
ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿਚ 4 ਪੁਰਸ਼ ਅਤੇ 2 ਔਰਤਾਂ ਹਨ।
ਸ੍ਰੀਨਗਰ: ਜੰਮੂ ਦੇ ਸਿੱਧਰਾ ਇਲਾਕੇ 'ਚ ਇਕ ਹੀ ਪਰਿਵਾਰ ਦੇ 6 ਮੈਂਬਰ ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿਚ 4 ਪੁਰਸ਼ ਅਤੇ 2 ਔਰਤਾਂ ਹਨ। ਰਿਪੋਰਟਾਂ ਮੁਤਾਬਕ ਇਹਨਾ ਸਾਰੇ ਲੋਕਾਂ ਨੇ ਜ਼ਹਿਰ ਖਾ ਲਿਆ ਹੈ। ਗੋਲੀ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
6 members of family found dead at home in Jammu
ਇਸ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਸਾਰੀਆਂ ਲਾਸ਼ਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿਚ ਪੰਜ ਮਰਮਤ ਡੋਡਾ ਅਤੇ ਇਕ ਸ੍ਰੀਨਗਰ ਦੇ ਬਰਜ਼ੁਲਾ ਇਲਾਕੇ ਦਾ ਰਹਿਣ ਵਾਲਾ ਹੈ। ਮ੍ਰਿਤਕਾਂ ਦੀ ਪਛਾਣ ਸਕੀਨਾ ਬੇਗਮ, ਉਸ ਦੀਆਂ ਦੋ ਬੇਟੀਆਂ ਨਸੀਮਾ ਅਖਤਰ ਅਤੇ ਰੁਬੀਨਾ ਬਾਨੋ, ਬੇਟੇ ਜ਼ਫਰ ਸਲੀਮ ਅਤੇ ਦੋ ਰਿਸ਼ਤੇਦਾਰਾਂ ਨੂਰ-ਉਲ-ਹਬੀਬ ਅਤੇ ਸਜਾਦ ਅਹਿਮਦ ਵਜੋਂ ਹੋਈ ਹੈ। ਲਾਸ਼ਾਂ ਦੋ ਘਰਾਂ ਵਿਚੋਂ ਬਰਾਮਦ ਹੋਈਆਂ ਹਨ।
ਮਾਮਲੇ ਦੀ ਜਾਂਚ ਲਈ ਸੰਜੇ ਸ਼ਰਮਾ (ਐਸਪੀ ਦਿਹਾਤੀ), ਪ੍ਰਦੀਪ ਕੁਮਾਰ (ਐਸਡੀਪੀਓ ਨਗਰੋਟਾ), ਇੰਸਪੈਕਟਰ ਵਿਸ਼ਵ ਪ੍ਰਤਾਪ (ਐਸਐਚਓ ਨਗਰੋਟਾ) ਅਤੇ ਐਸਆਈ ਮਾਜਿਦ ਹੁਸੈਨ (ਆਈਸੀ ਪੀਪੀ ਸਿਧਰਾ) ਦੀ ਅਗਵਾਈ ਵਿਚ ਇਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਰਾਤ 9:45 ਵਜੇ ਕਿਸੇ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਇਕ ਘਰ 'ਚ ਕੁਝ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪੁਲੀਸ 10 ਵਜੇ ਮੌਕੇ ’ਤੇ ਪਹੁੰਚੀ। ਦੁਪਹਿਰ 1 ਵਜੇ ਦੇ ਕਰੀਬ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।