Tokyo Paralympics: PM ਮੋਦੀ ਅਥਲੀਟਾਂ ਨਾਲ ਗੱਲਬਾਤ ਕਰ ਵਧਾਉਣਗੇ ਹੌਂਸਲਾ, ਦੇਣਗੇ ਜਿੱਤ ਦਾ ਮੰਤਰ
Published : Aug 17, 2021, 11:14 am IST
Updated : Aug 17, 2021, 11:43 am IST
SHARE ARTICLE
Tokyo Paralympics 2020
Tokyo Paralympics 2020

ਇਸ ਵਾਰ 54 ਪੈਰਾ ਐਥਲੀਟ ਪੈਰਾਲੰਪਿਕਸ ਦੇ 9 ਮੁਕਾਬਲਿਆਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ।

 

ਨਵੀਂ ਦਿੱਲੀ: ਉਲੰਪਿਕਸ ਖਤਮ ਹੋਣ ਤੋਂ ਬਾਅਦ ਹੁਣ ਟੋਕੀਉ ਵਿਚ ਪੈਰਾਲੰਪਿਕ (Tokyo Paralympics 2020) ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ (PM Narendra Modi) ਵੀਡੀਓ ਕਾਨਫਰੰਸਿੰਗ ਰਾਹੀਂ ਪੈਰਾਲੰਪਿਕ ਵਿਚ ਸ਼ਾਮਲ ਹੋਣ ਜਾ ਰਹੇ ਅਥਲੀਟਾਂ ਨਾਲ ਗੱਲਬਾਤ ਕਰਨਗੇ। ਐਥਲੀਟਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਗੱਲਬਾਤ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਉਲੰਪਿਕਸ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਪੀਐਮ ਮੋਦੀ ਨੇ ਖਿਡਾਰੀਆਂ ਨਾਲ ਗੱਲਬਾਤ (Talk to athletes) ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਸੀ।

ਹੋਰ ਪੜ੍ਹੋ: ਭਾਰਤ ਨੇ ਅਫ਼ਗਾਨ ਨਾਗਰਿਕਾਂ ਲਈ Visa ਦੀ ਨਵੀਂ ਸ਼੍ਰੇਣੀ ਦਾ ਕੀਤਾ ਐਲਾਨ

PM Modi tweeted, 14 aug to be celebrated as Partition Horrors Remembrance DayPM Modi

ਇਸ ਵਾਰ 54 ਪੈਰਾ ਐਥਲੀਟ ਪੈਰਾਲੰਪਿਕਸ ਦੇ 9 ਮੁਕਾਬਲਿਆਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਹ ਪੈਰਾਲੰਪਿਕ ਖੇਡਾਂ ਵਿਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 10 ਪੈਰਾ ਅਥਲੀਟਾਂ ਨਾਲ ਗੱਲਬਾਤ ਕਰਨਗੇ। ਇਨ੍ਹਾਂ ਵਿਚ ਪਾਰੁਲ ਪਰਮਾਰ ਅਤੇ ਪਲਕ (ਪੈਰਾ ਬੈਡਮਿੰਟਨ), ਸਿੰਘਰਾਜ (ਨਿਸ਼ਾਨੇਬਾਜ਼ੀ), ਜੋਤੀ ਅਤੇ ਰਾਕੇਸ਼ (ਤੀਰਅੰਦਾਜ਼ੀ), ਸੋਮਨ ਰਾਣਾ, ਦੇਵੇਂਦਰ ਅਤੇ ਮਰੀਯੱਪਨ (ਅਥਲੈਟਿਕਸ), ਪ੍ਰਾਚੀ ਯਾਦਵ (ਕੈਨੋਇੰਗ) ਅਤੇ ਸਕੀਨਾ ਖਾਤੂਨ (ਪਾਵਰ ਲਿਫਟਿੰਗ) ਸ਼ਾਮਲ ਹਨ।

ਹੋਰ ਪੜ੍ਹੋ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ 4 ਦੇਸ਼

Tokyo Paralympics 2020Tokyo Paralympics 2020

ਦੱਸ ਦੇਈਏ ਕਿ ਟੋਕੀਉ ਵਿਚ ਪੈਰਾਲੰਪਿਕ ਖੇਡਾਂ 24 ਅਗਸਤ ਤੋਂ 5 ਸਤੰਬਰ ਤੱਕ ਹੋਣੀਆਂ ਹਨ। ਪੀਐਮਓ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ 17 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸ (through Video Conferencing) ਰਾਹੀਂ ਟੋਕੀਉ ਪੈਰਾ ਉਲੰਪਿਕ ਖੇਡਾਂ 2020 ਵਿਚ ਹਿੱਸਾ ਲੈਣ ਜਾ ਰਹੇ ਅਥਲੀਟਾਂ ਨਾਲ ਗੱਲਬਾਤ ਕਰਨਗੇ।

Location: India, Delhi, New Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement