
ਦੇਸ਼ ਵਾਸੀਆਂ ਨੇ ਇਸ ਸਾਲ ਆਪਣੀ ਆਜ਼ਾਦੀ ਦੀ 73ਵੀਂ ਵਰੇਗੰਢ ਮਨਾਈ...
ਚੰਡੀਗੜ੍ਹ: ਦੇਸ਼ ਵਾਸੀਆਂ ਨੇ ਇਸ ਸਾਲ ਆਪਣੀ ਆਜ਼ਾਦੀ ਦੀ 73ਵੀਂ ਵਰੇਗੰਢ ਮਨਾਈ। ਅੰਗਰੇਜ਼ਾਂ ਦੀ ਲਗਭਗ 200 ਸਾਲ ਦੀ ਗੁਲਾਮੀ ਤੋਂ ਮਿਲੀ ਮੁਕਤੀ ਨੂੰ 72 ਸਾਲ ਪੂਜੇ ਹੋ ਗਏ ਹਨ। ਪਰ ਇਹ ਗੱਲ ਬਹੁਤ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਦੁਨੀਆ ਦੇ 5 ਦੇਸ਼ ਅਜਿਹੇ ਹਨ ਜਿਹੜੇ 15 ਅਗਸਤ ਨੂੰ ਹੀ ਭਾਰਤ ਦੇ ਨਾਲ ਆਪਣਾ ਆਜ਼ਾਦੀ ਦਿਹਾੜਾ ਮਨਾਉਂਦੇ ਹਨ।
73rd Independence Day
ਨਾਰਥ ਕੋਰੀਆ, ਸਾਊਥ ਕੋਰੀਆ, ਕਾਂਗੋ, ਬਹਰੀਨ ਅਤੇ ਲਿਕਟੇਂਸਟੀਨ। ਨਾਰਥ ਕੋਰੀਆ ਅਤੇ ਸਾਊਥ ਕੋਰੀਆ ਨੂੰ ਅੱਜ ਤੋਂ 74 ਸਾਲ ਪਹਿਲਾਂ ਜਾਪਾਨੀ ਕਾਲੋਨਾਈਜੇਸ਼ਨ ਤੋਂ 15 ਅਗਸਤ 1945 ਚ ਮੁਕਤੀ ਮਿਲੀ ਸੀ। ਦੱਖਣੀ ਕੋਰੀਆ ਅਤੇ ਨਾਰਥ ਕੋਰੀਆ ਨੇ ਇਸ ਸਾਲ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਹੈ। ਰਿਪਬਲਿਕ ਆਫ਼ ਕਾਂਗੋ ਮੱਧ ਅਫ਼ਰੀਕੀ ਦੇਸ਼ ਹੈ ਜਿਸ ਨੂੰ 15 ਅਗਸਤ 1960 ਚ ਆਜ਼ਾਦੀ ਮਿਲੀ ਸੀ। ਇਸ ਤਰ੍ਹਾਂ ਕਾਂਗੋ ਨੇ ਇਸ ਵਾਰ ਆਪਣਾ 60ਵਾਂ ਆਜ਼ਾਦੀ ਦਿਹਾੜਾ ਮਨਾਇਆ ਹੈ।
Independence Day
ਯੂਰਪੀ ਦੇਸ਼ ਲਿਕਟੇਂਸਟੀਨ ਨੂੰ ਵੀ 15 ਅਗਸਤ 1940 ਦੇ ਦਿਨ ਆਜ਼ਾਦੀ ਮਿਲੀ ਸੀ। ਉਦੋਂ ਤੋਂ ਹੀ ਇੱਥੇ 15 ਅਗਸਤ ਨੂੰ ਭਾਰੀ ਉਤਸ਼ਾਹ ਨਾਲ ਆਜ਼ਾਦੀ ਦਿਹਾੜਾ ਮਨਾਇਅ ਜਾਂਦਾ ਹੈ। ਬਹਿਰੀਨ ਨੂੰ ਇੰਗਲੈਂਡ ਸਰਕਾਰ ਤੋਂ 14 ਅਗਸਤ 1971 ਨੂੰ ਆਜ਼ਾਦੀ ਮਿਲੀ ਸੀ ਇਸ ਤਰ੍ਹਾਂ ਬਹਿਰੀਨ ਨੇ 15 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਐਲਾਨ ਕੀਤਾ।
Independence Day
ਬਹਿਰੀਨ ਦੇ ਲੋਕਾਂ ਨੇ ਬ੍ਰਿਟਿਸ਼ ਸਰਕਾਰ ਦੁਆਰਾ ਦਿੱਤੇ ਗਏ ਆਜ਼ਾਦੀ ਦਿਹਾੜਾ ਮਨਾਉਣ ਤੋਂ ਮਨਾਂ ਕਰ ਦਿੱਤਾ ਅਤੇ ਦੇਸ਼ ਦੇ ਸਾਬਕਾ ਬਾਦਸ਼ਾਹ ਸਲਮਾਨ ਅਲ ਖ਼ਲੀਫ਼ਾ ਦੇ ਰਾਜਤਿਲਕ ਦੇ ਦਿਨ 16 ਦਸੰਬਰ ਨੂੰ ਆਜ਼ਾਦੀ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ।