
ਪਾਕਿਸਤਾਨ ਵਿਚ ਨਿਜ਼ਾਮ ਬਦਲਣ ਤੋਂ ਬਾਅਦ ਭਾਰਤ ਦੇ ਨਾਲ ਉਸ ਦੇ ਸਬੰਧਾਂ ਵਿਚ ਨਰਮਾਈ ਦਾ ਅੰਦਾਜ਼ਾ ਜਤਾਇਆ ਜਾਣ ਲੱਗੇ ਹਨ। ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ...
ਨਵੀਂ ਦਿੱਲੀ : ਪਾਕਿਸਤਾਨ ਵਿਚ ਨਿਜ਼ਾਮ ਬਦਲਣ ਤੋਂ ਬਾਅਦ ਭਾਰਤ ਦੇ ਨਾਲ ਉਸ ਦੇ ਸਬੰਧਾਂ ਵਿਚ ਨਰਮਾਈ ਦਾ ਅੰਦਾਜ਼ਾ ਜਤਾਇਆ ਜਾਣ ਲੱਗੇ ਹਨ। ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਿਸ ਤਰ੍ਹਾਂ ਦੇਸ਼ ਵਿਚ ਚੋਣ ਜਿੱਤਣ ਦੇ ਨਾਲ ਹੀ ਭਾਰਤ ਦੇ ਨਾਲ ਵਧੀਆ ਸਬੰਧਾਂ 'ਤੇ ਜ਼ੋਰ ਦਿਤਾ, ਉਸ ਤੋਂ ਇਸ ਅਟਕਲਾਂ ਨੇ ਜ਼ੋਰ ਫੜ੍ਹਿਆ। ਇਹ ਵੀ ਕਿਹਾ ਜਾਣ ਲਗਿਆ ਕਿ ਭਾਰਤ ਅਤੇ ਪਾਕਿਸਤਾਨ 'ਚ ਇਕ ਵਾਰ ਫਿਰ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਪਰ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਸ ਸਬੰਧ ਵਿਚ ਹਾਲਤ ਸਪਸ਼ਟ ਕੀਤੀ ਹੈ।
Did you all expect a change? If a person is propped up by Army, army still rules. Let's wait&watch how things move, whether a person remains under army's control or doesn't: MoS External Affairs General VK Singh, on infiltration going on even after change in Pak Govt (file pic) pic.twitter.com/YpkOr09nuQ
— ANI (@ANI) September 17, 2018
ਪਾਕਿਸਤਾਨ ਦੇ ਨਾਲ ਇਕ ਵਾਰ ਫਿਰ ਤੋਂ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਬਾਰੇ ਵਿਚ ਪੁੱਛੇ ਜਾਣ 'ਤੇ ਵਿਦੇਸ਼ ਰਾਜਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਉਦੋਂ ਸੰਭਵ ਹੈ, ਜਦੋਂ ਇਸ ਦੇ ਲਈ ਉਚਿਤ ਮਾਹੌਲ ਹੈ। ਉਨਹਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ, ਸਾਡੀ ਨੀਤੀ ਬਿਲਕੁੱਲ ਸਾਫ਼ ਹੈ। (ਪਾਕਿਸਤਾਨ ਦੇ ਨਾਲ) ਗੱਲ ਬਾਤ ਉਦੋਂ ਸੰਭਵ ਹੋਵੇਗੀ, ਜਦੋਂ ਇਸ ਦੇ ਲਈ ਉਚਿਤ ਮਾਹੌਲ ਬਣੇ। ਪਾਕਿਸਤਾਨ ਵਿਚ ਇਮਰਾਨ ਖਾਨ ਦੇ ਅਗਵਾਈ ਹੇਠ ਬਣੀ ਨਵੀਂ ਸਰਕਾਰ ਤੋਂ ਉਨਹਾਂ ਨੇ ਕੋਈ ਵੱਡੀ ਆਸ ਨਾ ਹੋਣ ਦੀ ਗੱਲ ਵੀ ਕਹੀ।
VK Singh
ਇਮਰਾਨ 'ਤੇ ਅਸਿੱਧੇ ਤੌਰ ਤੇ ਹਮਲਾ ਕਰਦੇ ਹੋਏ ਜਨਰਲ ਸਿੰਘ ਨੇ ਕਿਹਾ ਕਿ ਅਸਲੀਅਤ ਵਿਚ ਇਕ ਅਜਿਹੇ ਵਿਅਕਤੀ ਤੋਂ ਤਬਦੀਲੀ ਦੀ ਉਮੀਦ ਹੀ ਬੇਮਾਨੀ ਹੈ, ਜਿਸ ਨੂੰ ਫੌਜ ਨੇ ਸੱਤਾ ਵਿਚ ਬਿਠਾਇਆ ਹੈ। ਉਨ੍ਹਾਂ ਦੀ ਇਹ ਟਿੱਪਣੀ ਪਾਕਿਸਤਾਨ ਵਿਚ ਸੱਤਾ ਤਬਦੀਲੀ ਤੋਂ ਬਾਅਦ ਵੀ ਭਾਰਤ ਵਿਚ ਪਰਵੇਸ਼ ਜਾਰੀ ਰਹਿਣ ਦੇ ਸਵਾਲ 'ਤੇ ਆਈ। ਇਸ ਬਾਰੇ ਪੁੱਛੇ ਜਾਣ 'ਤੇ ਜਨਰਲ ਸਿੰਘ ਨੇ ਕਿਹਾ ਕਿ ਕੀ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਤੋਂ ਬਦਲਾਵ ਦੀ ਉਮੀਦ ਹੈ, ਜਿਸ ਨੂੰ ਫੌਜ ਨੇ ਬਿਠਾਇਆ ਹੈ ?
VK Singh and Imran Khan
ਉਨਹਾਂ ਨੇ ਸਾਫ਼ ਕਿਹਾ ਕਿ ਪਾਕਿਸਤਾਨ ਵਿਚ ਫੌਜ ਹੀ ਸਾਰੇ ਫੈਸਲੇ ਕਰਦੀ ਹੈ ਅਤੇ ਅੱਜ ਵੀ ਇਹੀ ਹਾਲ ਹੈ। ਇਮਰਾਨ ਦੇ ਸਬੰਧ ਵਿਚ ਜਨਰਲ ਸਿੰਘ ਨੇ ਕਿਹਾ ਕਿ ਇੰਤਜ਼ਾਰ ਕਰੋ, ਦੇਖੋ ਇਹ ਵਿਅਕਤੀ ਫੌਜ ਦੇ ਕਾਬੂ ਤੋਂ ਬਾਹਰ ਨਿਕਲ ਪਾਉਂਦਾ ਹੈ ਜਾਂ ਨਹੀਂ।