ਟਾਈਗਰ ਨਖ ਨੂੰ ਹੁਣ ਪਛਮੀ ਮਹਾਰਾਸ਼ਟਰ ਦੇ ਸਤਾਰਾ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ 19 ਜੁਲਾਈ ਤੋਂ ਪ੍ਰਦਰਸ਼ਿਤ ਕੀਤਾ ਜਾਵੇਗਾ
ਮੁੰਬਈ: ਮਹਾਰਾਸ਼ਟਰ ਦੇ ਸਭਿਆਚਾਰ ਮੰਤਰੀ ਸੁਧੀਰ ਮੁੰਗਤੀਵਾਰ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਵਲੋਂ ਵਰਤੇ ਗਏ ਸ਼ੇਰ ਦੇ ਪੰਜੇ ਦੇ ਆਕਾਰ ਦੇ ਹਥਿਆਰ ‘ਵਾਘ ਨਖ’ ਨੂੰ ਬੁਧਵਾਰ ਨੂੰ ਲੰਡਨ ਦੇ ਇਕ ਅਜਾਇਬ ਘਰ ਤੋਂ ਮੁੰਬਈ ਲਿਆਂਦਾ ਗਿਆ।
ਟਾਈਗਰ ਨਖ ਨੂੰ ਹੁਣ ਪਛਮੀ ਮਹਾਰਾਸ਼ਟਰ ਦੇ ਸਤਾਰਾ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ 19 ਜੁਲਾਈ ਤੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਮੁੰਗਤੀਵਾਰ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਵਾਘ ਨਖ ਲਿਆਂਦਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਕੋਈ ਹੋਰ ਜਾਣਕਾਰੀ ਨਹੀਂ ਦਿਤੀ।
ਸੂਬੇ ਦੇ ਆਬਕਾਰੀ ਮੰਤਰੀ ਸ਼ੰਭੂਰਾਜ ਦੇਸਾਈ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਾਘ ਨਖ ਦਾ ਸਤਾਰਾ ’ਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਲੰਡਨ ਦੇ ਅਜਾਇਬ ਘਰ ਤੋਂ ਲਿਆਂਦੇ ਜਾਣ ਵਾਲੇ ਇਸ ਹਥਿਆਰ ’ਚ ਬੁਲੇਟ ਪਰੂਫ ਕਵਰ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਨੂੰ ਸੱਤ ਮਹੀਨਿਆਂ ਲਈ ਸਤਾਰਾ ਦੇ ਇਕ ਅਜਾਇਬ ਘਰ ’ਚ ਰੱਖਿਆ ਜਾਵੇਗਾ। ਮੰਗਲਵਾਰ ਨੂੰ ਦੇਸਾਈ, ਜੋ ਸਤਾਰਾ ਦੇ ਸਰਪ੍ਰਸਤ ਮੰਤਰੀ ਹਨ, ਨੇ ਜ਼ਿਲ੍ਹੇ ਦੇ ਛਤਰਪਤੀ ਸ਼ਿਵਾਜੀ ਮਿਊਜ਼ੀਅਮ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੇਸਾਈ ਨੇ ਕਿਹਾ ਸੀ ਕਿ ਵਾਘ ਨਖ ਨੂੰ ਮਹਾਰਾਸ਼ਟਰ ਲਿਆਉਣਾ ਇਕ ਪ੍ਰੇਰਣਾਦਾਇਕ ਪਲ ਹੈ ਅਤੇ ਸਤਾਰਾ ’ਚ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।