Facebook India ਦੀ ਪਾਲਿਸੀ ਡਾਇਰੈਕਟਰ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ
Published : Aug 17, 2020, 1:55 pm IST
Updated : Aug 17, 2020, 1:55 pm IST
SHARE ARTICLE
Top facebook official receives threats for favouring bjp files complaint in cyber
Top facebook official receives threats for favouring bjp files complaint in cyber

ਦਰਅਸਲ 14 ਅਗਸਤ ਨੂੰ ਅਮਰੀਕਾ ਦੇ ਅਖ਼ਬਾਰ...

ਨਵੀਂ ਦਿੱਲੀ: ਸੋਸ਼ਲ ਮੀਡੀਆ ਫੇਸਬੁੱਕ ਦੀ ਇੰਡੀਆ ਅਤੇ ਏਸ਼ੀਆ ਦੀ ਪਾਲਿਸੀ ਡਾਇਰੈਕਟਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਪੀੜਤ ਨੇ ਦਿੱਲੀ ਪੁਲਿਸ ਦੇ ਸਾਈਬਰ ਸੇਲ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫੇਸਬੁੱਕ ਇੰਡੀਆ ਅਤੇ ਏਸ਼ੀਆ ਦੀ ਪਾਲਿਸੀ ਡਾਇਰੈਕਟਰ ਆਂਖੀ ਦਾਸ  (Ankhi Das, Director, Public Policy, India, South & Central Asia) ਨੇ ਦਿੱਲੀ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਨੂੰ ਫੇਸਬੁੱਕ ਅਤੇ ਟਵਿੱਟਰ ਤੇ ਧਮਕਾਇਆ ਜਾ ਰਿਹਾ ਹੈ।

CallCall

ਨਾਲ ਹੀ ਉਹਨਾਂ ਨੂੰ ਫੋਨ ਤੇ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਆਂਖੀ ਦਾਸ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ 14 ਅਗਸਤ ਤੋਂ ਬਾਅਦ ਤੋਂ ਉਹਨਾਂ ਨੂੰ ਇਹ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਨੇ ਅਪਣੀ ਸ਼ਿਕਾਇਤ ਵਿਚ 5-6 ਲੋਕਾਂ ਦੇ ਨਾਮ ਵੀ ਦਰਜ ਕਰਵਾਏ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Fb s twitter and instagram account hacked this big hacking group of dubaiFacebook

ਦਰਅਸਲ 14 ਅਗਸਤ ਨੂੰ ਅਮਰੀਕਾ ਦੇ ਅਖ਼ਬਾਰ ਵਾਲ ਸਟ੍ਰੀਟ ਜਨਰਲ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਫੇਸਬੁੱਕ ਬਿਹਤਰ ਕਰਨ ਲਈ ਅਤੇ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰਨ ਲਈ ਭਾਜਪਾ ਆਗੂਆਂ ਦੇ ਸਮਰਥਨ ਵਿਚ ਕੰਮ ਕਰ ਰਹੀਆਂ ਹਨ। ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਫੇਸਬੁੱਕ ਭਾਜਪਾ ਆਗੂਆਂ ਦੀ ਹੇਟ ਸਪੀਚ ਅਤੇ ਹਿੰਸਾ ਲਈ ਉਕਸਾਉਣ ਵਾਲੇ ਬਿਆਨਾਂ ਨੂੰ ਅਪਣੇ ਪਲੇਟਫਾਰਮ ਤੋਂ ਹਟਾ ਨਹੀਂ ਰਿਹਾ ਹੈ।

FacebookFacebook

ਫੇਸਬੁੱਕ ਅਜਿਹਾ ਅਪਣੇ ਹਿੱਤਾਂ ਦੀ ਪੂਰਤੀ ਲਈ ਕਰ ਰਿਹਾ ਹੈ। ਵਾਲ ਸਟ੍ਰੀਟ ਜਨਰਲ ਦੇ ਇਸ ਆਰਟੀਕਲ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਸ਼ੇਅਰ ਕੀਤਾ ਹੈ। ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਤੇ ਇਲਜ਼ਾਮ ਲਗਾਇਆ ਹੈ ਕਿ ਉਹ ਭਾਰਤ ਵਿਚ ਫੇਸਬੁੱਕ ਅਤੇ ਵਸਟਐਪ ਨੂੰ ਅਪਣੇ ਹਿਸਾਬ ਨਾਲ ਚਲਾ ਰਿਹਾ ਹੈ ਅਤੇ ਅਪਣਾ ਏਜੰਡਾ ਚਲਾ ਰਿਹਾ ਹੈ।

FacebookFacebook

ਹਾਲਾਂਕਿ ਫੇਸਬੁੱਕ ਦੇ ਬੁਲਾਰੇ ਨੇ ਐਤਵਾਰ ਯਾਨੀ 16 ਅਗਸਤ ਨੂੰ ਕਿਹਾ ਕਿ ਫੇਸਬੁੱਕ ਅਪਣੇ ਨਿਯਮਾਂ ਮੁਤਾਬਕ ਹੇਟ ਸਪੀਚ ਵਰਗੇ ਮਟੀਰੀਅਲ ਵਾਲੇ ਪੋਸਟ ਨੂੰ ਤੁਰੰਤ ਹਟਾਉਂਦਾ ਹੈ ਬਿਨਾਂ ਕਿਸੇ ਰਾਜਨੀਤਿਕ ਦਬਾਅ ਜਾਂ ਭੇਦਭਾਵ ਦੇ। ਪੂਰੀ ਦੁਨੀਆ ਵਿਚ ਫੇਸਬੁੱਕ ਦੀ ਇਹੀ ਪਾਲਿਸੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement