
ਇਥੇ ਹਰ ਕੋਈ ਆਪਣੇ ਦੇਸ਼ ਪਹੁੰਚਣ ਤੋਂ ਬਾਅਦ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ।
ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਵਿਚ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਇੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜ਼ਾਹਿਰ ਹੈ ਕਿ ਲੋਕ ਇੰਨਾਂ ਡਰ ਗਏ ਹਨ ਕਿ ਉਹ ਦੇਸ਼ ਛੱਡਣ ਦੀ ਸਖ਼ਤ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਏਅਰ ਫੋਰਸ ਦਾ ਜਹਾਜ਼ (Air Force Aircraft), ਜੋ ਕਾਬੁਲ ਤੋਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਸਮੇਤ ਹੋਰ ਨਾਗਰਿਕਾਂ ਨਾਲ ਰਵਾਨਾ ਹੋਇਆ ਸੀ, ਗੁਜਰਾਤ ਦੇ ਜਾਮਨਗਰ (Jamnagar, Gujarat) ਪਹੁੰਚ ਗਿਆ ਹੈ।
ਹੋਰ ਪੜ੍ਹੋ: Tokyo Paralympics: PM ਮੋਦੀ ਅਥਲੀਟਾਂ ਨਾਲ ਗੱਲਬਾਤ ਕਰ ਵਧਾਉਣਗੇ ਹੌਂਸਲਾ, ਦੇਣਗੇ ਜਿੱਤ ਦਾ ਮੰਤਰ
PHOTO
ਇਸ ਜਹਾਜ਼ ਰਾਹੀਂ ਲਗਭਗ 120 ਲੋਕਾਂ ਨੂੰ ਸੁਰੱਖਿਅਤ (120 people safely brought back) ਉਨ੍ਹਾਂ ਦੇ ਘਰ ਵਾਪਸ ਲਿਆਂਦਾ ਗਿਆ ਹੈ। ਇਥੇ ਹਰ ਕੋਈ ਆਪਣੇ ਦੇਸ਼ ਪਹੁੰਚਣ ਤੋਂ ਬਾਅਦ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਸਭ ਰਾਹਤ ਮਹਿਸੂਸ ਕਰ ਰਹੇ ਹਨ।
ਹੋਰ ਪੜ੍ਹੋ: ਭਾਰਤ ਨੇ ਅਫ਼ਗਾਨ ਨਾਗਰਿਕਾਂ ਲਈ Visa ਦੀ ਨਵੀਂ ਸ਼੍ਰੇਣੀ ਦਾ ਕੀਤਾ ਐਲਾਨ
PHOTO
ਇਸ ਦੇ ਨਾਲ ਹੀ, ਦੇਰ ਰਾਤ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਪਹਿਲੀ ਵਾਰ ਅਫ਼ਗ਼ਾਨਿਸਤਾਨ ਸੰਕਟ (Afghanistan Crisis) 'ਤੇ ਖੁੱਲ੍ਹ ਕੇ ਬਿਆਨ ਦਿੱਤਾ। ਉਸਨੇ ਸਪੱਸ਼ਟ ਕੀਤਾ ਕਿ ਅਮਰੀਕੀ ਫੌਜ ਦੇ ਜਾਣ ਦਾ ਫੈਸਲਾ ਬਿਲਕੁਲ ਸਹੀ ਸੀ, ਅਫ਼ਗਾਨ ਫੌਜ ਨੇ ਬਿਨਾਂ ਲੜਾਈ ਦੇ ਆਪਣੇ ਹਥਿਆਰ ਰੱਖ ਦਿੱਤੇ।