
Facebook, Whatsapp ਯੂਜ਼ਰਸ ਦਾ ਮੈਸੇਜਿੰਗ ਤਜ਼ੁਰਬਾ ਜਲਦ ਹੀ ਬਦਲ ਸਕਦਾ ਹੈ। ਦਰਅਸਲ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਵਿਚ ਕੰਮਿਊਨੀਕੇਸ਼ਨ ਸਰਵਿਸ ਇਨੇਬਲ ਹੋਣ ਜਾ ਰਹੀ ਹੈ।
ਨਵੀਂ ਦਿੱਲੀ: Facebook, Whatsapp ਯੂਜ਼ਰਸ ਦਾ ਮੈਸੇਜਿੰਗ ਤਜ਼ੁਰਬਾ ਜਲਦ ਹੀ ਬਦਲ ਸਕਦਾ ਹੈ। ਦਰਅਸਲ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਵਿਚ ਕੰਮਿਊਨੀਕੇਸ਼ਨ ਸਰਵਿਸ ਇਨੇਬਲ ਹੋਣ ਜਾ ਰਹੀ ਹੈ। ਫੇਸਬੁੱਕ ਇਸ ਦੀ ਤਿਆਰੀ ਵਿਚ ਹੈ। ਲੰਬੇ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਫੇਸਬੁੱਕ ਅਪਣੇ ਮੈਸੇਂਜਰ ਨੂੰ ਵਟਸਐਪ ਦੇ ਨਾਲ ਇੰਟੀਗ੍ਰੇਟ ਕਰੇਗਾ ਪਰ ਤਾਜ਼ਾ ਰਿਪੋਰਟ ਵਿਚ ਅਜਿਹੇ ਕਿਸੇ ਇੰਟੀਗ੍ਰੇਸ਼ਨ ਦਾ ਜ਼ਿਕਰ ਨਹੀਂ ਹੈ।
Messenger
WAbetainfo ਦੀ ਰਿਪੋਰਟ ਅਨੁਸਾਰ ਫੇਸਬੁੱਕ ਅਪਣੇ ਮੈਸੇਂਜਰ ਅਤੇ ਵਟਸਐਪ ਵਿਚਕਾਰ ਕੰਮਿਊਨੀਕੇਸ਼ਨ ਨੂੰ ਸੰਭਵ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਕ ਵਾਰ ਇਹ ਫੀਚਰ ਰੋਲ ਆਊਟ ਹੋ ਗਿਆ ਤਾਂ ਫਿਰ ਫੇਸਬੁੱਕ ਮੈਸੇਂਜਰ ‘ਤੇ ਹੀ ਵਟਸਐਪ ਚੈਟ ਕੰਮਿਊਨੀਕੇਸ਼ ਸੰਭਵ ਹੋ ਸਕੇਗੀ। ਵਟਸਐਪ ਫੀਚਰਜ਼ ਟਰੈਕਰ ਨੇ ਰਿਪੋਰਟ ਕੀਤਾ ਹੈ ਕਿ tipster Alexandra Paluzzi ਨੇ ਸਭ ਤੋਂ ਪਹਿਲਾਂ ਫੇਸਬੁੱਕ ਅਤੇ ਵਟਸਐਪ ਵਿਚ ਇਸ ਸੰਭਾਵਿਤ ਇੰਟੀਗ੍ਰੇਸ਼ਨ ਸਬੰਧੀ ਜਾਣਕਾਰੀ ਦਿੱਤੀ ਸੀ।
Facebook
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਫੇਸਬੁੱਕ ਸਰਵਿਸ ਨੂੰ ਇੰਸਟਾਗ੍ਰਾਮ ਨਾਲ ਜੋੜਨ ਵਾਲਾ ਇੰਟੀਗ੍ਰੇਸ਼ਨ ਨਹੀਂ ਹੈ ਪਰ ਹਾਲ ਹੀ ਵਿਚ @Alex193a ਨੇ ਵਟਸਐਪ ਦੇ ਫੇਸਬੱਕ ਮੈਸੇਂਜਰ ਨਾਲ ਹੋਣ ਵਾਲੇ ਇੰਟੀਗ੍ਰੇਸ਼ਨ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਕੁਝ ਹੋਰ ਜਰੂਰੀ ਬਦਲਾਅ ਵੀ ਹੋ ਸਕਦੇ ਹਨ। ਇਸ ਮਾਮਲੇ ਵਿਚ ਦੋ ਯੂਜ਼ਰਸ ਜੋ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣ ਦੀ ਤਿਆਰੀ ਹੈ।
Whatsapp
WhatsApp features tracker ਨੇ ਕਿਹਾ ਹੈ ਕਿ ਜੇਕਰ ਇਹ ਫੀਚਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਫੇਸਬੁੱਕ ਇਹ ਦੱਸੇਗਾ ਕਿ ਵਟਸਐਪ ਤੋਂ ਕਿਹੜਾ ਨੰਬਰ ਬਲਾਕ ਹੋਇਆ ਹੈ। ਚੈਟ ਦੀ ਡਿਟੇਲ ਜਿਸ ਵਿਚ ਫੋਨ ਨੰਬਰ,ਮੈਸੇਜ ਕਾਊਂਟਰ ਆਦਿ ਜਾਣਕਾਰੀ ਹੁੰਦੀ ਹੈ, ਉਹਨਾਂ ਦਾ ਪਤਾ ਚੱਲੇਗਾ ਪਰ ਕੰਟੈਂਟ, ਕਿਸੇ ਖਾਸ ਗਰੁੱਪ ਦੇ ਮੈਂਬਰ ਅਤੇ ਜਾਣਕਾਰ ਦੀ ਪ੍ਰੋਫਾਈਲ ਫੋਟੋ ਨੂੰ ਟਰੈਕ ਨਹੀਂ ਕੀਤਾ ਜਾ ਸਕੇਗਾ।
Whatsapp
ਇਸ ਰਿਪੋਰਟ ਵਿਚ ਇਹ ਵੀ ਕਿਹਾ ਗਆ ਹੈ ਕਿ ਫੇਸਬੁੱਕ ਯੂਜ਼ਰਸ ਦੇ ਮੈਸੇਜ ਨੂੰ ਵਟਸਐਪ ‘ਤੇ ਇਕੱਠਾ ਨਹੀਂ ਕਰ ਰਿਹਾ ਪਰ ਇਹ ਮੈਸੇਜ ਨੂੰ encrypt ਅਤੇ decrypt ਕਰਨ ਲਈ ਸਿਗਨਲ ਪ੍ਰੋਟੋਕਾਲ ਨੂੰ ਜੋੜ ਕਰ ਸਕਦਾ ਹੈ। ਟਰੈਕਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਵਟਸਐਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਨਾਲ ਇੰਟੀਗ੍ਰੇਸ਼ਨ ਦੇ ਆਪਸ਼ਨ ਨੂੰ ਡਿਸੇਬਲ ਕਰਨ ਦੀ ਸਹੂਲਤ ਯੂਜ਼ਰ ਲਈ ਹੋਵੇਗੀ ਜਾਂ ਨਹੀਂ ਇਸ ਸਬੰਧੀ ਹਾਲੇ ਖੁਲਾਸਾ ਨਹੀਂ ਹੋਇਆ ਹੈ।