
ਫੇਸਬੁੱਕ ਇੰਡੀਆ ਦੇ ਨਵੇਂ ਫੀਚਰ ਨਾਲ ਤੁਹਾਡੀ ਪ੍ਰੋਫਾਇਲ...
ਨਵੀਂ ਦਿੱਲੀ: ਫੇਸਬੁੱਕ ਨੇ ਭਾਰਤ ਦੇ ਯੂਜ਼ਰਸ ਲਈ ਇਕ ਮਹੱਤਵਪੂਰਨ ਫੀਚਰਸ ਦਾ ਐਲਾਨ ਕੀਤਾ ਹੈ। ਹੁਣ ਸਿਰਫ ਇਕ ਕਲਿੱਕ ਕਰਨ ਤੇ ਤੁਹਾਡੀ ਪ੍ਰੋਫਾਇਲ ਲਾਕ ਹੋ ਜਾਵੇਗੀ। ਫੇਸਬੁੱਕ ਦੇ ਇਸ ਫੀਚਰ ਦੇ ਇਸਤੇਮਾਲ ਨਾਲ ਤੁਹਾਡੀ ਪ੍ਰੋਫਾਇਲ ਅਜਨਬੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗੀ।
FaceBook
ਇਹ ਹੈ ਤਰੀਕਾ-
ਅਪਣੀ ਪ੍ਰੋਫਾਇਲ ਤੇ ਲਿਖੇ ਨਾਮ ਦੇ ਹੇਠਾਂ ਜਾਓ।
ਪ੍ਰੋਫਾਇਲ ਲਾਕ ਬਟਨ ਤੇ ਕਲਿੱਕ ਕਰੋ।
FaceBook
ਇਸ ਤੋਂ ਬਾਅਦ ਤੁਹਾਡੀ ਪ੍ਰੋਫਾਇਲ ਲਾਕ ਹੋ ਜਾਵੇਗੀ।
ਇਸ ਫੀਚਰ ਦੇ ਕੀ ਹਨ ਫਾਇਦੇ?
Facebook
ਫੇਸਬੁੱਕ ਇੰਡੀਆ ਦੇ ਨਵੇਂ ਫੀਚਰ ਨਾਲ ਤੁਹਾਡੀ ਪ੍ਰੋਫਾਇਲ ਅਜਨਬੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗੀ। ਇਸ ਸੁਵਿਧਾ ਨਾਲ ਉਹਨਾਂ ਔਰਤਾਂ ਨੂੰ ਫਾਇਦਾ ਹੋਵੇਗਾ ਜਿਹਨਾਂ ਨੂੰ ਫੇਸਬੁੱਕ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਜਾਂ ਜਿਹਨਾਂ ਦੀ ਫੋਟੋ ਨਾਲ ਛੇੜਛਾੜ ਕੀਤੀ ਹੁੰਦੀ ਹੈ। ਇਕ ਵਾਰ ਜੇ ਤੁਸੀਂ ਅਪਣੀ ਪ੍ਰੋਫਾਇਲ ਲਾਕ ਕਰ ਦਿੱਤੀ ਤਾਂ ਨਾ ਅਜਨਬੀ ਤੁਹਾਡੀ ਫੋਟੋ ਨੂੰ ਜ਼ੂਮ ਕਰ ਸਕਦਾ ਹੈ, ਨਾ ਹੀ ਇਹ ਡਾਊਨਲੋਡ ਹੋਵੇਗੀ ਅਤੇ ਨਾ ਹੀ ਸ਼ੇਅਰ।
WhatsApp
ਪ੍ਰੋਫਾਇਲ ਫੋਟੋ ਤੋਂ ਇਲਾਵਾ ਦੂਜੀ ਫੋਟੋ ਨਹੀਂ ਦਿਖੇਗੀ। ਟਾਈਮ ਲਾਈਨ ਵੀ ਨਹੀਂ ਦਿਖੇਗੀ। ਇਹੀ ਨਹੀਂ ਸਿਰਫ ਨਾਮ, ਪਹਿਚਾਨ ਵਰਗੀਆਂ ਪੰਜ ਸੀਮਿਤ ਜਾਣਕਾਰੀਆਂ ਹੀ ਨਾਨ ਫ੍ਰੈਂਡ ਲਿਸਟ ਯੂਜ਼ਰ ਨੂੰ ਦਿਖੇਗੀ। ਇਸ ਫੀਚਰ ਦੇ ਸਰਗਰਮ ਹੁੰਦੇ ਹੀ ਹੁਣ ਜਦੋਂ ਵੀ ਕੋਈ ਅਣਜਾਣ ਯੂਜ਼ਰ ਤੁਹਾਡੀ ਪ੍ਰੋਫਾਇਲ ਦੇਖਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਪ੍ਰੋਫਾਇਲ ਲਾਕ ਦਾ ਮੈਸੇਜ ਦਿਸੇਗਾ। ਫਿਲਹਾਲ ਇਹ ਸੁਵਿਧਾ ਐਂਡ੍ਰਾਇਡ ਡਿਵਾਇਸ ਤੇ ਉਪਲੱਬਧ ਹੋਵੇਗੀ।
Whatsapp Chat
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫੇਸਬੁੱਕ ਨੇ 'ਓਵਰ ਸਾਈਟ ਬੋਰਡ' ਬਣਾਉਣ ਦਾ ਐਲਾਨ ਕੀਤਾ ਹੈ। ਇਸ ਨੂੰ ਫੇਸਬੁੱਕ ਦਾ 'ਸੁਪਰੀਮ ਕੋਰਟ' ਮੰਨਿਆ ਜਾਂਦਾ ਹੈ। ਬੋਰਡ ਵਿੱਚ ਇੱਕ ਸਾਬਕਾ ਪ੍ਰਧਾਨ ਮੰਤਰੀ, ਇੱਕ ਨੋਬਲ ਸ਼ਾਂਤੀ ਪੁਰਸਕਾਰ ਅਤੇ ਕਈ ਸੰਵਿਧਾਨਿਕ ਕਾਨੂੰਨ ਮਾਹਰ ਅਤੇ ਇਸ ਦੇ ਪਹਿਲੇ 20 ਮੈਂਬਰਾਂ ਲਈ ਅਧਿਕਾਰ ਵਕੀਲ ਸ਼ਾਮਲ ਹੋਣਗੇ ਜੋ ਕੰਪਨੀ ਦੇ ਸੀਈਓ ਮਾਰਕ ਜੁਕਰਬਰਗ ਦੇ ਫੈਸਲੇ ਨੂੰ ਵੀ ਉਲਟਾ ਸਕਦੇ ਹਨ।
ਫੇਸਬੁੱਕ ਦਾ ‘ਓਵਰਲਾਈਟ ਬੋਰਡ’ ਬਿਲਕੁਲ ‘ਸੁਪਰੀਮ ਕੋਰਟ’ ਵਾਂਗ ਕੰਮ ਕਰੇਗਾ। ਇਸ ਵਿਚ ਫ਼ੈਸਲੇ ‘ਪ੍ਰਗਟਾਵੇ ਦੀ ਆਜ਼ਾਦੀ’ ਅਤੇ ਮਨੁੱਖੀ ਅਧਿਕਾਰਾਂ ਦੇ ਅਧਾਰ ‘ਤੇ ਲਏ ਜਾਣਗੇ। ਇਸ ਬੋਰਡ ਦਾ ਉਦੇਸ਼ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਗੰਦਗੀ (ਅਸ਼ਲੀਲ ਜਾਂ ਵਿਵਾਦਪੂਰਨ ਪੋਸਟਾਂ) ਨੂੰ ਹਟਾਉਣਾ ਅਤੇ ਇੱਕ ਸਾਫ਼ ਸੁਥਰਾ ਮਾਹੌਲ ਬਣਾਉਣਾ ਹੈ। ਇਹ ਬੋਰਡ ਦੋਵਾਂ ਪਲੇਟਫਾਰਮਾਂ 'ਤੇ ਪੋਸਟਾਂ ਜਾਂ ਸਮਗਰੀ ਨਾਲ ਸਬੰਧਤ ਫੈਸਲੇ ਲਵੇਗਾ।
Facebook
ਸੋਸ਼ਲ ਮੀਡੀਆ ਤੇ ਕਿਸੇ ਤਰ੍ਹਾਂ ਦਾ ਵਿਵਾਦ ਨਾ ਹੋਵੇ ਅਤੇ ਇਸ ਰਾਹੀਂ ਕਿਸੇ ਦੇ ਅਕਾਉਂਟ ਨੂੰ ਕੋਈ ਨੁਕਸਾਨ ਹੋਵੇ ਇਸ ਲਈ ਅਜਿਹੇ ਫੈਸਲੇ ਲਏ ਜਾਂਦੇ ਹਨ। ਹਾਲ ਹੀ ਵਿਚ ਵਟਸਐਪ (WhatsApp) ਸਬੰਧੀ ਇਕ ਨਵੀਂ ਜਾਣਕਾਰੀ ਮਿਲੀ ਹੈ। ਵਟਸਐਪ ਆਏ ਦਿਨ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ ਅਤੇ ਹੁਣ ਮੈਸੇਜਿੰਗ ਐਪ ਇਕ ਹੋਰ ਨਵਾਂ ਫੀਚਰ ਤੇ ਕੰਮ ਕਰ ਰਿਹਾ ਹੈ।
WABetaInfo ਤੋਂ ਮਿਲੀ ਜਾਣਕਾਰੀ ਮੁਤਾਬਕ ਵਟਸਐਪ ਇਕ ਅਜਿਹੇ ਫੀਚਰ ਦੀ ਬੀਟਾ ਟੈਸਟਿੰਗ (Beta testing) ਕਰ ਰਿਹਾ ਹੈ ਜੋ ਕਿ QR ਕੋਡ ਸਕੈਨ ਨਾਲ ਜੁੜਿਆ ਹੈ। ਦਸਿਆ ਗਿਆ ਹੈ ਕਿ ਯੂਜ਼ਰਸ ਲਈ ਕਿਊਆਰ ਕੋਡ (QR Code scan) ਨੂੰ ਸਕੈਨ ਕਰ ਕੇ ਉਹਨਾਂ ਦੀ ਲਿਸਟ ਵਿਚ ਕੰਨਟੈਂਟ ਐਡ ਕਰਨਾ ਆਸਾਨ ਹੋ ਜਾਵੇਗਾ।
ਵਟਸਐਪ ਬੀਟਾ ਨੂੰ ਟਰੈਕ ਕਰਨ ਵਾਲੀ ਵੈਬਸਾਈਟ ਆਈਨਫੋ ਦੀ ਇੱਕ ਰਿਪੋਰਟ ਦੇ ਅਨੁਸਾਰ ਕਿਊਆਰ ਕੋਡ ਸਕੈਨਿੰਗ ਨੂੰ ਪਹਿਲਾਂ ਆਈਓਐਸ ਬੀਟਾ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਐਪ ਨੂੰ ਐਂਡਰਾਇਡ ਬੀਟਾ ਵਿੱਚ ਲਿਆਇਆ ਜਾ ਰਿਹਾ ਹੈ। ਇਹ ਫੀਚਰ ਐਪ ਦੇ 2.20.171 ਵਰਜ਼ਨ 'ਚ ਉਪਲੱਬਧ ਹੈ। ਐਂਡਰਾਇਡ ਬੀਟਾ ਉਪਭੋਗਤਾ ਨਾਮ ਦੇ ਬਿਲਕੁਲ ਉੱਪਰ ਸੱਜੇ ਪਾਸੇ ਐਪ ਦੇ ਸੈਟਿੰਗਜ਼ ਸੈਕਸ਼ਨ ਵਿੱਚ ਆਪਣਾ ਕਸਟਮ ਕਿਊਆਰ ਕੋਡ ਲੱਭਣ ਦੇ ਯੋਗ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।