
ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਤਾਬੜ-ਤੋੜ ਚਲਾਨ ਕੱਟੇ ਜਾ ਰਹੇ ਹਨ। ਇਹਨਾਂ 'ਚ ਕਈ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਨਵੀਂ ਦਿੱਲੀ : ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਤਾਬੜ-ਤੋੜ ਚਲਾਨ ਕੱਟੇ ਜਾ ਰਹੇ ਹਨ। ਇਹਨਾਂ 'ਚ ਕਈ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਸਹਿਸਪੁਰ ਵਿਖੇ ਵੀ ਇੱਕ ਬੈਲਗੱਡੀ ਦਾ ਚਲਾਨ ਕੱਟਿਆ ਗਿਆ। ਹਾਲਾਂਕਿ ਨਵੇਂ ਕਾਨੂੰਨ ਚ ਬੈਲ ਗੱਡੀਆਂ ਦੇ ਚਲਾਨ ਕੱਟਣ ਦਾ ਕੋਈ ਪ੍ਰਬੰਧ ਨਹੀਂ ਹੈ। ਮਾਮਲਾ ਸ਼ਨਿੱਚਰਵਾਰ ਦਾ ਹੈ ਹਾਲਾਂਕਿ ਬਾਅਦ ਚ ਚਲਾਨ ਰੱਦ ਕਰ ਦਿੱਤਾ ਗਿਆ ਸੀ।
Police team Challan
ਮਾਲਕ ਰਿਆਜ਼ ਹਸਨ ਨੇ ਆਪਣੇ ਖੇਤ ਦੇ ਕੋਲ ਬੈਲਗੱਡੀ ਖੜ੍ਹੀ ਕੀਤੀ ਸੀ। ਸਬ-ਇੰਸਪੈਕਟਰ ਪੰਕਜ ਕੁਮਾਰ ਦੀ ਅਗਵਾਈ ਹੇਠ ਇਕ ਟੀਮ ਉਥੇ ਪਹੁੰਚੀ। ਬੈਲਗੱਡੀ ਦੇ ਦੁਆਲੇ ਕੋਈ ਨਹੀਂ ਦਿਖਿਆ। ਜਦੋਂ ਟੀਮ ਨੇ ਪਿੰਡ ਵਾਸੀਆਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਬੈਲਗੱਡੀ ਹਸਨ ਦੀ ਹੈ।
Police team Challan
ਬੈਲਗੱਡੀ ਨੂੰ ਹਸਨ ਦੇ ਘਰ ਲਿਜਾਇਆ ਗਿਆ ਤੇ ਬੀਮਾ ਰਹਿਤ ਵਾਹਨ ਲਈ 1000 ਰੁਪਏ ਦਾ ਚਲਾਨ ਸੌਂਪਿਆ ਗਿਆ। ਹਸਨ ਨੇ ਕਿਹਾ ਕਿ ਉਸਨੇ ਆਪਣੇ ਖੇਤ ਦੇ ਬਾਹਰ ਬੈਲ ਗੱਡੀ ਖੜ੍ਹੀ ਕੀਤੀ ਸੀ, ਇਸ ਲਈ ਉਸ ਦਾ ਚਲਾਨ ਕਿਵੇਂ ਕੱਟਿਆ ਜਾ ਸਕਦਾ ਹੈ। ਅਗਲੇ ਦਿਨ ਯਾਨੀ ਐਤਵਾਰ ਨੂੰ ਹਸਨ ਦਾ ਚਲਾਨ ਰੱਦ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਖੇਤਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।