੰਗ ਕਰਨ। 
ਇਨ੍ਹਾਂ ਦੋਸ਼ਾਂ ਨੂੰ ‘ਸਾਜ਼ਸ਼’ ਕਰਾਰ ਦਿੰਦੇ ਹੋਏ ਅਜੈ ਨੇ ਸਪੱਸ਼ਟ ਕੀਤਾ ਕਿ ਦਾਨੀ ਨੇ ਕੇਦਾਰਨਾਥ ਮੰਦਰ ਦੇ ਗਰਭਗ੍ਰਹਿ ’ਚ ਸੋਨੇ ਦੀ ਪਰਤ ਚੜ੍ਹਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਮੰਦਰ ਕਮੇਟੀ ਬੋਰਡ ਦੀ ਬੈਠਕ ’ਚ ਇਸ ਪ੍ਰਸਤਾਵ ਦੀ ਜਾਂਚ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿਤੀ ਗਈ ਸੀ। 
ਉਨ੍ਹਾਂ ਕਿਹਾ ਕਿ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਐਕਟ-1939 ’ਚ ਨਿਰਧਾਰਤ ਪ੍ਰਬੰਧਾਂ ਅਨੁਸਾਰ ਦਾਨੀਆਂ ਤੋਂ ਦਾਨ ਮਨਜ਼ੂਰ ਕੀਤਾ ਗਿਆ ਸੀ ਅਤੇ ਸੂਬਾ ਸਰਕਾਰ ਤੋਂ ਇਜਾਜ਼ਤ ਲਈ ਗਈ ਸੀ। 
ਮੰਦਰ ਕਮੇਟੀ ਦੇ ਚੇਅਰਮੈਨ ਨੇ ਦਸਿਆ ਕਿ ਗਰਭਗ੍ਰਹਿ ’ਚ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਭਾਰਤੀ ਪੁਰਾਤੱਤਵ ਸਰਵੇਖਣ ਦੇ ਮਾਹਰਾਂ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ। 
ਅਜੈ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਰਭਗ੍ਰਹਿ ’ਤੇ ਸੋਨੇ ਦੀ ਪਰਤ ਲਗਾਉਣ ਦਾ ਕੰਮ ਦਾਨੀ ਨੇ ਖੁਦ ਕੀਤਾ ਸੀ ਅਤੇ ਉਸ ਨੇ ਅਪਣੇ ਪੱਧਰ ਤੋਂ ਸੁਨਿਆਰੇ ਤੋਂ ਤਾਂਬੇ ਦੀਆਂ ਪਲੇਟਾਂ ਤਿਆਰ ਕਰਵਾਈਆਂ ਅਤੇ ਫਿਰ ਉਨ੍ਹਾਂ ’ਤੇ ਸੋਨੇ ਦੀਆਂ ਪਰਤਾਂ ਲਗਾਈਆਂ ਗਈਆਂ। 
ਉਨ੍ਹਾਂ ਕਿਹਾ ਕਿ ਦਾਨੀ ਨੇ ਇਹ ਪਲੇਟਾਂ ਅਪਣੇ ਸੁਨਿਆਰੇ ਰਾਹੀਂ ਮੰਦਰ ’ਚ ਲਗਾਈਆਂ ਸਨ। 
ਮੰਦਰ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸੋਨਾ ਖਰੀਦਣ ਤੋਂ ਲੈ ਕੇ ਕੰਧਾਂ ਠੀਕ ਕਰਨ ਤਕ ਦਾ ਸਾਰਾ ਕੰਮ ਦਾਨੀ ਨੇ ਕੀਤਾ ਸੀ ਅਤੇ ਮੰਦਰ ਕਮੇਟੀ ਦੀ ਇਸ ਵਿਚ ਕੋਈ ਸਿੱਧੀ ਭੂਮਿਕਾ ਨਹੀਂ ਸੀ। 
ਉਨ੍ਹਾਂ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਦਾਨੀ ਨੇ ਸਾਰੇ ਸਰਕਾਰੀ ਬਿਲ ਅਤੇ ਵਾਊਚਰ ਮੰਦਰ ਕਮੇਟੀ ਨੂੰ ਦੇ ਦਿਤੇ ਸਨ, ਜਿਸ ਤੋਂ ਬਾਅਦ ਨਿਯਮਾਂ ਅਨੁਸਾਰ ਇਸ ਨੂੰ ਸਟਾਕ ਬੁੱਕ ਵਿਚ ਦਰਜ ਕੀਤਾ ਗਿਆ ਸੀ। 
ਦਾਨ ਵਜੋਂ ਕੀਤੇ ਗਏ ਇਸ ਕੰਮ ਲਈ ਦਾਨੀ ਜਾਂ ਕਿਸੇ ਫਰਮ ਵਲੋਂ ਮੰਦਰ ਕਮੇਟੀ ਦੇ ਸਾਹਮਣੇ ਕੋਈ ਸ਼ਰਤ ਨਹੀਂ ਰੱਖੀ ਗਈ ਅਤੇ ਨਾ ਹੀ ਉਨ੍ਹਾਂ ਨੇ ਮੰਦਰ ਕਮੇਟੀ ਤੋਂ ਇਨਕਮ ਟੈਕਸ ਐਕਟ ਦੀ ਧਾਰਾ 80ਜੀ ਦਾ ਸਰਟੀਫਿਕੇਟ ਮੰਗਿਆ। 
ਅਜੈ ਨੇ ਕਿਹਾ ਕਿ ਉਕਤ ਦਾਨੀ ਨੇ 2005 ’ਚ ਸ੍ਰੀ ਬਦਰੀਨਾਥ ਮੰਦਰ ਦੇ ਗਰਭਗ੍ਰਹਿ ’ਤੇ ਵੀ ਸੋਨੇ ਦੀ ਪਰਤ ਚੜ੍ਹਾਈ ਸੀ ਪਰ ਹੁਣ ਇਕ ਯੋਜਨਾਬੱਧ ਸਾਜ਼ਸ਼ ਤਹਿਤ ਗਲਤ ਦੋਸ਼ ਲਗਾਏ ਜਾ ਰਹੇ ਹਨ। 
ਦੂਜੇ ਪਾਸੇ ਕੇਦਾਰਨਾਥ ਦੇ ਤੀਰਥ ਪੁਰੋਹਿਤ ਵੀ ਕੇਦਾਰਨਾਥ ਮੰਦਰ ਦੇ ਗਰਭ ਗ੍ਰਹਿ ’ਚ ਸੋਨੇ ਦੀ ਚੋਰੀ ਦੀ ਜਾਂਚ ਲਈ ਜਯੋਤਿਰਤੀਮਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਦੀ ਮੰਗ ਦੇ ਸਮਰਥਨ ’ਚ ਆ ਗਏ ਹਨ। 
ਕੇਦਾਰਨਾਥ ਦੇ ਤੀਰਥ ਪੁਰੋਹਿਤਾਂ ਨੇ ਇਕ ਵੀਡੀਉ ਸੰਦੇਸ਼ ਜਾਰੀ ਕਰ ਕੇ ਕੇਦਾਰਨਾਥ ਸੋਨੇ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕੇਦਾਰਨਾਥ ਧਾਮ ’ਚ ਚਾਂਦੀ ਅਤੇ ਸੋਨੇ ਦੀਆਂ ਪਰਤਾਂ ਲਗਾਉਣ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਰੋਧ ਦੇ ਬਾਵਜੂਦ ਮੰਦਰ ਕਮੇਟੀ ਪ੍ਰਸ਼ਾਸਨ ਨੇ ਪਹਿਲਾਂ ਚਾਂਦੀ ਅਤੇ ਫਿਰ ਸੋਨਾ ਲਗਾਇਆ। 
ਕੇਦਾਰ ਸਭਾ ਦੇ ਸਾਬਕਾ ਪ੍ਰਧਾਨ ਕਿਸ਼ਨ ਬਾਗਵਾੜੀ ਨੇ ਦੋਸ਼ ਲਾਇਆ ਕਿ ਪਵਿੱਤਰ ਅਸਥਾਨ ਤੋਂ 528 ਸੋਨੇ ਦੀਆਂ ਪਲੇਟਾਂ ਅਤੇ 230 ਚਾਂਦੀ ਦੀਆਂ ਪਲੇਟਾਂ ਗਾਇਬ ਸਨ। 
ਉਨ੍ਹਾਂ ਨੇ ਮੰਦਰ ਕਮੇਟੀ ਤੋਂ ਪੁਛਿਆ ਕਿ 230 ਕਿਲੋ ਸੋਨਾ ਕਿੱਥੇ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਦਰ ਕਮੇਟੀ ਤੋਂ ਚਾਂਦੀ ਨੂੰ ਲੈ ਕੇ ਵੀ ਜਵਾਬ ਮੰਗਿਆ ਹੈ। 
ਬਾਗਵਾੜੀ ਨੇ ਕਿਹਾ ਕਿ ਪੁਰੋਹਿਤ ਸ਼ੁਰੂ ਤੋਂ ਹੀ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਨ ਪਰ ਸੂਬਾ ਸਰਕਾਰ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। 
ਉਤਰਾਖੰਡ ਚਾਰ ਧਾਮ ਤੀਰਥ ਪੁਰੋਹਿਤ ਮਹਾਪੰਚਾਇਤ ਦੇ ਉਪ ਪ੍ਰਧਾਨ ਸੰਤੋਸ਼ ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਵਿੱਤਰ ਅਸਥਾਨ ’ਚ ਸਥਾਪਤ ਸੋਨੇ ਦੀ ਕੁਆਲਿਟੀ ’ਤੇ ਵੀ ਸ਼ੱਕ ਹੈ ਅਤੇ ਉਨ੍ਹਾਂ ਦਾ ਸਵਾਲ ਹੈ ਕਿ ਮੰਦਰ ’ਚ ਸੋਨਾ ਤਾਂਬੇ ’ਚ ਕਿਵੇਂ ਬਦਲ ਗਿਆ। 
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਉਹ ਗੜ੍ਹਵਾਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਾਂਚ ਕਮੇਟੀ ਦਾ ਗਠਨ ਕਰੇਗੀ ਪਰ ਅਜੇ ਤਕ ਇਸ ਦੀ ਰੀਪੋਰਟ ਦਾ ਪਤਾ ਨਹੀਂ ਲੱਗ ਸਕਿਆ ਹੈ। (ਪੀਟੀਆਈ)

(For more news apart from Shankaracharya and temple committee management face to face over allegations of gold theft from Kedarnath temple  News in Punjabi, stay tuned to Rozana Spokesman)

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement